ਗੜ੍ਹਸ਼ੰਕਰ ਵਿਖੇ ਨਿਮਿਸ਼ਾ ਮਹਿਤਾ ਦੀ ਅਗਵਾਈ ''ਚ ਕੱਢੀ ਗਈ ਤਿਰੰਗਾ ਯਾਤਰਾ
Monday, Aug 15, 2022 - 02:57 PM (IST)
ਗੜ੍ਹਸ਼ੰਕਰ : ਗੜ੍ਹਸ਼ੰਕਰ ਵਿਖੇ ਭਾਜਪਾ ਆਗੂ ਨਿਮਿਸ਼ਾ ਮਹਿਤਾ ਦੀ ਅਗਵਾਈ ਵਿੱਚ 15 ਅਗਸਤ ਆਜ਼ਾਦੀ ਦਿਹਾੜੇ ਨੂੰ ਸਮਰਪਿਤ ਤਿਰੰਗਾ ਯਾਤਰਾ ਕੱਢੀ ਗਈ। ਇਹ ਤਿਰੰਗਾ ਯਾਤਰਾ ਗੜ੍ਹਸ਼ੰਕਰ ਦੇ ਬੰਗਾ ਚੌਕ ਤੋਂ ਸ਼ੁਰੂ ਹੋ ਕੇ ਹੁਸ਼ਿਆਰਪੁਰ ਬੱਸ ਸਟੈਂਡ ਤੱਕ ਕੱਢੀ ਗਈ, ਜਿੱਥੇ ਸ਼ਹੀਦ ਭਗਤ ਸਿੰਘ ਜੀ ਦੇ ਬੁੱਤ 'ਤੇ ਫੁੱਲਾਂ ਦੇ ਹਾਰ ਚੜ੍ਹਾਏ ਗਏ।
ਇਸ ਮੌਕੇ ਨਿਮਿਸ਼ਾ ਮਹਿਤਾ ਬੀਜੇਪੀ ਆਗੂ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ 26 ਜਨਵਰੀ ਦੇ ਦਿਨ ਦੀਪ ਸਿੱਧੂ ਦੇ ਨਾਲ ਲਾਲ ਕਿਲੇ ਤੋਂ ਤਿਰੰਗਾ ਝੰਡਾ ਉਤਰਵਾਕੇ ਬੇਅਦਬੀ ਕੀਤੀ ਸੀ, ਅੱਜ ਉਨ੍ਹਾਂ ਵਲੋਂ ਆਜ਼ਾਦੀ ਦਿਹਾੜੇ 'ਤੇ ਤਿਰੰਗਾ ਝੰਡਾ ਲਾਹਿਰਾਕੇ ਇਹ ਸਾਬਤ ਕਰ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਦੇਸ਼ ਪ੍ਰੇਮ ਦੀ ਕੋਈ ਭਾਵਨਾ ਨਹੀਂ ਹੈ।
ਇਨ੍ਹਾਂ ਦੇ ਵਿੱਚ ਅਰਾਜਕਤਾ ਭਰੀ ਹੋਈ ਹੈ। ਨਿਮਿਸ਼ਾ ਮਹਿਤਾ ਬੀਜੇਪੀ ਨੇ ਕਿਹਾ ਕਿ ਪੰਜਾਬ ਸਰਕਾਰ ਆਜ਼ਾਦੀ ਦਿਹਾੜੇ 'ਤੇ 75 ਮੁਹੱਲਾ ਕਲੀਨਿਕ ਖੋਲ੍ਹਣ ਦੀ ਬਜਾਏ ਸੂਬੇ ਭਰ ਦੇ ਵਿੱਚ 900 ਦੇ ਕਰੀਬ ਸਿਵਲ ਹਸਪਤਾਲ ਅਤੇ ਹਜ਼ਾਰਾਂ ਦੇ ਕਰੀਬ ਡਿਸਪੈਂਸਰੀਆਂ ਮੌਜੂਦ ਹਨ, ਉਨ੍ਹਾਂ 'ਚ ਪਹਿਲਾਂ ਸਟਾਫ ਦੀ ਘਾਟ ਨੂੰ ਪੂਰਾ ਕਰਨਾ ਚਾਹੀਦਾ ਹੈ।