ਈਰਾਨ 'ਚ ਹਿਜਾਬ ਖ਼ਿਲਾਫ਼ ਪ੍ਰਦਰਸ਼ਨ ਦੇ 100 ਦਿਨ: ਔਰਤਾਂ ਪਿੱਛੇ ਹਟਣ ਲਈ ਤਿਆਰ ਨਹੀਂ (ਤਸਵੀਰਾਂ)

Tuesday, Dec 27, 2022 - 02:50 PM (IST)

ਈਰਾਨ 'ਚ ਹਿਜਾਬ ਖ਼ਿਲਾਫ਼ ਪ੍ਰਦਰਸ਼ਨ ਦੇ 100 ਦਿਨ: ਔਰਤਾਂ ਪਿੱਛੇ ਹਟਣ ਲਈ ਤਿਆਰ ਨਹੀਂ (ਤਸਵੀਰਾਂ)

ਤੇਹਰਾਨ (ਬਿਊਰੋ) ਈਰਾਨ 'ਚ ਹਿਜਾਬ ਖ਼ਿਲਾਫ਼ ਪ੍ਰਦਰਸ਼ਨ 100 ਦਿਨ ਬਾਅਦ ਵੀ ਜਾਰੀ ਹਨ। ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਹਨ। ਈਰਾਨ 'ਚ ਐਤਵਾਰ ਨੂੰ ਕਈ ਥਾਵਾਂ 'ਤੇ ਪ੍ਰਦਰਸ਼ਨ ਹੋਏ। ਇਸ ਵਿੱਚ ਔਰਤਾਂ ਨੇ ਨਾਅਰੇ ਲਾਏ- ਭਾਵੇਂ ਸਾਡੀਆਂ ਜਾਨਾਂ ਚਲੀਆਂ ਜਾਣ, ਅਸੀਂ ਝੁਕਾਂਗੇ ਨਹੀਂ। ਔਰਤਾਂ ਦੀ ਹਿੰਮਤ ਕਾਰਨ ਉਨ੍ਹਾਂ ਦਾ ਸਮਰਥਨ ਵਧ ਰਿਹਾ ਹੈ।

PunjabKesari

ਹਿਜਾਬ ਦੇ ਵਿਰੋਧ ਵਿਚ ਮਨੁੱਖੀ ਅਧਿਕਾਰ ਕਾਰਕੁਨਾਂ ਨਾਲ ਵਕੀਲ ਅਤੇ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ। ਇਸ ਦੌਰਾਨ ਈਰਾਨ ਦਾ ਘਿਨੌਣਾ ਚਿਹਰਾ ਵੀ ਬੇਨਕਾਬ ਹੋ ਗਿਆ। 17 ਅਕਤੂਬਰ ਨੂੰ ਪ੍ਰਦਰਸ਼ਨਾਂ ਦੌਰਾਨ ਹਿਜਾਬ ਉਤਾਰਨ ਵਾਲੀ 25 ਸਾਲਾ ਮਹਿਲਾ ਮਹਸਾ ਪਾਇਰਵੀ ਨੂੰ ਰੈਵੋਲੂਸ਼ਨਰੀ ਅਦਾਲਤ ਦੀ 15ਵੀਂ ਬੈਂਚ ਨੇ 10 ਸਾਲ ਦੀ ਸਜ਼ਾ ਸੁਣਾਈ ਹੈ। ਉਸ 'ਤੇ ਵੇਸਵਾਪੁਣਾ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕਰਨ ਦਾ ਦੋਸ਼ ਹੈ। ਬੈਂਚ ਦੇ ਮੁਖੀ ਅਬੋਲਕਾਸੇਮ ਸਲਾਵਤੀ ਨੂੰ ਮਨੁੱਖੀ ਅਧਿਕਾਰ ਕਾਰਕੁਨਾਂ ਵੱਲੋਂ ‘ਈਰਾਨ ਵਿੱਚ ਫਾਂਸੀ ਦੀ ਸਜ਼ਾ ਦੇਣ ਵਾਲਾ ਜੱਜ’ ਦੱਸਿਆ ਜਾ ਰਿਹਾ ਹੈ।

ਈਰਾਨ ਨੇ ਕਿਹਾ- ਬ੍ਰਿਟੇਨ ਤੋਂ ਹੋ ਰਹੀਆਂ ਤਬਾਹੀ ਦੀਆਂ ਕਾਰਵਾਈਆਂ

ਈਰਾਨ ਦੇ ਰੈਵੋਲੂਸ਼ਨਰੀ ਗਾਰਡਜ਼ ਨੇ ਨੈਤਿਕ ਪੁਲਿਸਿੰਗ ਦਾ ਵਿਰੋਧ ਕਰ ਰਹੇ 7 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ, ਜੋ ਯੂਕੇ ਅਤੇ ਯੂਕ੍ਰੇਨ ਦੀ ਦੋਹਰੀ ਨਾਗਰਿਕਤਾ ਰੱਖਦੇ ਹਨ। ਈਰਾਨ ਸਰਕਾਰ ਨੇ ਕਿਹਾ ਹੈ ਕਿ ਇਹ ਲੋਕ ਈਰਾਨ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਈਰਾਨ 'ਤੇ ਪ੍ਰਦਰਸ਼ਨਾਂ ਨੂੰ ਭੜਕਾਉਣ ਦਾ ਦੋਸ਼ ਲਗਾਉਂਦੇ ਹੋਏ, ਈਰਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗ੍ਰਿਫ਼ਤਾਰੀ ਨੇ ਸਾਬਤ ਕੀਤਾ ਕਿ ਬ੍ਰਿਟੇਨ ਦੇ ਤਾਰ ਇੱਥੋਂ ਦੀਆਂ ਵਿਨਾਸ਼ਕਾਰੀ ਗਤੀਵਿਧੀਆਂ ਨਾਲ ਜੁੜੇ ਹੋਏ ਹਨ।

