ਪੰਜਾਬ ਦੀਆਂ 4 ਨਗਰ ਕੌਂਸਲਾਂ ਦੇ ਚੋਣ ਨਤੀਜਿਆਂ ਦਾ ਐਲਾਨ
Saturday, Jun 13, 2026 - 07:52 PM (IST)
ਗੁਰਦਾਸਪੁਰ (ਵੈੱਬ ਡੈਸਕ, ਹਰਮਨ, ਗੋਰਾਇਆ, ਵਿਨੋਦ, ਝਾਵਰ)- ਪੰਜਾਬ ਦੀਆਂ 4 ਨਗਰ ਕੌਂਸਲਾਂ ਗੁਰਦਾਸਪੁਰ, ਦੀਨਾਨਗਰ, ਕਾਦੀਆਂ ਅਤੇ ਸ਼ਾਮਚੁਰਾਸੀ (ਹੁਸ਼ਿਆਰਪੁਰ) ਵਿਚ ਅੱਜ ਵੋਟਾਂ ਪਈਆਂ। ਸਵੇਰੇ 8 ਵਜੇ ਵੋਟਿੰਗ ਦੀ ਪ੍ਰਕਿਰਿਆ ਸ਼ੁਰੂ ਹੋਈ, ਜੋ ਸ਼ਾਮ 4 ਵਜੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈ। ਇਸ ਸਬੰਧੀ ਪੁਲਸ ਵੱਲੋਂ ਸਾਰੇ ਪੋਲਿੰਗ ਸਟੇਸ਼ਨਾਂ 'ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ। ਵੋਟਿੰਗ ਖ਼ਤਮ ਹੁੰਦੇ ਹੀ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਪੋਲਿੰਗ ਸਟੇਸ਼ਨਾਂ ਦੇ ਅੰਦਰ ਹੀ ਵੋਟਾਂ ਦੀ ਗਿਣਤੀ ਵੀ ਕੀਤੀ ਗਈ ਅਤੇ ਇਨ੍ਹਾਂ ਨਗਰ ਕੌਂਸਲਾਂ ਦੇ ਨਤੀਜੇ ਐਲਾਨੇ ਗਏ।
ਜਾਣੋ ਨਗਰ ਕੌਂਸਲ ਚੋਣਾਂ ਦੇ ਨਤੀਜੇ ਗੁਰਦਾਸਪੁਰ ਨਗਰ ਕੌਂਸਲ ਚੋਣਾਂ ਦੇ ਨਤੀਜੇ
ਕੁੱਲ੍ਹ ਵਾਰਡ-29
ਕਾਂਗਰਸ (CONG)- 21 ਸੀਟਾਂ
ਆਮ ਆਦਮੀ ਪਾਰਟੀ (AAP)- 7 ਸੀਟਾਂ
ਸ਼੍ਰੋਮਣੀ ਅਕਾਲੀ ਦਲ (SAD)- 0 ਸੀਟਾਂ
ਭਾਰਤੀ ਜਨਤਾ ਪਾਰਟੀ (BJP)- 0 ਸੀਟ
ਹੋਰ (OTH)- 1 ਸੀਟਾਂ
ਕਾਦੀਆਂ ਨਗਰ ਕੌਂਸਲ ਚੋਣਾਂ ਦੇ ਨਤੀਜੇ
ਕੁੱਲ੍ਹ ਵਾਰਡ-15
ਸ਼੍ਰੋਮਣੀ ਅਕਾਲੀ ਦਲ (SAD)- 6 ਸੀਟਾਂ
ਕਾਂਗਰਸ (CONG)- 04 ਸੀਟਾਂ
