ਦੱਖਣੀ ਕੋਰੀਆ 'ਚ ਕੋਰੋਨਾ ਵਿਸਫੋਟ : 1 ਲੱਖ ਤੋਂ ਵਧੇਰੇ ਨਵੇਂ ਮਾਮਲੇ ਦਰਜ

Tuesday, Aug 09, 2022 - 01:11 PM (IST)

ਸਿਓਲ (ਵਾਰਤਾ): ਗਲੋਬਲ ਪੱਧਰ 'ਤੇ ਕੋਰੋਨਾ ਮਹਾਮਾਰੀ ਦਾ ਪ੍ਰਕੋਪ ਜਾਰੀ ਹੈ। ਹੁਣ ਦੱਖਣੀ ਕੋਰੀਆ ਵਿੱਚ ਕੋਵਿਡ-19 ਦੇ 1 ਲੱਖ 49 ਹਜ਼ਾਰ 897 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਮਾਮਲਿਆਂ ਸਮੇਤ ਕੁੱਲ ਸੰਕਰਮਿਤਾਂ ਦੀ ਗਿਣਤੀ 2 ਕਰੋੜ 6 ਲੱਖ 94 ਹਜ਼ਾਰ 239 ਹੋ ਗਈ ਹੈ। ਕੋਰੀਆ ਰੋਗ ਨਿਯੰਤਰਣ ਅਤੇ ਰੋਕਥਾਮ ਏਜੰਸੀ (ਕੇਡੀਸੀਏ) ਦੇ ਅਨੁਸਾਰ ਪਿਛਲੇ ਦਿਨ ਰੋਜ਼ਾਨਾ ਕੋਵਿਡ ਕੇਸਾਂ ਦਾ ਲੋਡ 55,292 ਤੋਂ ਵੱਧ ਸੀ ਅਤੇ ਇੱਕ ਹਫ਼ਤਾ ਪਹਿਲਾਂ 1,11, 758 ਤੋਂ ਵੱਧ ਸੀ। 

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ : ਜੰਗਲਾਂ 'ਚ ਲੱਗੀ ਭਿਆਨਕ ਅੱਗ, ਸੂਬੇ 'ਚ ਐਮਰਜੈਂਸੀ ਦਾ ਐਲਾਨ

ਪਿਛਲੇ ਇੱਕ ਹਫ਼ਤੇ ਵਿੱਚ ਪੁਸ਼ਟੀ ਕੀਤੇ ਕੇਸਾਂ ਦੀ ਰੋਜ਼ਾਨਾ ਔਸਤ ਗਿਣਤੀ 1,48,860 ਸੀ। ਨਵੇਂ ਕੇਸਾਂ ਵਿੱਚੋਂ 588 ਵਿਦੇਸ਼ੀ ਹਨ। ਜੋ ਕੁੱਲ ਮਿਲਾ ਕੇ 48 ਹਜ਼ਾਰ 986 ਹੋ ਗਈ। ਗੰਭੀਰ ਹਾਲਤ ਵਿੱਚ ਸੰਕਰਮਿਤਾਂ ਦੀ ਗਿਣਤੀ 364 ਹੈ। 40 ਮਰੀਜ਼ਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ 25 ਹਜ਼ਾਰ 332 ਹੋ ਗਈ ਹੈ। ਇੱਥੇ ਕੁੱਲ ਮੌਤ ਦਰ 0.12 ਪ੍ਰਤੀਸ਼ਤ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News