ਦੱਖਣੀ ਅਫਰੀਕਾ ਸੜਕ ਹਾਦਸੇ ''ਚ 10 ਦੀ ਮੌਤ, 2 ਜ਼ਖਮੀ
Thursday, Apr 18, 2019 - 07:53 PM (IST)

ਜੋਹਾਨਸਬਰਗ - ਦੱਖਣੀ ਅਫਰੀਕਾ ਦੇ ਲਿੰਬੋਬੋ ਸੂਬੇ 'ਚ ਵੀਰਵਾਰ ਨੂੰ 2 ਵਾਹਨਾਂ ਦੀ ਟੱਕਰ 'ਚ 10 ਲੋਕਾਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ।
ਲਿੰਬੋਬੋ ਪਰਿਵਹਨ ਕਾਰਜਕਾਰੀ ਪ੍ਰੀਸ਼ਦ ਦੀ ਮੈਂਬਰ ਮਕੋਮਾ ਮਾਖੁਰੂਪੇਤਜੇ ਨੇ ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਦੱਸਿਆ ਕਿ ਮੀਨੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਇਹ ਹਾਦਸਾ ਹੋਇਆ। ਚਾਲਕ ਨੇ ਤੇਜ਼ ਸਪੀਡ ਬੱਸ ਤੋਂ ਕੰਟਰੋਲ ਖੋਹ ਦਿੱਤਾ, ਜਿਸ ਕਾਰਨ ਉਹ ਟਰੱਕ ਨਾਲ ਟਕਰਾ ਗਿਆ। ਉਨ੍ਹਾਂ ਕਿਹਾ ਕਿ ਬੱਸ ਜ਼ਿੰਬਾਬਵੇ ਤੋਂ ਦੱਖਣੀ ਅਫਰੀਕਾ ਆ ਰਹੀ ਸੀ ਕਿ ਰਸਤੇ 'ਚ ਇਹ ਹਾਦਸਾ ਹੋਇਆ। ਮਾਖੁਰੂਪੇਤਜੇ ਨੇ ਕਿਹਾ ਕਿ ਇਸ ਹਾਦਸੇ 'ਚ 10 ਲੋਕ ਮਾਰੇ ਗਏ ਜੇਕਰ ਉਚਿਤ ਸਪੀਡ ਸੀਮਾ ਦਾ ਪਾਲਣ ਕੀਤਾ ਜਾਂਦਾ ਤਾਂ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀ। ਉਨ੍ਹਾਂ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।