ਇਟਲੀ ‘ਚ ਕੈਦੀਆਂ ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ 11 ਜੇਲ੍ਹ ਗਾਰਡ ਕੀਤੇ ਗਏ ਨਜ਼ਰਬੰਦ

Friday, Nov 22, 2024 - 05:15 PM (IST)

ਇਟਲੀ ‘ਚ ਕੈਦੀਆਂ ‘ਤੇ ਤਸ਼ੱਦਦ ਕਰਨ ਦੇ ਦੋਸ਼ ‘ਚ 11 ਜੇਲ੍ਹ ਗਾਰਡ ਕੀਤੇ ਗਏ ਨਜ਼ਰਬੰਦ

ਰੋਮ (ਏਜੰਸੀ)- ਇਟਲੀ ਵਿਚ 40 ਤੋਂ ਵੱਧ ਜੇਲ੍ਹ ਗਾਰਡਾਂ ਦੀ ਜਾਂਚ ਤੋਂ ਬਾਅਦ ਕੈਦੀਆਂ 'ਤੇ ਤਸ਼ੱਦਦ ਅਤੇ ਅਧਿਕਾਰਾਂ ਦੀ ਦੁਰਵਰਤੋਂ ਦੇ ਸ਼ੱਕ ਵਿਚ ਬੁੱਧਵਾਰ ਨੂੰ 11 ਜੇਲ੍ਹ ਗਾਰਡਾਂ ਨੂੰ ਉਨ੍ਹਾਂ ਦੇ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਇਕ ਨਿਊਜ਼ ਏਜੰਸੀ ਦੀ ਰਿਪੋਰਟ ਮੁਤਾਬਕ ਕੈਦੀਆਂ ਵੱਲੋਂ ਜੇਲ੍ਹ ਦੇ ਅੰਦਰ ਲਗਾਤਾਰ ਦੁਰਵਿਵਹਾਰ ਅਤੇ ਹਿੰਸਾ ਦੀਆਂ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ। ਇਸ ਤੋਂ ਬਾਅਦ ਸਿਸਲੀ ਖੇਤਰ ਦੇ ਟ੍ਰੈਪਾਨੀ 'ਚ ਸਰਕਾਰੀ ਵਕੀਲਾਂ ਨੇ 3 ਸਾਲ ਤੱਕ ਚੱਲੀ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ।

ਇਹ ਵੀ ਪੜ੍ਹੋ: 30 ਨਵੰਬਰ ਤੋਂ 9 ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਮਿਲੇਗੀ ਇਸ ਦੇਸ਼ 'ਚ ਬਿਨਾਂ ਵੀਜ਼ਾ ਜਾਣ ਦੀ ਇਜਾਜ਼ਤ

ਇਸ ਮਾਮਲੇ ਵਿੱਚ ਕੁੱਲ 46 ਜੇਲ੍ਹ ਅਧਿਕਾਰੀਆਂ ਦੀ ਜਾਂਚ ਕੀਤੀ ਜਾ ਰਹੀ ਸੀ। ਜਾਂਚਕਰਤਾਵਾਂ ਨੇ ਵੀਡੀਓ ਫੁਟੇਜ ਹਾਸਲ ਕੀਤੀ, ਜਿਸ ਨੇ ਕੈਦੀਆਂ ਦੀਆਂ ਸ਼ਿਕਾਇਤਾਂ ਦੀ ਪੁਸ਼ਟੀ ਕੀਤੀ। ਵੀਡੀਓ ਵਿੱਚ, ਕੁੱਝ ਗਾਰਡ ਆਈਸੋਲੇਸ਼ਨ ਸੈੱਲਾਂ ਵਿੱਚ ਕੈਦੀਆਂ ਨੂੰ ਕੁੱਟਦੇ ਅਤੇ ਉਨ੍ਹਾਂ ਨਾਲ ਦੁਰਵਿਵਹਾਰ ਕਰਦੇ ਦਿਖਾਈ ਦੇ ਰਹੇ ਸਨ।

ਇਹ ਵੀ ਪੜ੍ਹੋ: ਜਨਮਦਿਨ ਦਾ ਜਸ਼ਨ ਪਿਆ ਫਿੱਕਾ, ਅਮਰੀਕਾ 'ਚ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਅਗਸਤ ਦੇ ਸ਼ੁਰੂ ਵਿੱਚ, ਇਟਲੀ ਦੀ ਸੰਸਦ ਨੇ ਕੈਦੀਆਂ ਦੇ ਰਹਿਣ-ਸਹਿਣ ਵਿੱਚ ਸੁਧਾਰ ਕਰਨ ਲਈ ਇੱਕ ਕਾਨੂੰਨ ਪਾਸ ਕੀਤਾ ਸੀ। ਇਸ ਕਾਨੂੰਨ ਤਹਿਤ ਕੈਦੀਆਂ ਨੂੰ ਫ਼ੋਨ ਕਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਨਾਲ ਹੀ ਜੇਲ੍ਹ ਵਿੱਚ ਜਲਦੀ ਰਿਹਾਈ ਜਾਂ ਵਿਕਲਪਕ ਉਪਾਅ ਪ੍ਰਾਪਤ ਕਰਨ ਦੇ ਨਿਯਮਾਂ ਨੂੰ ਵੀ ਸੁਚਾਰੂ ਬਣਾਇਆ ਗਿਆ ਸੀ। ਨਿਆਂ ਮੰਤਰਾਲਾ ਨੇ ਕਿਹਾ ਕਿ ਇਟਲੀ ਨੇ ਜੂਨ ਦੇ ਅੰਤ ਵਿੱਚ 51,234 ਦੀ ਸਮਰੱਥਾ ਵਾਲੀਆਂ ਜੇਲ੍ਹਾਂ ਵਿੱਚ 61,480 ਕੈਦੀ ਰੱਖੇ ਸਨ। ਅਜੇ ਤੱਕ ਨਵੀਆਂ ਸਹੂਲਤਾਂ ਬਣਾਉਣ ਦੀ ਕਿਸੇ ਯੋਜਨਾ ਦਾ ਐਲਾਨ ਨਹੀਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਚੱਲੇ ਓ ਕੈਨੇਡਾ, ਜਾਣ ਲਓ ਨਵੇਂ ਨਿਯਮ, ਹੁਣ ਸੌਖਾ ਨਹੀਂ ਉਥੇ ਪੜ੍ਹਣਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

cherry

Content Editor

Related News