ਜਦੋਂ ਟਾਂਡਾ ਦੇ ਇਕ ਵਾਰਡ ''ਚ ਚਾਰ ਪਾਰਟੀਆਂ ਦੇ ਉਮੀਦਵਾਰ ਇਕੱਠੇ

Tuesday, May 26, 2026 - 05:21 PM (IST)

ਜਦੋਂ ਟਾਂਡਾ ਦੇ ਇਕ ਵਾਰਡ ''ਚ ਚਾਰ ਪਾਰਟੀਆਂ ਦੇ ਉਮੀਦਵਾਰ ਇਕੱਠੇ

ਟਾਂਡਾ ਉੜਮੁੜ (ਪਰਮਜੀਤ ਸਿੰਘ ਮੋਮੀ)- ਨਗਰ ਕੌਂਸਲ ਚੋਣਾਂ ਦੌਰਾਨ ਅੱਜ ਟਾਂਡਾ ਦੇ ਇਕ ਵਾਰਡ 'ਚ ਉਸ ਸਮੇਂ ਮਾਹੌਲ ਦੋਸਤਾਨਾ ਵਾਲਾ ਦਿਸਿਆ ਜਦੋਂ ਨਗਰ ਕੌਂਸਲ ਵਾਸਤੇ ਚੋਣ ਲੜ ਰਹੇ ਚਾਰ ਪਾਰਟੀਆਂ ਦੇ ਉਮੀਦਵਾਰ ਇਕੱਠੇ ਨਜ਼ਰ ਆਏ। ਟਾਂਡਾ ਦੇ ਵਾਰਡ ਨੰਬਰ ਚਾਰ ਤੋਂ ਚੋਣ ਲੜ ਰਹੇ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਸੰਜੀਵ ਕੁਮਾਰ, ਕਾਂਗਰਸ ਪਾਰਟੀ ਦੇ ਬਿੱਲੂ ਸੈਣੀ ਅਤੇ ਭਾਜਪਾ ਦੇ ਉਮੀਦਵਾਰ ਵਿੱਕੀ ਮੈਦਾਨ ਇਕੱਠੇ ਹੀ ਸਾਰੇ ਦੌਸਤਾਨਾ ਮਾਹੌਲ ਵਿੱਚ ਵੇਖੇ ਗਏ। 

ਇਹ ਵੀ ਪੜ੍ਹੋ: ਪੰਜਾਬ 'ਚ 28,29,30 ਨੂੰ ਹਨ੍ਹੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਮੌਸਮ ਵਿਭਾਗ ਵੱਲੋਂ Alert ਜਾਰੀ

ਇਸ ਮੌਕੇ ਉਕਤ ਸਾਰਿਆਂ ਉਮੀਦਵਾਰਾਂ ਦਾ ਕਹਿਣਾ ਸੀ ਕਿ ਜਿੱਤਾਂ ਜਾਂ ਹਾਰਾਂ ਤਾਂ ਪਾਰਟੀਆਂ ਲਈ ਹਨ ਪਰ ਸਾਨੂੰ ਆਪਸੀ ਪ੍ਰੇਮ ਅਤੇ ਭਾਈਚਾਰਾ ਹਮੇਸ਼ਾ ਹੀ ਕਾਇਮ ਰੱਖਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਟਾਂਡਾ ਦੇ 15 ਵਾਰਡਾਂ ਵਿੱਚ ਵੋਟਾਂ ਪੈਣ ਦਾ ਕੰਮ ਮੁਕੰਮਲ ਹੋਇਆ ਹੈ, ਜਿਸ ਦੇ ਨਤੀਜਿਆਂ ਦਾ ਐਲਾਨ 29 ਮਈ ਨੂੰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ ਤੋਂ ਵੱਡੀ ਖ਼ਬਰ! HP ਪੈਟਰੋਲ ਪੰਪ 'ਤੇ ਲੱਗੀ ਅੱਗ, ਮਚੀ ਹਫ਼ੜਾ-ਦਫ਼ੜੀ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News