ਭਾਰਤੀ ਜਨਤਾ ਪਾਰਟੀ (BJP)- 01 ਸੀਟ
ਆਮ ਆਦਮੀ ਪਾਰਟੀ (AAP)- 2 ਸੀਟਾਂ
ਹੋਰ (OTH)- 2 ਸੀਟਾਂ
ਦੀਨਾਨਗਰ ਨਗਰ ਕੌਂਸਲ ਚੋਣ ਨਤੀਜੇ
ਕੁੱਲ੍ਹ ਵਾਰਡ-15
ਕਾਂਗਰਸ (CONG)-07
ਆਮ ਆਦਮੀ ਪਾਰਟੀ (AAP)-06
ਭਾਰਤੀ ਜਨਤਾ ਪਾਰਟੀ (BJP)-01
ਸ਼੍ਰੋਮਣੀ ਅਕਾਲੀ ਦਲ (SAD)-00
ਹੋਰ (OTH)-00
ਦੀਨਾਨਗਰ ਨਗਰ ਕੌਂਸਲ ਦੇ ਕੁੱਲ੍ਹ 15 ਵਾਰਡਾਂ ਵਿਚ ਵੋਟਾਂ ਪਈਆਂ ਹਨ। 15 ਵਾਰਡਾਂ ਵਿਚੋਂ ਹੁਣ ਤੱਕ 13 ਵਾਰਡਾਂ ਨਤੀਜੇ ਐਲਾਨੇ ਗਏ ਹਨ ਜਦਕਿ ਵਾਰਡ ਨੰਬਰ-6 ਦੇ ਬੂਥ ਨੰਬਰ 9 ਵਿਚ ਈ. ਵੀ. ਐੱਮ. ਮਸ਼ੀਨ ਵਿਚ ਤਕਨੀਕੀ ਖ਼ਰਾਬੀ ਕਰਕੇ ਨਤੀਜਿਆਂ ਦਾ ਐਲਾਨ ਨਹੀਂ ਹੋ ਸਕਿਆ ਹੈ। ਸਾਹਮਣੇ ਆਏ ਚੋਣ ਨਤੀਜਿਆਂ ਵਿਚ ਕਾਂਗਰਸ ਨੇ 7 ਸੀਟਾਂ 'ਤੇ ਕਬਜ਼ਾ ਕੀਤਾ ਹੈ ਜਦਕਿ ਸੱਤਾਧਾਰੀ ਪਾਰਟੀ ਨੇ 6 ਸੀਟਾਂ ਜਿੱਤੀਆਂ ਹਨ। ਭਾਜਪਾ ਦੀ ਝੋਲੀ ਵਿਚ ਇਕ ਸੀਟ ਪਈ ਹੈ। ਉਥੇ ਹੀ ਅਕਾਲੀ ਦਲ ਅਤੇ ਆਜ਼ਾਦ ਉਮੀਦਵਾਰ ਆਪਣੇ ਖ਼ਾਤੇ ਨਹੀਂ ਖੋਲ੍ਹ ਸਕੇ ਹਨ।
ਸ਼ਾਮ ਚੁਰਾਸੀ ਨਗਰ ਕੌਂਸਲ ਚੋਣਾਂ ਦੇ ਨਤੀਜੇ
ਕੁੱਲ ਵਾਰਡ-9
ਆਮ ਆਦਮੀ ਪਾਰਟੀ (AAP)-6
ਕਾਂਗਰਸ (CONG)-2
ਹੋਰ (OTH)-1
ਸ਼੍ਰੋਮਣੀ ਅਕਾਲੀ ਦਲ(SAD)-0
ਭਾਰਤੀ ਜਨਤਾ ਪਾਰਟੀ (BJP-0
ਕਾਂਗਰਸ ਨੇ ਗੁਰਦਾਸਪੁਰ ਨਗਰ ਕੌਂਸਲ ’ਤੇ ਕੀਤਾ ਮੁੜ ਕਬਜ਼ਾ, 23 ਵਾਰਡਾਂ 'ਚ ਜਿੱਤ ਕੀਤੀ ਹਾਸਲ
ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਨਗਰ ਕੌਂਸਲ ਦੇ 29 ਵਾਰਡਾਂ ਲਈ ਹੋਈਆਂ ਚੋਣਾਂ ਵਿੱਚ ਕਾਂਗਰਸ ਨੇ ਇਕ ਵਾਰ ਫਿਰ 21 ਵਾਰਡਾਂ ’ਤੇ ਕਬਜ਼ਾ ਕਰ ਲਿਆ ਹੈ। ਗੁਰਦਾਸਪੁਰ ਨਗਰ ਕੌਂਸਲ ’ਤੇ ਕਬਜ਼ਾ ਬਰਕਰਾਰ ਰੱਖਿਆ। ਪਿਛਲੀਆਂ ਨਗਰ ਕੌਂਸਲ ਚੋਣਾਂ ਵਿੱਚ, ਕਾਂਗਰਸ ਨੇ ਸਾਰੀਆਂ 29 ਸੀਟਾਂ ਜਿੱਤੀਆਂ ਸਨ। ਗੁਰਦਾਸਪੁਰ ਨਗਰ ਕੌਂਸਲ ਚੋਣਾਂ 'ਚ ਕਾਂਗਰਸ ਨੇ 21 ਸੀਟਾਂ ਜਿੱਤੀਆਂ, ਆਮ ਆਦਮੀ ਪਾਰਟੀ ਨੇ 7 ਜਿੱਤੀਆਂ ਅਤੇ ਇਕ ਆਜ਼ਾਦ ਉਮੀਦਵਾਰ ਨੂੰ ਜੇਤੂ ਐਲਾਨਿਆ ਗਿਆ।
ਦੀਨਾਨਗਰ ਦੇ ਵਾਰਡ ਨੰਬਰ-6 'ਚ ਹੋ ਸਕਦੀ ਹੈ ਦੋਬਾਰਾ ਵੋਟਿੰਗ, ਨਹੀਂ ਐਲਾਨੇ ਗਏ ਨਤੀਜੇ
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਦੀਨਾਨਗਰ ਵਾਰਡ ਨੰਬਰ-6 ਦੇ ਬੂਥ ਨੰਬਰ 9 'ਚ ਅਚਾਨਕ ਈ. ਵੀ. ਐੱਮ. ਮਸ਼ੀਨ ਵਿੱਚ ਖ਼ਰਾਬੀ ਹੋਣ ਕਰਕੇ ਵੋਟਾਂ ਦੇ ਨਤੀਜੇ ਨਹੀਂ ਐਲਾਨੇ ਗਏ ਹਨ। ਜਾਣਕਾਰੀ ਅਨੁਸਾਰ ਪਹਿਲਾਂ ਸਵੇਰ ਵੇਲੇ ਕੁਝ ਹੀ ਵੋਟਿੰਗ ਹੋਣ ਉਪਰੰਤ ਮਸ਼ੀਨ ਖ਼ਰਾਬ ਹੋ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਇਥੇ ਇਕ ਨਵੀਂ ਮਸ਼ੀਨ ਲਾ ਦਿੱਤੀ ਗਈ ਸੀ ਅਤੇ ਜਦ ਸ਼ਾਮ ਦੋਨਾਂ ਮਸ਼ੀਨਾਂ ਦੀ ਵੋਟਾਂ ਦੀ ਗਿਣਤੀ ਮਿਲਾਉਣ ਉਪਰੰਤ ਨਤੀਜਾ ਐਲਾਨਿਆ ਜਾਣਾ ਸੀ ਤਾਂ ਪਹਿਲੀ ਮਸ਼ੀਨ ਦੀ ਡਿਸਪਲੇ ਖ਼ਰਾਬ ਹੋਣ ਕਰਕੇ ਵੋਟਾਂ ਦੀ ਗਿਣਤੀ ਨਹੀਂ ਮਿਲੀ, ਜਿਸ ਕਾਰਨ ਪ੍ਰਸ਼ਾਸਨ ਵੱਲੋਂ ਬਿਨਾਂ ਗਿਣਤੀ ਕੀਤੇ ਮਸ਼ੀਨਾਂ ਲੈ ਕੇ ਗੁਰਦਾਸਪੁਰ ਵਿਖੇ ਚਲਦੇ ਬਣੇ। ਇਸ ਉਪਰੰਤ ਆਜ਼ਾਦ ਤੌਰ 