ਟਾਂਡਾ ''ਚ ਪਹਿਲੀ ਵਾਰ ਹੋਵੇਗਾ ਸਬ ਡਿਵੀਜਨ ਪੱਧਰ ਦਾ ਗਣਤੰਤਰਤਾ ਦਿਵਸ ਸਮਾਗਮ

Tuesday, Jan 23, 2024 - 01:54 PM (IST)

ਟਾਂਡਾ ''ਚ ਪਹਿਲੀ ਵਾਰ ਹੋਵੇਗਾ ਸਬ ਡਿਵੀਜਨ ਪੱਧਰ ਦਾ ਗਣਤੰਤਰਤਾ ਦਿਵਸ ਸਮਾਗਮ

ਟਾਂਡਾ ਉੜਮੁੜ (ਵਰਿੰਦਰ ਪੰਡਿਤ) : 5 ਜਨਵਰੀ 2022 ਨੂੰ ਸਬ ਤਹਿਸੀਲ ਤੋਂ ਸਬ ਡਿਵੀਜ਼ਨ ਬਣੇ ਟਾਂਡਾ ਵਿਚ ਪਹਿਲੀ ਵਾਰ ਸਬ ਡਿਵੀਜਨ ਪੱਧਰ ’ਤੇ ਗਣਤੰਤਰਤਾ ਦਿਵਸ ਮਨਾਇਆ ਜਾਵੇਗਾ। ਇਸ ਲਈ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਸਬ ਡਿਵੀਜਨ ਪੱਧਰੀ ਸਮਾਗਮ ਗਿਆਨੀ ਕਰਤਾਰ ਸਿੰਘ ਯਾਦਗਾਰੀ ਸਰਕਾਰੀ ਕਾਲਜ ਟਾਂਡਾ ਦੇ ਸਟੇਡੀਅਮ ਵਿਚ 26 ਜਨਵਰੀ ਨੂੰ ਹੋਵੇਗਾ, ਜਿੱਥੇ ਮੁੱਖ ਮਹਿਮਾਨ ਐੱਸ. ਡੀ. ਐੱਮ. ਟਾਂਡਾ ਵਿਓਮ ਭਾਰਦਵਾਜ ਕੌਮੀ ਤਿਰੰਗਾ ਲਹਿਰਾਉਣਗੇ। ਇਸ ਮੌਕੇ ਡੀ.ਐੱਸ.ਪੀ.ਟਾਂਡਾ ਕੁਲਵੰਤ ਸਿੰਘ ਅਤੇ ਵੱਖ-ਵੱਖ ਵਿਭਾਗਾ ਦੇ ਅਧਿਕਾਰੀ ਅਤੇ ਇਲਾਕੇ ਦੇ ਪਤਵੰਤੇ ਮੌਜੂਦ ਰਹਿਣਗੇ।

ਸਮਾਗਮ ਲਈ ਬੀ. ਡੀ. ਪੀ.ਓ. ਟਾਂਡਾ ਡਾ. ਧਾਰਾ ਕੱਕੜ ਅਤੇ ਨਾਇਬ ਤਹਿਸੀਲਦਾਰ ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਵਿਚ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਸਮਾਗਮ ਨੂੰ ਲੈ ਕੇ ਅੱਜ ਤੋਂ 25 ਜਨਵਰੀ ਤੱਕ ਕੀਤੇ ਜਾਣ ਵਾਲੀ ਰਿਹਰਸਲ ਸਰਕਾਰੀ ਕਾਲਜ ਦੇ ਮੈਦਾਨ ਵਿਚ ਅੱਜ ਸ਼ੁਰੂ ਹੋਈ ਜਿਸ ਵਿਚ ਟਾਂਡਾ ਦੇ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। 25 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਹੋਵੇਗੀ। ਇਸ ਦੌਰਾਨ ਪਹਿਲਾਂ ਸਬ ਡਿਵੀਜਨ ਪੱਧਰ ’ਤੇ ਦਸੂਹਾ ਵਿਚ ਹੁੰਦੇ ਰਹੇ ਆਜ਼ਾਦੀ ਦਿਹਾੜੇ ਅਤੇ ਗਣਤੰਤਰਤਾ ਦਿਵਸ ਸਮਾਗਮ ਭਾਗ ਲੈਣ ਜਾਂਦੇ ਰਹੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਨੇ ਇਸ ਗੱਲ ਦੀ ਖੁਸ਼ੀ ਜ਼ਾਹਰ ਕੀਤੀ ਕਿ ਹੁਣ ਟਾਂਡਾ ਸਬ ਡਿਵੀਜਨ ਬਣਨ ਤੋਂ ਬਾਅਦ ਇਹ ਸਮਾਗਮ ਉਨ੍ਹਾਂ ਦੇ ਆਪਣੇ ਨਗਰ ਵਿਚ ਹੋ ਰਿਹਾ ਹੈ।


author

Gurminder Singh

Content Editor

Related News