100 ਕਰੋੜ ਟੀਕਾਕਰਣ : ਮੌਰੀਸਨ ਨੇ ਪੀ.ਐੱਮ. ਮੋਦੀ ਨੂੰ ਦਿੱਤੀ ਵਧਾਈ, ਕਹੀ ਇਹ ਗੱਲ
Friday, Oct 22, 2021 - 05:56 PM (IST)
ਮੈਲਬੌਰਨ (ਭਾਸ਼ਾ): ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਭਾਰਤ ਅਤੇ ਆਸਟ੍ਰੇਲੀਆ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਟੀਕੇ ਦੀ ਪਹੁੰਚ ਨੂੰ ਵਧਾਉਣ ਲਈ ਕਵਾਡ ਸਮੂਹ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਕੋਵਿਡ ਵਿਰੋਧੀ ਟੀਕਾਕਰਨ ਵਿੱਚ 100 ਕਰੋੜ ਖੁਰਾਕ ਦਾ ਅੰਕੜਾ ਪਾਰ ਕਰਨ ਲਈ ਵਧਾਈ ਦਿੱਤੀ। ਭਾਰਤ ਨੇ ਵੀਰਵਾਰ ਨੂੰ ਕੋਵਿਡ-19 ਵਿਰੁੱਧ ਲੜਾਈ ਵਿੱਚ ਆਪਣੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਇੱਕ ਅਰਬ ਖੁਰਾਕ ਦਾ ਅੰਕੜਾ ਪਾਰ ਕਰਕੇ ਇਤਿਹਾਸ ਰਚ ਦਿੱਤਾ ਹੈ। ਮੌਰੀਸਨ ਨੇ ਟਵੀਟ ਕੀਤਾ, "ਮੇਰੇ ਦੋਸਤ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਕੋਵਿਡ-19 ਵਿਰੋਧੀ ਟੀਕੇ ਦੀਆਂ ਇੱਕ ਅਰਬ ਖੁਰਾਕਾਂ ਪ੍ਰਦਾਨ ਕਰਨ ਲਈ ਵਧਾਈ। ਇੱਕ ਵੱਡੀ ਪ੍ਰਾਪਤੀ। ਇੰਡੋ-ਪੈਸੀਫਿਕ ਵਿੱਚ ਟੀਕੇ ਦੀ ਪਹੁੰਚ ਵਧਾਉਣ ਲਈ ਭਾਰਤ ਅਤੇ ਆਸਟ੍ਰੇਲੀਆ ਕਵਾਡ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹਨ।''
ਇਸ ਦੇ ਜਵਾਬ ਵਿਚ ਮੋਦੀ ਨੇ ਵੀ ਭਾਰਤ ਦੇ "ਵੈਕਸੀਨ ਸੈਂਚੁਰੀ" ਹਾਸਲ ਕਰਨ 'ਤੇ ਵਧਾਈ ਲਈ ਆਪਣੇ ਦੋਸਤ ਮੌਰੀਸਨ ਦਾ ਧੰਨਵਾਦ ਕੀਤਾ ਅਤੇ "ਆਸਟ੍ਰੇਲੀਆ ਵਿੱਚ ਉੱਚ ਟੀਕਾਕਰਣ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ" ਉਹਨਾਂ ਨੂੰ ਵਧਾਈ ਦਿੱਤੀ। ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਮੌਰਿਸ ਪਾਇਨੇ ਨੇ ਵੀ ਕੋਵਿਡ ਟੀਕੇ ਦੀਆਂ ਇਕ ਅਰਬ ਖੁਰਾਕਾਂ ਲਗਾਉਣ ਦਾ ਅੰਕੜਾ ਪਾਰ ਕਰਨ 'ਤੇ ਭਾਰਤ ਨੂੰ ਵਧਾਈ ਦਿੱਤੀ। ਉਹਨਾਂ ਨੇ ਕਿਹਾ,"ਆਸਟ੍ਰੇਲੀਆ ਅਤੇ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸੁਰੱਖਿਅਤ, ਬਰਾਬਰੀ ਦੇ ਟੀਕੇ ਦੀ ਪਹੁੰਚ ਪ੍ਰਦਾਨ ਕਰ ਰਹੇ ਹਨ। ਅਸੀਂ ਕੋਵਿਡ-19 ਨਾਲ ਲੜਨ ਲਈ ਪਹਿਲਾਂ ਨਾਲੋਂ ਵਧੇਰੇ ਨੇੜਿਓਂ ਕੰਮ ਕਰ ਰਹੇ ਹਾਂ। ਟੀਕੇ ਦੀਆਂ ਇਕ ਅਰਬ ਖੁਰਾਕਾਂ ਦੇਣ ਲਈ ਭਾਰਤ ਵਿਚ ਸਾਡੇ ਕਰੀਬੀ ਦੋਸਤਾਂ ਨੂੰ ਵਧਾਈ।''
ਪੜ੍ਹੋ ਇਹ ਅਹਿਮ ਖਬਰ - ਗਲਾਸਗੋ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਪ 26 ਸੰਮੇਲਨ 'ਚ ਹੋਣਗੇ ਸ਼ਾਮਲ
ਨਵੀਂ ਦਿੱਲੀ ਦੇ ਅਧਿਕਾਰਤ ਸੂਤਰਾਂ ਮੁਤਾਬਕ ਭਾਰਤ ਦੀ ਯੋਗ ਬਾਲਗ ਆਬਾਦੀ ਵਿੱਚ 75 ਫੀਸਦੀ ਤੋਂ ਵੱਧ ਨੂੰ ਘੱਟੋ-ਘੱਟ ਪਹਿਲੀ ਖੁਰਾਕ ਲੱਗ ਚੁੱਕੀ ਹੈ ਅਤੇ ਲੱਗਭਗ 31 ਫੀਸਦੀ ਨੂੰ ਟੀਕੇ ਦੀਆਂ ਦੋਵੇਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ। ਜ਼ਿਕਰਯੋਗ ਹੈ ਕਿ 'ਕਵਾਡ' ਚਾਰ ਦੇਸ਼ਾਂ ਦਾ ਸਮੂਹ ਹੈ ਜਿਨ੍ਹਾਂ ਵਿੱਚ ਆਸਟ੍ਰੇਲੀਆ, ਭਾਰਤ, ਜਾਪਾਨ ਅਤੇ ਸੰਯੁਕਤ ਰਾਜ ਸ਼ਾਮਲ ਹਨ। ਬੀਤੀ 24 ਸਤੰਬਰ ਨੂੰ ਯੂਐਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਵਿਖੇ ਕਵਾਡ ਨੇਤਾਵਾਂ ਦੇ ਪਹਿਲੇ ਵਿਅਕਤੀਗਤ ਸੰਮੇਲਨ ਦੀ ਮੇਜ਼ਬਾਨੀ ਕੀਤੀ। ਬਾਈਡੇਨ ਦੇ ਸੱਦੇ 'ਤੇ ਮੋਦੀ, ਮੌਰੀਸਨ ਅਤੇ ਤਤਕਾਲੀ ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਵਾਡ ਸੰਮੇਲਨ ਵਿੱਚ ਹਿੱਸਾ ਲਿਆ।
ਨੋਟ- '100 ਕਰੋੜ ਦਾ ਟੀਕਾਕਰਣ' ਭਾਰਤ ਲਈ ਵੱਡੀ ਉਪਲਬਧੀ, ਇਸ 'ਤੇ ਕੁਮੈਂਟ ਕਰ ਦਿਓ ਰਾਏ।