ਚੀਨ: ਬੇਕਾਬੂ ਟਰੱਕ ਨੇ ਦਰੜੇ ਕਈ ਪੈਦਲ ਯਾਤਰੀ, 10 ਹਲਾਕ

Sunday, Sep 22, 2019 - 04:06 PM (IST)

ਚੀਨ: ਬੇਕਾਬੂ ਟਰੱਕ ਨੇ ਦਰੜੇ ਕਈ ਪੈਦਲ ਯਾਤਰੀ, 10 ਹਲਾਕ

ਬੀਜਿੰਗ— ਚੀਨ 'ਚ ਐਤਵਾਰ ਨੂੰ ਇਕ ਵੱਡਾ ਹਾਦਸਾ ਹੋਣ ਦਾ ਸਮਾਚਾਰ ਮਿਲਿਆ ਹੈ। ਇਥੇ ਇਕ ਬੇਕਾਬੂ ਟਰੱਕ ਭੀੜ 'ਚ ਦਾਖਲ ਹੋ ਗਿਆ। ਇਸ ਹਾਦਸੇ 'ਚ 10 ਲੋਕ ਹਲਾਕ ਹੋ ਗਏ ਹਨ ਤੇ ਹੋਰ 16 ਲੋਕ ਜ਼ਖਮੀ ਹੋ ਗਏ ਹਨ। ਇਹ ਘਟਨਾ ਮੱਧ ਚੀਨ ਦੇ ਹੁਨਾਨ ਸੂਬੇ ਦੀ ਹੈ।

ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਐਤਵਾਰ ਸਵੇਰੇ ਕਰੀਬ 8:40 ਵਜੇ ਹੋਈ। ਹਾਦਸਾ ਉਦੋਂ ਵਾਪਰਿਆ ਜਦੋਂ ਜਿਯਾਂਗਤਾਨ ਸ਼ਹਿਰ 'ਚ ਇਹ ਬਜਰੀ ਨਾਲ ਭਰਿਆ ਟਰੱਕ ਬੇਕਾਬੂ ਹੋ ਕੇ ਭੀੜ 'ਚ ਦਾਖਲ ਹੋ ਗਿਆ। ਇਸ ਹਾਦਸੇ 'ਚ ਫਿਲਹਾਲ ਸਾਰੇ ਪੀੜਤਾਂ ਨੂੰ ਨੇੜੇ ਦੇ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਜਾਰੀ ਹੈ।


author

Baljit Singh

Content Editor

Related News