ਚੀਨ ਦੀ ਤਾਨਾਸ਼ਾਹੀ: ਹੋਰਸ ਫੈਸਟਿਵਲ ਦੀ ਵੀਡੀਓ ਬਣਾਉਣ ’ਤੇ 110 ਤਿੱਬਤੀ ਕੀਤੇ ਗ੍ਰਿਫਤਾਰ
Thursday, Aug 19, 2021 - 04:59 PM (IST)
ਇੰਟਰਨੈਸ਼ਨਲ ਡੈਸਕ– ਤਿੱਬਤ ਦੇ ਲੋਕਾਂ ਨੂੰ ਚੀਨ ਲਗਾਤਾਰ ਪੇਰਸ਼ਾਨ ਕਰ ਰਿਹਾਹੈ। ਸਥਾਨਕ ਘੋੜਾ ਦੌੜ ਦਾ ਤਿਉਹਾਰ (Horse festival) ਦੀ ਵੀਡੀਓ ਬਣਾਉਣ ਦੇ ਦੋਸ਼ ’ਚ 110 ਤਿੱਬਤੀਆਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਫਾਯੁਲ ਨੇ ਤਿੱਬਤ ਵਾਚ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਹੁਣ ਤਕ 80 ਤਿੱਬਤੀਆਂ ਨੂੰ ਆਰਥਿਕ ਜੁਰਮਾਨਾ ਦੇਣ ਲਈ ਮਜ਼ਬੂਰ ਕਰਕੇ ਰਿਹਾਅ ਕਰ ਦਿੱਤਾ ਗਿਆ ਹੈ ਜਦਕਿ 20 ਬੰਦੀਆਂ ਦਾ ਵੇਰਵਾ ਅਜੇ ਤਕ ਨਹੀਂ ਮਿਲਿਆ। ਇਕ ਸੂਤਰ ਨੇ ਖੁਲਾਸਾ ਕੀਤਾ ਕਿ ਸਥਾਨਕ ਚੀਨੀ ਅਧਿਕਾਰੀਆਂ ਨੇ ਸਵੇਰੇ ਕਰੀਬ ਸਾਢੇ 9 ਵਜੇ ਪਿੰਡ ਵਾਸੀਆਂ ਨਾਲ ਬੈਠਕ ਕੀਤੀ।
ਇਸ ਦੌਰਾਨ ਉਨ੍ਹਾਂ ਸਾਰੇ ਪਿੰਡ ਵਾਸੀਆਂ ਨੂੰ ਆਪਣੇ ਮੋਬਾਇਲ ਫੋਨ ਮੇਜ ’ਤੇ ਰੱਖੇ ਬਾਕਸ ’ਚ ਰੱਖਣ ਲਈ ਕਿਹਾ ਅਤੇ ਬਾਅਦ ’ਚ ਤਲਾਸ਼ੀ ਮੁਹਿੰਮ ਚਲਾਈ। ਮੀਡੀਆ ਰਿਪੋਰਟਾਂ ਮੁਤਾਬਕ, ਬੈਠਕ ’ਚ 11 ਪੁਲਸ ਅਧਿਕਾਰੀ ਮੌਜੂਦ ਸਨ ਅਤੇ ਉਨ੍ਹਾਂ 110 ਲੋਕਾਂ ਦੇ ਨਾਂ ਬੋਲੇ ਅਤੇ ਉਨ੍ਹਾਂ ਨੂੰ ਪੁਲਸ ਥਾਣੇ ਲੈ ਗਏ। 9 ਅਗਸਤ ਨੂੰ ਹੋਏ ਘੋੜਾ ਦੌੜ ਉਤਸਵ ’ਤੇ ਆਨਲਾਈਨ ਸਾਮੱਗਰੀ ਲਈ ਕਈ ਸਥਾਨਕ ਤਿੱਬਤੀਆਂ ਤੋਂ ਪੁੱਛਗਿਛ ਕੀਤੀ ਗਈ।
ਰਿਪੋਰਟ ਮੁਤਾਬਕ, ਹਿਰਾਸਤ ’ਚ ਲਏ ਗਏ 90 ਤਿੱਬਤੀਆਂ ਨੂੰ ਉਨ੍ਹਾਂ ਦੀ ਰਿਹਾਈ ਲਈ 5000 ਯੁਆਨ ਦਾ ਜੁਰਮਾਨਾ ਦੇਣਾ ਪਿਆ। ਹਾਲਾਂਕਿ ਘਟਨਾ ਤੋਂ ਪਹਿਲਾਂ ਚੀਨੀ ਅਧਿਕਾਰੀਆਂ ਨੇ ਮੌਜੂਦ ਲੋਕਾਂ ਨੂੰ ਇਕ ਨੋਟਿਸ ਜਾਰੀ ਕਰਕੇ ਚਿਤਾਵਨੀ ਦਿੱਤੀ ਸੀ ਕਿ ਜੇਕਰ ਲੋਕ ਉਤਸਵ ਅਧਿਕਾਰੀਆਂ ਦੀਆਂ ਤਸਵੀਰਾਂ ਜਾਂ ਵੀਡੀਓ ਲੈਂਦੇ ਹਨ ਜਾਂ ਆਨਲਾਈਨ ਸਾਂਝਾ ਕਰਦੇ ਹਨ ਤਾਂ ਗ੍ਰਿਫਤਾਰੀ ਜਾਂ ਜੁਰਮਾਨਾ ਹੋ ਸਕਦਾ ਹੈ।