ਅੱਗ ਲੱਗਣ ਕਾਰਨ ਕਿਸਾਨ ਦੀ ਕਣਕ ਦੀ ਸੜੀ ਫ਼ਸਲ

05/04/2021 4:51:04 PM

ਟਾਂਡਾ ਉੜਮੁੜ ( ਪੰਡਿਤ,ਮੋਮੀ): ਮੱਦਾ ਰੋਡ ਅਹੀਆਪੁਰ ਵਿੱਚ ਕਣਕ ਦੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦੀ ਲਗਭਗ ਸਾਢੇ ਤਿੰਨ ਏਕੜ ਕਣਕ ਦੀ ਫਸਲ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਜਸਵੀਰ ਕੌਰ ਪਤਨੀ ਗੁਰਦੇਵ ਸਿੰਘ ਵਾਸੀ ਅਹੀਆਪੁਰ ਦੇ ਦੱਸਿਆ ਕਿ ਉਨ੍ਹਾਂ ਜ਼ਮੀਨ ਵਿੱਚ ਕਣਕ ਵੱਢ ਕੇ ਭਰੀਆਂ ਬੰਨੀਆਂ ਹੋਈਆਂ ਸਨ ਅਤੇ ਜਦੋਂ ਸਵੇਰੇ ਉਹ ਮਸ਼ੀਨ ਲਗਾ ਕੇ ਕੇ ਕਣਕ ਕੱਢਣ ਲੱਗੇ ਤੇ ਅਚਾਨਕ ਖੇਤ ਵਿੱਚ ਅੱਗ ਲੱਗ ਗਈ। ਜਿਸ ਕਾਰਨ ਉਨ੍ਹਾਂ ਦੀ ਫ਼ਸਲ ਨਸ਼ਟ ਹੋ ਗਈ। ਉਨ੍ਹਾਂ ਜੱਦੋ-ਜਹਿਦ ਤੋਂ ਬਾਅਦ ਅੱਗ ਤੇ ਕਾਬੂ ਪਾਇਆ। ਅੱਗ ਕਿੰਨਾ ਹਲਾਤਾਂ ਵਿੱਚ ਲੱਗੀ ਜਾਣਕਾਰੀ ਨਹੀਂ ਮਿਲ ਸਕੀ ਹੈ।


Shyna

Content Editor

Related News