PunjabKesari

ਇਸ ਤੋਂ ਪਹਿਲਾਂ ਸਰਕਾਰ ਵੱਲੋਂ ਇਹ ਵੀ ਦੋਸ਼ ਲਾਇਆ ਜਾ ਚੁੱਕਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਪਿੱਛੇ ਦੁਸ਼ਮਣ ਮੁਲਕਾਂ ਦੀ ਸਾਜ਼ਿਸ਼ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਅਮਰੀਕਾ, ਇਜ਼ਰਾਈਲ, ਸਾਊਦੀ ਅਰਬ ਵਰਗੇ ਦੁਸ਼ਮਣ ਦੇਸ਼ਾਂ ਤੋਂ ਫ਼ੌਜੀ ਸਿਖਲਾਈ ਪ੍ਰਾਪਤ ਕੀਤੀ ਹੈ। ਇਸ ਕਾਰਨ ਉਹ ਹਿੰਸਾ ਦੇ ਨਾਲ-ਨਾਲ ਸਰਕਾਰੀ ਜਾਇਦਾਦ ਦੀ ਵੀ ਭੰਨਤੋੜ ਕਰ ਰਹੇ ਹਨ। ਦੂਜੇ ਪਾਸੇ ਬ੍ਰਿਟੇਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਬਾਰੇ ਈਰਾਨ ਤੋਂ ਰਿਪੋਰਟ ਮੰਗੀ ਗਈ ਹੈ।

PunjabKesari

5 ਸਾਲਾਂ ਵਿੱਚ ਤੀਜੀ ਵਾਰ ਪ੍ਰਦਰਸ਼ਨ

PunjabKesari

ਪੜ੍ਹੋ ਇਹ ਅਹਿਮ ਖ਼ਬਰ-ਟਿਊਨੀਸ਼ੀਆ: ਤੱਟ ਤੋਂ ਇੱਕ ਗਰਭਵਤੀ ਔਰਤ ਸਮੇਤ ਚਾਰ ਲੋਕਾਂ ਦੀਆਂ ਮਿਲੀਆਂ ਲਾਸ਼ਾਂ

ਇਹ 1979 ਦੀ ਇਸਲਾਮਿਕ ਕ੍ਰਾਂਤੀ ਤੋਂ ਬਾਅਦ ਦੇਸ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲਾ ਪ੍ਰਦਰਸ਼ਨ ਬਣ ਗਿਆ ਹੈ। ਇਸ ਤੋਂ ਪਹਿਲਾਂ ਪਿਛਲੇ 5 ਸਾਲਾਂ ਵਿੱਚ ਦੋ ਹੋਰ ਪ੍ਰਦਰਸ਼ਨ ਹੋ ਚੁੱਕੇ ਹਨ, ਪਰ ਉਨ੍ਹਾਂ ਨੂੰ ਦਬਾ ਦਿੱਤਾ ਗਿਆ। 2017 ਦੇ ਅਖੀਰ ਵਿੱਚ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨ 2018 ਦੇ ਸ਼ੁਰੂ ਤੱਕ ਚੱਲੇ। ਜਦੋਂ ਕਿ ਨਵੰਬਰ 2019 ਵਿੱਚ ਔਰਤਾਂ ਨੇ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਊਣ ਲਈ ਆਜ਼ਾਦੀ ਦੀ ਮੰਗ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਾਂ ਨੂੰ ਕੁਝ ਮਸ਼ਹੂਰ ਹਸਤੀਆਂ ਦੁਆਰਾ ਸਮਰਥਨ ਦਿੱਤਾ ਗਿਆ ਸੀ। ਇਸ ਕਾਰਨ ਉਹਨਾਂ ਨੂੰ ਜਾਂ ਤਾਂ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਜਾਂ ਗ੍ਰਿਫ਼ਤਾਰ ਕਰ ਲਿਆ ਗਿਆ।ਬਲੂਮਬਰਗ ਦੀ ਰਿਪੋਰਟ ਮੁਤਾਬਕ ਈਰਾਨ ਵਿਚ ਸਥਿਤੀ ਬਹੁਤ ਗੰਭੀਰ ਹੋ ਗਈ ਹੈ। ਈਰਾਨ 'ਚ ਚੱਲ ਰਹੇ ਪ੍ਰਦਰਸ਼ਨਾਂ ਨੂੰ ਰੋਕਣ ਲਈ ਉੱਥੋਂ ਦੀ ਸਰਕਾਰ ਹੁਣ ਨਾਬਾਲਗਾਂ ਨੂੰ ਮੌਤ ਦੀ ਸਜ਼ਾ ਦੇ ਸਕਦੀ ਹੈ। 'ਦਿ ਵਾਸ਼ਿੰਗਟਨ ਪੋਸਟ' ਮੁਤਾਬਕ ਈਰਾਨ ਨੇ 3 ਨਾਬਾਲਗਾਂ 'ਤੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਦਾ ਦੋਸ਼ ਲਗਾਇਆ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News