ਜਰਮਨੀ ਮਗਰੋਂ ਹੁਣ ਬੈਲਜੀਅਮ ’ਚ ਭਿਆਨਕ ਹੜ੍ਹ, ਕਰੀਬ ਦਰਜਨ ਲੋਕਾਂ ਦੀ ਮੌਤ, ਵੇਖੋ ਤਬਾਹੀ ਦੀਆਂ ਤਸਵੀਰਾਂ
Friday, Jul 16, 2021 - 11:29 AM (IST)
ਬ੍ਰਸੇਲਜ਼ (ਏਜੰਸੀ) : ਬੈਲਜੀਅਮ ਵਿਚ ਹੜ੍ਹ ਕਾਰਨ 11 ਲੋਕਾਂ ਦੀ ਮੋਤ ਹੋ ਗਈ ਅਤੇ 4 ਹੋਰ ਲਾਪਤਾ ਹੋ ਗਏ ਹਨ। ਰਿਪੋਰਟ ਮੁਤਾਬਕ ਹੜ੍ਹ ਕਾਰਨ ਵਰਵੀਅਰਜ਼ ਸ਼ਹਿਰ ਵਿਚ 5, ਚੌਡਫੋਂਟੇਨ ਸ਼ਹਿਰ ਵਿਚ 2 ਲੋਕਾਂ ਅਤੇ ਯੂਪੇਨ, ਪੇਪੀਨਸਟਰ, ਆਯਵੇਲ ਅਤੇ ਫਿਲੀਪਵਿਲ ਸ਼ਹਿਰਾਂ ਵਿਚ ਇਕ-ਇਕ ਵਿਅਕਤੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਜਰਮਨੀ ’ਚ ਹੜ੍ਹ ਨਾਲ 40 ਲੋਕਾਂ ਦੀ ਮੌਤ, ਕਈ ਲਾਪਤਾ, ਤਸਵੀਰਾਂ ’ਚ ਵੇਖੋ ਤਬਾਹੀ ਦਾ ਮੰਜ਼ਰ
ਲਾਪਤਾ ਲੋਕਾਂ ਵਿਚ ਲਕਜਮਬਰਗ ਸੂਬੇ ਦੀ 15 ਸਾਲਾ ਇਕ ਕੁੜੀ ਵੀ ਸ਼ਾਮਲ ਹੈ। ਮੀਂਹ ਕਾਰਨ ਆਏ ਹੜ੍ਹ ਨਾਲ ਲੀਜ, ਨਾਮੁਰ ਅਤੇ ਵਾਲੂਨ ਬ੍ਰਬੰਤ ਸੂਬਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਲਕਜਮਬਰਗ, ਐਂਟਵਰਪ ਅਤੇ ਫਲੇਮਿਸ਼ ਬ੍ਰਬੰਤ ਸੂਬੇ ਵੀ ਹੜ੍ਹਾਂ ਦਾ ਸ਼ਿਕਾਰ ਹੋਏ ਹਨ। ਗੁਆਂਢੀ ਦੇਸ਼ ਜਰਮਨੀ ਵਿਚ ਪਹਿਲਾਂ ਹੀ ਹੜ੍ਹ ਕਾਰਨ ਹੁਣ ਤੱਕ ਘੱਟ ਤੋਂ ਘੱਟ 58 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: ਭਾਰਤੀ ਮਲਾਹ ਦਾ UAE ’ਚ ਲੱਗਾ ਵੱਡਾ ਜੈਕਪਾਟ, ਜਿੱਤਿਆ 7.45 ਕਰੋੜ ਰੁਪਏ ਦਾ ਲੱਕੀ ਡਰਾਅ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।