ਅਮਰੀਕਾ ''ਚ ਕੋਰੋਨਾ ਨਾਲ 1 ਤੋਂ 2 ਲੱਖ ਲੋਕਾਂ ਦੀ ਹੋ ਸਕਦੀ ਮੌਤ : ਸਿਹਤ ਮਾਹਿਰ

Monday, Mar 30, 2020 - 12:09 AM (IST)

ਅਮਰੀਕਾ ''ਚ ਕੋਰੋਨਾ ਨਾਲ 1 ਤੋਂ 2 ਲੱਖ ਲੋਕਾਂ ਦੀ ਹੋ ਸਕਦੀ ਮੌਤ : ਸਿਹਤ ਮਾਹਿਰ

ਨਿਊਯਾਰਕ - ਅਮਰੀਕਾ ਕੋਰੋਨਾ ਨਾਲ ਦੁਨੀਆ ਦਾ ਸਭ ਤੋਂ ਪ੍ਰਭਾਵਿਤ ਦੇਸ਼ ਬਣ ਚੁੱਕਿਆ ਹੈ ਅਤੇ 1 ਲੱਖ ਤੋਂ ਜ਼ਿਆਦਾ ਪਾਜ਼ੇਟਿਵ ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ। ਇਸ ਮੈਡੀਕਲ ਚੁਣੌਤੀ ਨੇ ਜਿਥੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਮੁਸ਼ਕਿਲਾਂ ਵਧਾਈਆਂ ਹਨ, ਉਥੇ ਨੈਸ਼ਨਲ ਇੰਸਟੀਚਿਊਟ ਆਫ ਐਲਰਜੀ ਐਂਡ ਇਨਫੈਕਸ਼ਨ ਡਿਜ਼ੀਜ (ਐਨ. ਆਈ. ਏ. ਆਈ. ਡੀ.) ਦੇ ਡਾਇਰੈਕਟਰ ਨੇ ਜੋ ਅਨੁਮਾਨ ਜਤਾਇਆ ਹੈ, ਉਸ ਨਾਲ ਟਰੰਪ ਸਰਕਾਰ ਦੀ ਨੀਂਦ ਉੱਡ ਸਕਦੀ ਹੈ।

ਐਨ. ਆਈ. ਏ. ਆਈ. ਡੀ. ਦੇ ਡਾਇਰੈਕਟਰ ਡਾ. ਐਂਥਨੀ ਫੌਸੀ ਦਾ ਅਨੁਮਾਨ ਕਾਫੀ ਡਰਾਉਣ ਵਾਲਾ ਹੈ। ਉਨ੍ਹਾਂ ਆਖਿਆ ਕਿ ਅਮਰੀਕਾ ਵਿਚ ਲੱਖਾਂ ਲੋਕ ਕੋਵਿਡ-19 ਦੀ ਲਪੇਟ ਵਿਚ ਆ ਜਾਣਗੇ ਅਤੇ 1 ਤੋਂ 2 ਲੱਖ ਲੋਕਾਂ ਦੀ ਮੌਤ ਹੋ ਸਕਦੀ ਹੈ। ਜ਼ਿਕਰਯੋਗ ਹੈ ਕਿ ਨਿਊਯਾਰਕ ਅਮਰੀਕਾ ਵਿਚ ਕੋਰੋਨਾ ਦਾ ਕੇਂਦਰ ਬਣਿਆ ਹੋਇਆ ਹੈ, ਜਿਥੇ ਹਜ਼ਾਰਾਂ ਮਾਮਲੇ ਦਰਜ ਹੋਏ ਹਨ ਪਰ ਰਾਸ਼ਟਰਪਤੀ ਟਰੰਪ ਨੇ ਇਸ ਦੇ ਬਾਵਜੂਦ ਨਿਊਯਾਰਕ ਨੂੰ ਕਵਾਰੰਟੀਨ ਕਰਨ ਦਾ ਫੈਸਲਾ ਨਹੀਂ ਕੀਤਾ ਹੈ।

