ਗੈਂਬਲਿੰਗ ਐਕਟ ਤਹਿਤ ਇਕ ਵਿਅਕਤੀ ਗ੍ਰਿਫ਼ਤਾਰ

Thursday, Jun 25, 2026 - 11:20 AM (IST)

ਗੈਂਬਲਿੰਗ ਐਕਟ ਤਹਿਤ ਇਕ ਵਿਅਕਤੀ ਗ੍ਰਿਫ਼ਤਾਰ

ਹੁਸ਼ਿਆਰਪੁਰ (ਰਾਕੇਸ਼)–ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ ਪੁਲਸ ਨੇ ਗੈਂਬਲਿੰਗ ਐਕਟ (ਜੂਆ ਐਕਟ) ਤਹਿਤ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਏ. ਐੱਸ. ਆਈ. ਦੀਪਕ ਕੁਮਾਰ ਸਾਥੀ ਮੁਲਾਜ਼ਮਾਂ ਸਮੇਤ ਪੁਰਹੀਰਾਂ ਵਿਚ ਮੌਜੂਦ ਸਨ। ਉਨ੍ਹਾਂ ਨੂੰ ਸੂਚਨਾ ਮਿਲੀ ਕਿ ਅਜੇ ਪੁੱਤਰ ਮਿੱਠੂ ਰਾਮ, ਵਾਸੀ ਵਾਰਡ ਨੰਬਰ 16 ਸੁੰਦਰ ਨਗਰ, ਥਾਣਾ ਇੰਡਸਟਰੀਅਲ ਫੋਕਲ ਪੁਆਇੰਟ ਪੁਰਹੀਰਾਂ, ਜੋ ਕਿ ਮੱਛੀ ਮਾਰਕੀਟ ਨੇੜੇ ਐੱਫ਼. ਸੀ. ਆਈ. ਗੋਦਾਮ ਕੋਲ ਖੜ੍ਹਾ ਹੈ ਅਤੇ ਸ਼ਰੇਆਮ ਦੜੇ-ਸੱਟੇ ਦਾ ਧੰਦਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਪੰਜਾਬ: ਲੱਗੀਆਂ ਵੱਡੀਆਂ ਪਾਬੰਦੀਆਂ! 23 ਅਗਸਤ ਤੱਕ ਹੁਕਮ ਹੋ ਗਏ ਜਾਰੀ

ਉਹ ਉੱਚੀ-ਉੱਚੀ ਆਵਾਜ਼ਾਂ ਮਾਰ ਕੇ ਕਹਿ ਰਿਹਾ ਹੈ ਕਿ ਜਿਹੜਾ ਵਿਅਕਤੀ ਉਸ ਕੋਲ 1 ਰੁਪਏ ਦਾ ਦੜਾ-ਸੱਟਾ ਲਗਾਏਗਾ, ਉਸ ਦਾ ਨੰਬਰ ਨਿਕਲਣ ’ਤੇ ਉਸ ਨੂੰ 1 ਦੇ 90 ਰੁਪਏ ਮਿਲਣਗੇ। ਜੇਕਰ ਉਸ ਦਾ ਨੰਬਰ ਨਾ ਨਿਕਲਿਆ ਤਾਂ ਉਸ ਨੂੰ ਕੋਈ ਰਕਮ ਨਹੀਂ ਮਿਲੇਗੀ। ਦੱਸੇ ਗਏ ਸਥਾਨ ’ਤੇ ਪਹੁੰਚ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਅਤੇ ਤਲਾਸ਼ੀ ਦੌਰਾਨ ਪੁਲਸ ਨੂੰ 1150 ਰੁਪਏ, ਦੜੇ-ਸੱਟੇ ਦੀਆਂ ਪਰਚੀਆਂ, ਗੱਤੇ ਦਾ ਟੁਕੜਾ ਅਤੇ ਇਕ ਬਾਲ ਪੈਨ ਬਰਾਮਦ ਹੋਇਆ। ਪੁਲਸ ਨੇ ਮੁਲਜ਼ਮ ਅਜੇ ਕੁਮਾਰ ਨੂੰ ਕਾਬੂ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦੀ ਅਚਾਨਕ ਵਿਗੜੀ ਸਿਹਤ, ਹਸਪਤਾਲ ਦਾਖ਼ਲ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News