ਮੇਖ ਰਾਸ਼ੀ ਵਾਲਿਆਂ ਨੂੰ ਸਰਕਾਰੀ ਕੰਮਾਂ ''ਚ ਮਿਲੇਗੀ ਸਫ਼ਲਤਾ, ਜਾਣੋ ਬਾਕੀ ਰਾਸ਼ੀਆਂ ਦਾ ਹਾਲ
Sunday, Nov 19, 2023 - 02:39 AM (IST)
ਮੇਖ : ਸਰਕਾਰੀ ਅਤੇ ਗੈਰ-ਸਰਕਾਰੀ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕਾਂ ਦੇ ਨਰਮ ਰੁਖ ਕਰ ਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ।
ਬ੍ਰਿਖ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫ੍ਰੰਟ ’ਤੇ ਦੂਜਿਆਂ ’ਤੇ ਹਾਵੀ-ਪ੍ਰਭਾਵੀ ਰੱਖੇਗਾ, ਯਤਨ ਕਰਨ ’ਤੇ ਆਪ ਦੀ ਪ੍ਰੋਗਰਾਮਿੰਗ ਵੀ ਕੁਝ ਅੱਗੇ ਵਧੇਗੀ।
ਮਿਥੁਨ : ਪੇਟ ਦੇ ਮਾਮਲੇ ’ਚ ਸੁਚੇਤ ਰਹਿਣਾ ਸਹੀ ਰਹੇਗਾ, ਮੌਸਮ ਦਾ ਐਕਸਪੋਜ਼ਰ ਵੀ ਤਬੀਅਤ ਨੂੰ ਕੁਝ ਅਪਸੈੱਟ ਰੱਖ ਸਕਦਾ ਹੈ, ਧਿਆਨ ਰੱਖੋ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤਬੀਅਤ ’ਚ ਜ਼ਿੰਦਾਦਿਲੀ ਅਤੇ ਖੁਸ਼ਦਿਲੀ ਰਹੇਗੀ, ਮਾਣ-ਸਨਮਾਨ ਦੀ ਪ੍ਰਾਪਤੀ।
ਸਿੰਘ : ਟੈਂਸ, ਅਸ਼ਾਂਤ, ਡਿਸਟਰਬ ਮਨ ਕਰ ਕੇ ਆਪ ਕਿਸੇ ਵੀ ਕੰਮ ਲਈ ਕੁਝ ਪਹਿਲਕਦਮੀ ਕਰਨ ਦੀ ਹਿੰਮਤ ਨਾ ਰੱਖ ਸਕੋਗੇ, ਸਫਰ ਵੀ ਨਾ ਕਰੋ।
ਕੰਨਿਆ : ਜਨਰਲ ਸਿਤਾਰਾ ਮਜ਼ਬੂਤ, ਯਤਨ ਕਰਨ ’ਤੇ ਕਿਸੇ ਸਕੀਮ-ਪਲਾਨਿੰਗ ਦੇ ਸਿਰੇ ਚੜ੍ਹਨ ਦੀ ਆਸ, ਕਾਰੋਬਾਰੀ ਮੋਰਚੇ ’ਤੇ ਵੀ ਸਥਿਤੀ ਮਜ਼ਬੂਤ।
ਤੁਲਾ : ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਵੱਲੋਂ ਕੀਤੇ ਗਏ ਯਤਨ ਚੰਗਾ ਨਤੀਜਾ ਦੇ ਸਕਦੇ ਹਨ, ਕੰਮਕਾਜੀ ਭੱਜਦੌੜ ਵੀ ਸਫਲ ਰਹੇਗੀ।
ਬ੍ਰਿਸ਼ਚਕ : ਕੰਮਕਾਜੀ ਸਾਥੀ-ਸਹਿਯੋਗੀ, ਆਪ ਨਾਲ ਪੂਰੀ ਤਰ੍ਹਾਂ ਕੋ-ਆਪ੍ਰੇਟਿਵ ਕਰਨਗੇ, ਸ਼ਤਰੂ ਕਮਜ਼ੋਰ ਰਹਿਣਗੇ, ਹਰ ਪੱਖੋਂ ਬਿਹਤਰੀ ਹੋਵੇਗੀ।
