ਵਿਜੈ ਦਿਵਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ ਕਰਨਗੇ ਸ਼ਿਰਕੱਤ
Monday, Dec 16, 2024 - 03:17 PM (IST)
ਫਾਜ਼ਿਲਕਾ (ਨਾਗਪਾਲ) : 1971 ਦੀ ਭਾਰਤ-ਪਾਕਿ ਜੰਗ ’ਚ ਸ਼ਹੀਦ ਹੋਏ ਜਵਾਨਾਂ ਦੀ ਯਾਦ ’ਚ ਇੱਥੋਂ 7 ਕਿਲੋਮੀਟਰ ਦੂਰ ਸਰਹੱਦੀ ਪਿੰਡ ਆਸਫ਼ਵਾਲਾ ਵਿਖੇ ਸਥਾਪਿਤ ਸ਼ਹੀਦਾਂ ਦੀ ਸਮਾਧ ਵਿਖੇ ਸ਼ਹੀਦਾਂ ਦੀ ਸਮਾਧੀ ਕਮੇਟੀ ਵੱਲੋਂ ਸੈਨਾ ਅਤੇ ਪ੍ਰਸ਼ਾਸਨ ਦੇ ਸਹਿਯੋਗ ਨਾਲ 17 ਦਸੰਬਰ ਮੰਗਲਵਾਰ ਸਵੇਰੇ 10.30 ਤੋਂ 12.30 ਵਜ਼ੇ ਤੱਕ ਵਿਜੈ ਦਿਵਸ ਮਨਾਇਆ ਜਾਵੇਗਾ।
ਸਮਾਗਮ ’ਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਪ ਦੇ ਸੂਬਾਈ ਪ੍ਰਧਾਨ ਅਮਨ ਅਰੋੜਾ, ਡਿਪਟੀ ਕਮਿਸ਼ਨਰ ਫਾਜ਼ਿਲਕਾ ਅਮਰਪ੍ਰੀਤ ਕੌਰ ਸੰਧੂ, ਫਾਜ਼ਿਲਕਾ, ਜਲਾਲਾਬਾਦ ਅਤੇ ਬੱਲੂਆਣਾ ਦੇ ਕ੍ਰਮਵਾਰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ, ਜਗਦੀਪ ਕੰਬੋਜ ਗੋਲਡੀ, ਅਮਨਦੀਪ ਸਿੰਘ ਮੁਸਾਫਰ, ਜ਼ਿਲ੍ਹਾ ਅਤੇ ਸੈਸ਼ਨ ਜੱਜ ਅਵਤਾਰ ਸਿੰਘ, ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ, ਵਾਰ ਵੈਟਰਨ ਕਰਨਲ ਐੱਮ. ਐੱਸ.ਗਿੱਲ, ਪੀ. ਐੱਨ. ਬੀ. ਬੈਂਕ ਦੇ ਸਰਕਲ ਹੈਡ ਕੁਮਾਰ ਸ਼ੈਲੇਂਦਰ ਅਤੇ ਹੋਰ ਸਮਾਧੀ ’ਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨਗੇ। ਇਸ ਤੋਂ ਇਲਾਵਾ ਵਾਲ ਆਫ ਰਿਮੈਂਬਰੈਂਸ ਦਾ ਉਦਘਾਟਨ ਵੀ ਕੀਤਾ ਜਾਵੇਗਾ। ਸਮਾਗਮ ’ਚ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਅਤੇ ਦੇਸ਼ ਭਗਤੀ ਨੂੰ ਸਮਰਪਿਤ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ।