ਇਕ ਵਾਰ ਫ਼ਿਰ ਗੋ/ਲ਼ੀਆਂ ਦੀ ਆਵਾਜ਼ ਨਾਲ ਕੰਬ ਗਿਆ ਪੰਜਾਬ
Tuesday, Dec 24, 2024 - 05:58 AM (IST)
ਅੰਮ੍ਰਿਤਸਰ- ਪੰਜਾਬ 'ਚ ਆਏ ਦਿਨ ਗੋਲ਼ੀਆਂ ਚੱਲਣ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਤੋਂ ਇਲਾਵਾ ਗੱਲ ਨਸ਼ੇ ਦੀ ਕਰੀਏ ਤਾਂ ਨਸ਼ੇ ਦਾ ਕਾਰੋਬਾਰ ਵੀ ਲਗਾਤਾਰ ਵਧਦਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਪੰਜਾਬ ਦੇ ਅੰਮ੍ਰਿਤਸਰ ਸ਼ਹਿਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੋਂ ਦੇ ਮੁਸਤਫ਼ਾਬਾਦ ਇਲਾਕੇ 'ਚ ਨਸ਼ਾ ਵੇਚਣ ਤੋਂ ਰੋਕਣ ਨੂੰ ਲੈ ਕੇ ਗੋਲ਼ੀਆਂ ਚੱਲ ਗਈਆਂ ਹਨ।
ਇਸ ਮੌਕੇ ਪੀੜਤ ਪਰਿਵਾਰ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਇਲਾਕੇ 'ਚ ਕੁਝ ਨੌਜਵਾਨ ਨਸ਼ਾ ਵੇਚਦੇ ਹਨ। ਪਰ ਉਨ੍ਹਾਂ ਦੇ ਬੱਚੇ ਗੁਰਸਿੱਖ ਹਨ ਤੇ ਉਹ ਬੱਚਿਆਂ ਨੂੰ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਦੇ ਹਨ। ਇਸ ਦੌਰਾਨ ਜਦੋਂ ਉਨ੍ਹਾਂ ਨੇ ਨਸ਼ਾ ਵੇਚਣ ਵਾਲੇ ਨੌਜਵਾਨਾਂ ਨੂੰ ਨਸ਼ਾ ਵੇਚਣ ਤੋਂ ਵਰਜਿਆ ਤਾਂ ਉਹ ਨੌਜਵਾਨ ਆਪਣੇ 10 ਦੇ ਕਰੀਬ ਸਾਥੀਆਂ ਨੂੰ ਨਾਲ ਲੈ ਆਏ ਤੇ ਆ ਕੇ ਉਨ੍ਹਾਂ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਇਹ ਵੀ ਪੜ੍ਹੋ- ਧਾਰਮਿਕ ਸਥਾਨ 'ਤੇ ਮੱਥਾ ਟੇਕਣ ਗਿਆ ਨੌਜਵਾਨ ਨਾ ਮੁੜਿਆ ਘਰ, ਫ਼ਿਰ ਜਦੋਂ ਪਤਾ ਲੱਗਿਆ ਤਾਂ...
ਗੋਲ਼ੀਆਂ ਦੀ ਆਵਾਜ਼ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਤੇ ਪੀੜਤ ਪਰਿਵਾਰ ਨੇ ਵੀ ਭੱਜ ਕੇ ਆਪਣੀ ਜਾਨ ਬਚਾਈ। ਪਰਿਵਾਰ ਵੱਲੋਂ ਇਸ ਦੀ ਸੂਚਨਾ ਪੁਲਸ ਅਧਿਕਾਰੀਆਂ ਨੂੰ ਦਿੱਤੀ ਗਈ ਤਾਂ ਪੁਲਸ ਅਧਿਕਾਰੀ ਮੌਕੇ 'ਤੇ ਪੁੱਜੇ ਤੇ ਆ ਕੇ ਕਾਰਵਾਈ ਸ਼ੁਰੂ ਕੀਤੀ। ਪੀੜਤ ਪਰਿਵਾਰ ਨੇ ਪੁਲਸ ਪ੍ਰਸ਼ਾਸਨ ਕੋਲੋਂ ਇਨਸਾਫ਼ ਦੀ ਗੁਹਾਰ ਲਗਾਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕੁਝ ਗੋਲੀਆਂ ਤੇ ਖੋਲ ਪੁਲਸ ਅਧਿਕਾਰੀਆਂ ਨੂੰ ਸੌਂਪੇ ਹਨ। ਫਿਲਹਾਲ ਪੁਲਸ ਆਸੇ-ਪਾਸੇ ਦੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੇ ਆਧਾਰ 'ਤੇ ਕਾਰਵਾਈ ਕਰ ਰਹੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e