ਇਸ ਦੇਸ਼ 'ਚ ਮਿਲਿਆ 1000 ਸਾਲ ਪੁਰਾਣਾ ਰਹੱਸਮਈ ਸ਼ਹਿਰ, ਖੁੱਲ੍ਹਣਗੇ ਇਤਿਹਾਸ ਦੇ ਕਈ ਵੱਡੇ ਰਾਜ਼
Saturday, Jul 29, 2023 - 04:54 AM (IST)
ਇੰਟਰਨੈਸ਼ਨਲ ਡੈਸਕ : ਦੁਨੀਆ ਦੇ ਕਈ ਰਾਜ਼ ਇਤਿਹਾਸ ਦੇ ਪੰਨਿਆਂ 'ਚ ਦੱਬੇ ਪਏ ਹਨ। ਜਦੋਂ ਕੋਈ ਦਸਤਾਵੇਜ਼ ਜਾਂ ਕੋਈ ਪੁਰਾਣੀ ਵਸਤੂ ਮਿਲਦੀ ਹੈ ਤਾਂ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਰਾਜ਼ ਸਾਹਮਣੇ ਆ ਜਾਂਦੇ ਹਨ। ਇਸ ਵਾਰ ਮੈਕਸੀਕੋ 'ਚ ਕੋਈ ਦਸਤਾਵੇਜ਼ ਜਾਂ ਕੋਈ ਵਸਤੂ ਨਹੀਂ ਸਗੋਂ ਇਕ ਹਜ਼ਾਰ ਸਾਲ ਪੁਰਾਣਾ ਪੂਰਾ ਸ਼ਹਿਰ ਮਿਲਿਆ ਹੈ। ਇਹ ਰਹੱਸਮਈ ਸ਼ਹਿਰ ਅਮਰੀਕਾ ਦੀ ਪ੍ਰਾਚੀਨ ਮਾਇਆ ਸੱਭਿਅਤਾ ਨਾਲ ਸਬੰਧਤ ਹੈ। ਇਸ ਰਹੱਸਮਈ ਸ਼ਹਿਰ ਦੇ ਮਿਲਣ ਨਾਲ ਇਤਿਹਾਸ ਦੇ ਕਈ ਰਾਜ਼ ਖੁੱਲ੍ਹਣਗੇ।
ਇਹ ਵੀ ਪੜ੍ਹੋ : ਦੁਬਈ ਦੇ ਅਰਬਪਤੀ ਸ਼ੇਖ ਹਮਦ ਕੋਲ ਹੈ ਦੁਨੀਆ ਦੀ ਸਭ ਤੋਂ ਵੱਡੀ Hummer, ਵੀਡੀਓ ਹੋ ਰਿਹੈ ਵਾਇਰਲ
ਮੈਕਸੀਕੋ ਇਕ ਲਾਤੀਨੀ ਅਮਰੀਕੀ ਦੇਸ਼ ਹੈ। ਇਹ ਦੇਸ਼ ਵੀ ਪ੍ਰਾਚੀਨ ਮਾਇਆ ਸੱਭਿਅਤਾ ਦਾ ਹਿੱਸਾ ਰਿਹਾ ਹੈ। ਇਹ ਦੇਸ਼ ਮਾਇਆ ਸੱਭਿਅਤਾ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਿਹਾ ਹੈ। ਇਸ ਕੜੀ 'ਚ ਹੁਣ ਮੈਕਸੀਕੋ ਵਿੱਚ ਇਕ ਹਜ਼ਾਰ ਸਾਲ ਪੁਰਾਣਾ ਰਹੱਸਮਈ ਸ਼ਹਿਰ ਮਿਲਿਆ ਹੈ। ਇਹ ਸ਼ਹਿਰ ਮੈਕਸੀਕੋ ਦੇ ਯੂਕਾਟਨ ਪ੍ਰਾਇਦੀਪ ਵਿੱਚ ਹੈ, ਜੋ ਕਿ ਜੰਗਲਾਂ ਕਾਰਨ ਲੁਕਿਆ ਹੋਇਆ ਸੀ। ਵਿਗਿਆਨੀਆਂ ਦਾ ਮੰਨਣਾ ਹੈ ਕਿ 1000 ਸਾਲ ਪਹਿਲਾਂ ਮਾਇਆ ਸੱਭਿਅਤਾ ਦੇ ਲੋਕਾਂ ਨੇ ਇਸ ਖੇਤਰ ਨੂੰ ਖਾਲੀ ਛੱਡ ਦਿੱਤਾ ਸੀ। ਇਸ ਸ਼ਹਿਰ ਦੀ ਖੋਜ ਹਿਊਸਟਨ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਸਾਲ ਮਾਰਚ ਮਹੀਨੇ ਇਕ ਹਵਾਈ ਸਰਵੇਖਣ ਦੌਰਾਨ ਕੀਤੀ ਹੈ।
ਇਹ ਵੀ ਪੜ੍ਹੋ : ਜਬਰ-ਜ਼ਨਾਹ ਦੇ ਦੋਸ਼ 'ਚ ਨਿਰਦੋਸ਼ ਨੂੰ ਹੋਈ 17 ਸਾਲ ਦੀ ਜੇਲ੍ਹ, ਮਿਲੇਗਾ 10.51 ਕਰੋੜ ਰੁਪਏ ਮੁਆਵਜ਼ਾ!
ਖੋਜ ਦੀ ਅਗਵਾਈ ਕਰਨ ਵਾਲੇ ਪ੍ਰੋਫੈਸਰ ਜੁਆਨ ਕਾਰਲੋਸ ਨੇ ਇਸ ਪੁਰਾਤੱਤਵ ਸਰਵੇਖਣ ਦੌਰਾਨ ਸੰਘਣੇ ਜੰਗਲਾਂ ਅਤੇ ਘਾਹ ਦੇ ਹੇਠਾਂ ਲੁਕੀਆਂ ਜਾਂ ਦੱਬੀਆਂ ਬਣਤਰਾਂ ਦਾ ਪਤਾ ਲਗਾਉਣ ਲਈ LiDAR ਤਕਨੀਕ ਦੀ ਵਰਤੋਂ ਕੀਤੀ। ਇਸ ਤੋਂ ਬਾਅਦ ਪੁਰਾਤੱਤਵ ਵਿਗਿਆਨੀਆਂ ਨੇ ਮਈ-ਜੂਨ ਦੇ ਮਹੀਨਿਆਂ ਵਿੱਚ ਇਸ ਖੇਤਰ ਦਾ ਸਰਵੇਖਣ ਕੀਤਾ ਅਤੇ ਸਾਈਟ ਦਾ ਨਾਂ ਓਕੋਮਟੂਨ ਰੱਖਿਆ। ਉਨ੍ਹਾਂ ਨੂੰ 50 ਫੁੱਟ ਉੱਚਾ ਪਿਰਾਮਿਡ ਵਰਗਾ ਢਾਂਚਾ ਵੀ ਮਿਲਿਆ ਹੈ। ਇਸ ਤੋਂ ਇਲਾਵਾ ਪੁਰਾਤੱਤਵ-ਵਿਗਿਆਨਕ ਮਹੱਤਵ ਵਾਲੀਆਂ ਕਈ ਚੀਜ਼ਾਂ ਮਿਲੀਆਂ ਹਨ।
ਵਿਗਿਆਨੀਆਂ ਨੂੰ ਜੋ ਅਵਸ਼ੇਸ਼ ਮਿਲੇ ਹਨ, ਉਹ 600 ਤੋਂ 900 ਈਸਵੀ ਦੇ ਵਿਚਕਾਰ ਦੇ ਹਨ। ਇਹ ਸਮਾਂ ਮਹਾਨ ਮਾਇਆ ਸੱਭਿਅਤਾ ਦਾ ਮੰਨਿਆ ਜਾਂਦਾ ਹੈ। ਪ੍ਰੋਫੈਸਰ ਕਾਰਲੋਸ ਨੇ ਕਿਹਾ, ''ਜਦੋਂ ਅਸੀਂ ਸਰਵੇਖਣ ਦੀਆਂ ਤਸਵੀਰਾਂ ਦੇਖੀਆਂ ਤਾਂ ਅਸੀਂ ਦੇਖ ਸਕਦੇ ਸੀ ਕਿ ਇੱਥੇ ਕੁਝ ਬਹੁਤ ਹੀ ਸ਼ਾਨਦਾਰ ਹੈ ਪਰ ਅਸਲ ਖੋਜ ਉਦੋਂ ਹੋਈ ਜਦੋਂ ਜਾਂਚ ਅਤੇ ਖੁਦਾਈ ਹੋਈ।'' LiDAR ਟੈਕਨਾਲੋਜੀ ਨੇ ਇਨ੍ਹਾਂ ਢਾਂਚਿਆਂ ਦੀ ਸਹੀ ਸਥਿਤੀ ਦਾ ਖੁਲਾਸਾ ਕੀਤਾ। ਇਸ ਤੋਂ ਬਾਅਦ ਵਿਗਿਆਨੀਆਂ ਨੂੰ ਉਨ੍ਹਾਂ ਥਾਵਾਂ ਤੱਕ ਪਹੁੰਚਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ।
ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ, ਪਹਿਲਾਂ ਮਾਸੂਮ ਬੱਚੀ ਨਾਲ ਗੈਂਗਰੇਪ, ਫਿਰ ਮਰਡਰ ਤੇ ਫਿਰ...
ਵਿਗਿਆਨੀਆਂ ਨੂੰ ਰਸਤੇ ਵਿੱਚ ਆਉਣ ਵਾਲੇ ਦਰੱਖਤਾਂ ਨੂੰ ਕੱਟਣਾ ਪਿਆ, ਘਾਹ ਹਟਾਉਣਾ ਪਿਆ ਤੇ ਇਸ ਤੋਂ ਬਾਅਦ ਉਨ੍ਹਾਂ ਨੇ ਮਾਇਆ ਸੱਭਿਅਤਾ ਦੇ ਇਸ ਸ਼ਹਿਰ ਨੂੰ ਦੇਖਿਆ। ਖੋਜਕਰਤਾਵਾਂ ਨੇ ਕਿਹਾ ਕਿ ਅਸੀਂ ਜੰਗਲ ਦੇ ਅੰਦਰ ਵੱਡੀਆਂ ਇਮਾਰਤਾਂ ਦੇਖੀਆਂ। ਮਾਇਆ ਸੱਭਿਅਤਾ ਆਪਣੇ ਪਿਰਾਮਿਡ ਮੰਦਰਾਂ ਅਤੇ ਪੱਥਰ ਦੀਆਂ ਬਣਤਰਾਂ ਲਈ ਜਾਣੀ ਜਾਂਦੀ ਹੈ। ਇਹ ਸੱਭਿਅਤਾ ਦੱਖਣੀ ਮੈਕਸੀਕੋ, ਗੁਆਟੇਮਾਲਾ, ਬੇਲੀਜ਼, ਹੋਂਡੁਰਾਸ ਅਤੇ ਅਲ ਸਲਵਾਡੋਰ ਤੱਕ ਫੈਲੀ ਹੋਈ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8