ਦੁਨੀਆ ਦੇ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਦੇਸ਼ ਵਿਚ ਕੋਰੋਨਾਵਾਇਰਸ ਦੇ ਐਤਵਾਰ ਤੱਕ ਕੋਰੋਨਾ ਦੇ 1.3 ਲੱਖ ਕੇਸ ਦੀ ਪੁਸ਼ਟੀ  ਹੋ ਚੁੱਕੀ ਹੈ ਅਤੇ 2300 ਤੋਂ ਜ਼ਿਆਦਾ ਲੋਕਾਂ ਦਾ ਜਾਨ ਗਈ ਹੈ। ਉਥੇ, ਅਮਰੀਕਾ ਤੋਂ ਬਾਅਦ ਇਟਲੀ ਅਤੇ ਸਪੇਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਦੋਵੇਂ ਦੇਸ਼ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਸਭ ਤੋਂ ਵੱਡੇ ਸੰਕਟ ਨਾਲ ਨਜਿੱਠ ਰਹੇ ਹਨ ਅਤੇ ਡਾਕਟਰਾਂ ਕੋਲ ਸੀਮਤ ਸੰਸਾਧਨਾਂ ਵਿਚਾਲੇ ਆਪਣੇ ਮਰੀਜ਼ਾਂ ਦੇ ਇਲਾਜ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੈ। ਇਟਲੀ ਅਤੇ ਸਪੇਨ ਯੂਰਪੀ ਸੰਘ ਤੋਂ ਹੋਰ ਮਦਦ ਦੀ ਅਪੀਲ ਕਰ ਰਹੇ ਹਨ।

ਦੁਨੀਆ ਵਿਚ ਹੁਣ ਤੱਕ ਕੋਰੋਨਾਵਾਇਰਸ ਨਾਲ 31 ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹੁਣ ਇਹ ਵਾਇਰਸ ਅਮਰੀਕਾ ਦੇ ਡੈਟ੍ਰਾਇਟ, ਨਿਊ ਆਰਲੀਂਸ ਅਤੇ ਸ਼ਿਕਾਗੋ ਨੂੰ ਆਪਣੀ ਲਪੇਟ ਵਿਚ ਲੈ ਰਿਹਾ ਹੈ। ਇਥੋਂ ਤੱਕ ਕਿ ਅਮਰੀਕਾ ਦਾ ਪੇਂਡੂ ਖੇਤਰ ਵੀ ਵਾਇਰਸ ਤੋਂ ਨਹੀਂ ਬਚਿਆ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਕੋਰੋਨਾਵਾਇਸ ਨਾਲ ਮੌਤਾਂ ਦਾ ਅੰਕਡ਼ਾ ਕਿਤੇ ਜ਼ਿਆਦਾ ਹੈ ਕਿਉਂਕਿ ਕਈ ਦੇਸ਼ਾਂ ਦੇ ਸਿਆਸੀ ਫੈਸਲੇ ਕਾਰਨ ਇਹ ਤੈਅ ਨਹੀਂ ਹੋ ਪਾਇਆ ਹੈ ਕਿ ਕਿਸ ਲਾਸ਼ ਨੂੰ ਗਿਣਿਆ ਜਾਵੇ ਅਤੇ ਕਿਸ ਨੂੰ ਨਹੀਂ। ਜਿਵੇਂ ਕਿ ਅਮਰੀਕਾ, ਫਰਾਂਸ, ਇਟਲੀ ਨਰਸਿੰਗ ਹੋਮ ਅਤੇ ਘਰ ਵਿਚ ਹੋਈ ਮੌਤ ਨੂੰ ਨਹੀਂ ਗਿਣਤੀ ਵਿਚ ਨਹੀਂ ਜੋਡ਼ਿਆ ਜਾ ਰਿਹਾ।


author

Khushdeep Jassi

Content Editor

Related News