''''ਆਖ਼ਰੀ ਹੋਵੇਗਾ ਸਾਲ 2025 ਦਾ ਮਹਾਕੁੰਭ...''''
Wednesday, Dec 25, 2024 - 05:02 AM (IST)
ਗੁਰਦਾਸਪੁਰ (ਵਿਨੋਦ)- ਗੁਰਪਤਵੰਤ ਪੰਨੂ ਨੇ ਇਕ ਵੀਡੀਓ ਵਾਇਰਲ ਕੀਤੀ ਹੈ, ਜਿਸ ਵਿਚ ਉਸ ਨੇ ਮਹਾਕੁੰਭ ਮੇਲੇ-2025 ਵਿਚ ਵਿਘਨ ਪਾਉਣ ਦੀ ਸਿੱਧੀ ਧਮਕੀ ਦਿੰਦਿਆਂ ਕਿਹਾ ਕਿ ਇਹ ਮਹਾਕੁੰਭ ਆਖਰੀ ਹੋਵੇਗਾ।
ਪੰਨੂ ਨੇ ਇਸ ਤੋਂ ਪਹਿਲਾਂ ਵੀ 2025 ਦੇ ਮਹਾਕੁੰਭ ਮੇਲੇ ਨੂੰ ਪ੍ਰਭਾਵਿਤ ਕਰਨ ਦੀ ਧਮਕੀ ਦਿੱਤੀ ਸੀ ਪਰ ਹੁਣ ਉਸ ਨੇ ਕਿਹਾ ਹੈ ਕਿ 2025 ਦਾ ਮਹਾਕੁੰਭ ਮੇਲਾ ਆਖਰੀ ਹੋਵੇਗਾ ਅਤੇ ਇਸ ਤੋਂ ਬਾਅਦ ਇਹ ਮਹਾਕੁੰਭ ਨਹੀਂ ਮਨਾਇਆ ਜਾਵੇਗਾ। ਉਸ ਨੇ ਇਸ ਮੇਲੇ ਦੌਰਾਨ ਖਾਲਿਸਤਾਨੀ ਸਮਰਥਕਾਂ ਨੂੰ ਹਿੰਦੂਤਵ ਵਿਰੁੱਧ ਹਿੰਸਕ ਕਾਰਵਾਈ ਕਰਨ ਦਾ ਸੱਦਾ ਦਿੱਤਾ ਹੈ।
ਇਹ ਵੀ ਪੜ੍ਹੋ- ਜਲੰਧਰ ਨਗਰ ਨਿਗਮ 'ਚ ਹਿੰਦੂ ਕੌਂਸਲਰ ਨੂੰ ਬਣਾਇਆ ਜਾ ਸਕਦੈ ਮੇਅਰ, 3-4 ਨਾਵਾਂ 'ਤੇ ਹੋਇਆ ਮੰਥਨ
ਵਰਨਣਯੋਗ ਹੈ ਕਿ ਭਾਰਤ ਵਿਚ ਗੰਗਾ, ਯਮੁਨਾ ਅਤੇ ਸਰਸਵਤੀ ਨਦੀਆਂ ਦੇ ਸੰਗਮ ’ਤੇ ਮਹਾਕੁੰਭ ਮੇਲਾ 13 ਜਨਵਰੀ ਤੋਂ 26 ਫਰਵਰੀ 2025 ਤਕ ਆਯੋਜਿਤ ਕੀਤਾ ਜਾਵੇਗਾ। ਪੰਨੂ ਨੇ ਵਿਸ਼ੇਸ਼ ਤੌਰ ’ਤੇ ਤਿੰਨ ਅਹਿਮ ਤਰੀਕਾਂ ਦਾ ਨਾਂ ਲਿਆ। ਉਸ ਦੀ ਧਮਕੀ ਨੇ ਖਾਲਿਸਤਾਨੀ ਵਿਚਾਰਧਾਰਾ ਦੇ ਲੋਕਾਂ ਨੂੰ 14 ਜਨਵਰੀ 2025 ਨੂੰ ਮਾਘੀ, 29 ਜਨਵਰੀ 2025 ਨੂੰ ਮੌਨੀ ਮੱਸਿਆ ਅਤੇ 3 ਫਰਵਰੀ 2025 ਨੂੰ ਬਸੰਤ ਪੰਚਮੀ ਵਾਲੇ ਦਿਨ ਹਮਲੇ ਕਰਨ ਲਈ ਉਕਸਾਇਆ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨਗਰ ਨਿਗਮ ’ਚ ਮੇਅਰਸ਼ਿਪ ਨੂੰ ਲੈ ਕੇ ਫਸਿਆ ਪੇਚ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e