'ਤੇ ਚੋਣ ਲੜ ਰਹੇ ਉਮੀਦਵਾਰ ਸੀਮਾ ਦੇਵੀ ਦੇ ਪਤੀ ਵਿਜੇ ਕੁਮਾਰ ਨੇ ਦੱਸਿਆ ਕਿ ਸਵੇਰ ਤੋਂ ਹੀ ਮਸ਼ੀਨ ਖ਼ਰਾਬ ਕਰ ਰਹੀ ਸੀ ਪਰ ਹੁਣ ਦੋਬਾਰਾ ਟੈਕਨੀਕਲ ਖ਼ਰਾਬੀ ਪੈਣ ਕਰਕੇ ਇਸ ਬੂਥ ਦੇ ਨਤੀਜੇ ਨਹੀਂ ਐਲਾਨੇ ਗਏ ਅਤੇ ਦੋਬਾਰਾ ਵੋਟਾਂ ਪੈਣ ਦਾ ਭਰੋਸਾ ਦੇ ਕੇ ਪ੍ਰਸ਼ਾਸਨ ਇਥੋਂ ਮਸ਼ੀਨਾਂ ਲੈ ਕੇ ਚਲ ਗਏ ਹਨ। ਆਉਣ ਵਾਲੇ ਦਿਨਾਂ ਵਿੱਚ ਵੇਖਣਾ ਹੋਵੇਗਾ ਕਿ ਮੁੜ ਇਸ ਬੂਥ ਵਿੱਚ ਦੋਬਾਰਾ ਕਦੋਂ ਵੋਟਿੰਗ ਹੁੰਦੀ ਹੈ।
ਨਤੀਜਿਆਂ ਦੇ ਐਲਾਨ ਨਾਲ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵਿੱਚ ਖ਼ੁਸ਼ੀ ਦੀ ਲਹਿਰ ਦਿਖਾਈ ਦਿੱਤੀ ਅਤੇ ਸਮਰਥਕਾਂ ਵੱਲੋਂ ਜਿੱਤ ਦੀਆਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਹੋਰ ਵਾਰਡਾਂ ਦੇ ਨਤੀਜਿਆਂ ਦੀ ਉਡੀਕ ਜਾਰੀ ਹੈ। ਦੱਸਣਯੋਗ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਅੰਦਰ ਨਗਰ ਕੌਂਸਲ ਗੁਰਦਾਸਪੁਰ ਦੇ 29 ਵਾਰਡ ਹਨ, ਜਦਕਿ ਦੀਨਾਨਗਰ ਅਤੇ ਕਾਦੀਆਂ ਦੇ 15-15 ਵਾਰਡ ਹਨ, ਜਿਨ੍ਹਾਂ ਦੇ ਕੌਂਸਲਰਾਂ ਦੀ ਚੋਣ ਲਈ ਇਹ ਵੋਟਿੰਗ ਕਰਵਾਈ ਗਈ। ਇਨ੍ਹਾਂ ਵਿੱਚੋਂ ਨਗਰ ਕੌਂਸਲ ਕਾਦੀਆਂ ਦੇ ਵਾਰਡ ਨੰਬਰ 6 ਵਿੱਚ ਇਕ ਉਮੀਦਵਾਰ ਪਹਿਲਾਂ ਹੀ ਬਿਨਾਂ ਮੁਕਾਬਲੇ ਜੇਤੂ ਕਰਾਰ ਦਿੱਤਾ ਜਾ ਚੁੱਕਾ ਹੈ, ਜਿਸ ਕਾਰਨ ਹੁਣ ਕੁੱਲ੍ਹ 58 ਵਾਰਡਾਂ ਲਈ ਚੋਣ ਹੋਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
