ਪੀਰਾਂ ਦੇ ਦਰਬਾਰ ’ਤੇ ਸੂਫੀਆਨਾ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ
Tuesday, Oct 30, 2018 - 04:18 PM (IST)
ਹੁਸ਼ਿਆਰਪੁਰ(ਜਤਿੰਦਰ)-ਪਿੰਡ ਬਾਹਟੀਵਾਲ-ਕੇਸ਼ੋਪੁਰ ਟੰਡ ਵਿਖੇ ਸੂਫੀਆਨਾ ਮੇਲਾ ਪੀਰ ਸ਼ਾਹ ਮੁਹੰਮਦ ਜੀ ਦੇ ਦਰਬਾਰ ’ਤੇ ਡਾ. ਰਾਮਜੀ ਮੁੱਖ ਸੇਵਾਦਾਰ ਦਰਬਾਰ ਸ਼੍ਰੀ ਬਾਲਾ ਜੀ ਬਾਹਟੀਵਾਲ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਬਡ਼ੀ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਝੰਡੇ ਅਤੇ ਚਾਦਰ ਚਡ਼੍ਹਾਉਣ ਦੀ ਰਸਮ ਅਦਾ ਕੀਤੀ ਗਈ। ਜਿਸ ਦੇ ਬਾਅਦ ਵੱਖ-ਵੱਖ ਗਾਇਕ ਪਾਰਟੀਆਂ ਵੱਲੋਂ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਇਸ ਮੌਕੇ ਮਹਾਨ ਤਪਸੱਵੀ ਸੰਤ ਗੁਰਬਚਨ ਦਾਸ ਜੀ ਚੱਕਲਾਦੀਆਂ ਵਾਲੇ ਸੰਗਤਾਂ ਨੂੰ ਅਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਆਪਣੇ ਪ੍ਰਵਚਨਾਂ ਰਾਹੀਂ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਪੂਰਨ ਗੁਰੂ ਤੋਂ ਬਿਨਾਂ ਰੱਬ ਦੀ ਬੰਦਗੀ ਅਸੰਭਵ ਹੈ। ਸਾਨੂੰ ਸੱਚੇ ਗੁਰੂ ਦੀ ਸ਼ਰਨ ਵਿਚ ਜਾ ਕੇ ਹੀ ਰੱਬ ਦੀ ਬੰਦਗੀ ਕਰਨੀ ਚਾਹੀਦੀ ਹੈ ਤਾਂ ਜੋ ਸਾਡਾ ਜੀਵਨ ਸਫਲ ਹੋ ਸਕੇ। ਇਸ ਮੌਕੇ ਵਿਸ਼ੇਸ ਮਹਿਮਾਨ ਵਜੋਂ ਸੰਤ ਗੋਪਾਲ ਦਾਸ ਜੀ ਤਾਰਾਗਡ਼੍ਹ ਵਾਲੇ, ਸੰਤ ਚੇਤੰਨ ਦਾਸ ਜੀ ਗੁਰਦਾਸਪੁਰ, ਬਾਬਾ ਸ਼ੰਭੂ ਨਾਥ ਜੀ ਮਾਂਗੇ ਵਾਲੇ, ਬਾਬਾ ਬਜਰੰਗ ਦਾਸ ਜੀ ਚਠਿਆਲੀ ਵਾਲੇ, ਬਾਬਾ ਸਰਦਾਰ ਮੁਹੰਮਦ ਜੀ, ਬਾਬਾ ਚੰਦਰ ਸ਼ੇਖਰ ਸਕਰਾਲਾ, ਬਾਬਾ ਬਿਸ਼ੰਭਰ ਨਾਥ ਜੀ ਹੁਸ਼ਿਆਰਪੁਰ ਵਾਲੇ ਸ਼ਾਮਲ ਹੋਏ। ਇਸ ਮੌਕੇ ਅਰਵਿੰਦਰ ਸਿੰਘ ਰਸੂਲਪੁਰ ਹਲਕਾ ਇੰਚਾਰਜ ਤੇ ਦੇਸ ਰਾਜ ਸਿੰਘ ਧੁੱਗਾ ਸਾਬਕਾ ਮੁੱਖ ਸੰਸਦੀ ਸਕੱਤਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਮੁੱਖ ਮਹਿਮਾਨਾਂ ਨੇ ਸੰਗਤਾਂ ਨੂੰ ਮੇਲੇ ਦੀਆਂ ਵਧਾਈਆਂ ਦਿੱਤੀਆਂ ਅਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਅਜਿਹੇ ਮੇਲੇ ਆਪਸੀ ਭਾਈਚਾਰੇ ਦਾ ਪ੍ਰਤੀਕ ਹੁੰਦੇ ਹਨ। ਇਸ ਮੌਕੇ ਮੁੱਖ ਸੇਵਾਦਾਰ ਡਾ. ਰਾਮਜੀ ਵੱਲੋਂ ਮਹਾਨ ਤਪਸੱਵੀ ਸੰਤ ਗੁਰਬਚਨ ਦਾਸ ਜੀ ਤੇ ਹੋਰਨਾਂ ਸੰਤਾਂ-ਮਹਾਪੁਰਸ਼ਾਂ, ਮੁੱਖ ਮਹਿਮਾਨਾਂ ਅਤੇ ਪ੍ਰਮੁੱਖ ਸ਼ਖਸੀਅਤਾਂ ਦਾ ਯਾਦਗਾਰੀ ਚਿੰਨ੍ਹ ਅਤੇ ਸਿਰਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ। ਮੇਲੇ ਵਿਚ ਨੰਬਰਦਾਰ ਦਲਜੀਤ ਕੁਮਾਰ, ਦਵਿੰਦਰ ਕੁਮਾਰ ਕੁੱਕੂ, ਚੌਕੀਦਾਰ ਹਜ਼ਾਰਾ ਰਾਮ, ਸਾਬਕਾ ਸਰਪੰਚ ਕਸਤੂਰੀ ਲਾਲ, ਸਾਬਕਾ ਸਰਪੰਚ ਕਸ਼ਮੀਰੀ ਲਾਲ, ਰਜਿੰਦਰ ਕੁਮਾਰ, ਰਾਜੀਵ ਕੁਮਾਰ, ਵਿਜੇ ਕੁਮਾਰ, ਐਡਵੋਕੇਟ ਕਰਮਵੀਰ ਸਿੰਘ ਘੁੰਮਣ, ਤਰਲੋਚਨ ਲੋਚੀ, ਸੋਹਲ ਸ਼ਾਮ ਚੁਰਾਸੀ, ਇਕਬਾਲ ਸਿੰਘ ਜੌਹਲ, ਸਰਪੰਚ ਅਜੀਤ ਸਿੰਘ, ਰਜਿੰਦਰ ਛੋਟੂ ਭਾਜਪਾ ਆਗੂ, ਬਲਦੇਵ ਸਿੰਘ, ਓਮ ਪਾਲ, ਮਾਸਟਰ ਨਵਲ ਕਿਸ਼ੋਰ, ਬੂਟਾ ਰਾਮ, ਬਖਸ਼ੀਸ਼ ਸਿੰਘ, ਗਣੇਸ਼ ਦੱਤ, ਮੋਤੀ ਲਾਲ, ਸੋਮ ਨਾਥ, ਚਮਨ ਲਾਲ, ਗਿਆਨ ਚੰਦ, ਕਰਣਵੀਰ, ਅਮਨਦੀਪ, ਅਜੇ ਕੁਮਾਰ, ਸੋਢੀ ਅਤੇ ਦਰਬਾਰ ਸ਼੍ਰੀ ਬਾਲਾ ਜੀ ਦੇ ਸੇਵਾਦਾਰ ਤੇ ਭਾਰੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਡਾ. ਹਰਵਿੰਦਰ ਸਿੰਘ ਅਤੇ ਦਿਨੇਸ਼ ਦੀਪ ਸ਼ਾਮ ਚੁਰਾਸੀ ਵੱਲੋਂ ਨਿਭਾਈ ਗਈ। ਇਸ ਮੌਕੇ ਚਾਹ-ਪਕੌਡ਼ੇ ਅਤੇ ਲੰਗਰ ਵੀ ਲਾਏ ਗਏ।