ਧਨ : ਲੋਹਾ-ਲੋਹਾ ਮਸ਼ੀਨਰੀ, ਹਾਰਡ ਵੇਅਰ, ਸਰੀਆ ਆਦਿ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਸ਼ਤਰੂ ਕਮਜ਼ੋਰ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।
ਕੁੰਭ : ਖਰਚਿਆਂ ਨੂੰ ਵਧਾਉਣ, ਅਰਥ ਦਸ਼ਾ ਤੰਗ ਰੱਖਣ ਅਤੇ ਜਨਰਲ ਹਾਲਾਤ ਵਿਪਰੀਤ ਰੱਖਣ ਵਾਲਾ ਸਮਾਂ, ਸਫਰ ਵੀ ਨਾ ਕਰੋ।
ਮੀਨ : ਵਪਾਰ- ਕਾਰੋਬਾਰ ’ਚ ਲਾਭ ਵਾਲਾ ਸਮਾਂ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ ਰਹੇਗੀ, ਯਤਨ ਕਰਨ ’ਤੇ ਕੋਈ ਕੰਮਕਾਜੀ ਰੁਕਾਵਟ ਹਟ ਸਕਦੀ ਹੈ।
19 ਨਵੰਬਰ 2023, ਐਤਵਾਰ
ਕੱਤਕ ਸੁਦੀ ਤਿੱਥੀ ਛੱਠ (ਸਵੇਰੇ 7.24 ਤੱਕ) ਅਤੇ ਮਗਰੋਂ ਤਿੱਥੀ ਸਪਤਮੀ (ਜਿਹੜੀ ਕਸ਼ੈਅ ਹੋ ਗਈ ਹੈ)
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਬਿਕ੍ਰਮੀ ਸੰਮਤ : 2080, ਮੱਘਰ ਪ੍ਰਵਿਸ਼ਟੇ 4, ਰਾਸ਼ਟਰੀ ਸ਼ਕ ਸੰਮਤ :1945, ਮਿਤੀ : 28 (ਕੱਤਕ), ਹਿਜਰੀ ਸਾਲ 1445, ਮਹੀਨਾ : ਜਮਾਦਿ ਉਲ ਅੱਵਲ ਤਰੀਕ : 4, ਸੂਰਜ ਉਦੇ ਸਵੇਰੇ 7.02 ਵਜੇ, ਸੂਰਜ ਅਸਤ ਸ਼ਾਮ 5.24 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਰਾਤ 10.49 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਵ੍ਰਿਧੀ (ਰਾਤ 11.28 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ), ਭਦਰਾ ਸ਼ੁਰੂ ਹੋਵੇਗੀ (20 ਨਵੰਬਰ ਸਵੇਰੇ 5.22 ’ਤੇ)। ਦਿਸ਼ਾ ਸ਼ੂਲ : ਪੱਛਮ ਅਤੇ ਨੇਰਿਤਿਯ ਦਿਸ਼ਾ ਲਈ, ਰਾਹੂ ਕਾਲ : ਸ਼ਾਮ ਸਾਢੇ ਚਾਰ ਤੋਂ ਛੇ ਵਜੇ ਤੱਕ, ਪੁਰਬ, ਦਿਵਸ ਅਤੇ ਤਿਉਹਾਰ : ਸਿਟੀਜ਼ਨ ਡੇ, ਮਹਾਰਾਣੀ ਲਕਸ਼ਮੀ ਬਾਈ ਜਯੰਤੀ, ਇੰਦਰਾ ਗਾਂਧੀ ਜਨਮ ਦਿਨ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)