''ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਪੇਚੀਦਗੀ ਹਟੇਗੀ''

06/29/2022 2:35:32 AM

ਮੇਖ : ਆਪ ਆਪਣੇ ਉਤਸ਼ਾਹੀ-ਹਿੰਮਤੀ ਮਨ ਕਰ ਕੇ ਹਰ ਕੰਮ ਨੂੰ ਹੱਥ ’ਚ ਲੈਣ ਦਾ ਹੌਸਲਾ ਰੱਖੋਗੇ ਪਰ ਆਪਣੇ ਗੁੱਸੇ ’ਤੇ ਕਾਬੂ ਰੱਖਣਾ ਜ਼ਰੂਰੀ ਹੋਵੇਗਾ।

ਬ੍ਰਿਖ : ਵਪਾਰ ਕਾਰੋਬਾਰ ’ਚ ਲਾਭ, ਯਤਨ ਕਰਨ ’ਤੇ ਕੋਈ ਕੰਮਕਾਜੀ ਪੇਚੀਦਗੀ ਹਟੇਗੀ ਅਤੇ ਪਲਾਨਿੰਗ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਦਬਦਬਾ ਬਣਿਆ ਰਹੇਗਾ।

ਮਿਥੁਨ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੰਮਕਾਜੀ ਭੱਜਦੌੜ ਚੰਗਾ ਨਤੀਜਾ ਦੇਵੇਗੀ ਪਰ ਰੇਸ਼ਾ-ਨਜ਼ਲਾ-ਜ਼ੁਕਾਮ ਦੀ ਸ਼ਿਕਾਇਤ ਤੋਂ ਆਪਣੇ ਆਪ ਨੂੰ ਬਚਾ ਕੇ ਰੱਖੋ।

ਕਰਕ : ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਉਧਾਰੀ ਦੇ ਚੱਕਰ ’ਚ ਵੀ ਨਹੀਂ ਫਸਣਾ ਚਾਹੀਦਾ।

ਸਿੰਘ : ਖੇਤੀ ਉਤਪਾਦਾਂ, ਖਾਦਾਂ-ਬੀਜਾਂ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ, ਸ਼ਤਰੂ ਕਮਜ਼ੋਰ ਰਹਿਣਗੇ।

ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਨੂੰ ਹਰ ਫਰੰਟ ’ਤੇ ਹਾਵੀ-ਪ੍ਰਭਾਵੀ-ਵਿਜਈ ਰੱਖੇਗਾ, ਵੱਡੇ ਲੋਕ ਮਿਹਰਬਾਨ ਅਤੇ ਕੰਸੀਡ੍ਰੇਟ ਰਹਿਣਗੇ, ਵਿਰੋਧੀ ਕਮਜ਼ੋਰ ਰਹਿਣਗੇ।

ਤੁਲਾ : ਮਜ਼ਬੂਤ ਸਿਤਾਰੇ ਕਰ ਕੇ ਇਰਾਦਿਆਂ ’ਚ ਵਿਜੇ ਮਿਲੇਗੀ, ਯਤਨ ਕਰਨ ’ਤੇ ਕੋਈ ਸਕੀਮ ਸਿਰੇ ਚੜ੍ਹੇਗੀ, ਤੇਜ ਪ੍ਰਭਾਵ ਬਣਿਆ ਰਹੇਗਾ ਪਰ ਸ਼ਤਰੂ ਸਿਰ ਚੁੱਕ ਸਕਦੇ ਹਨ।

ਬ੍ਰਿਸ਼ਚਕ : ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ਕੁਝ ਵਿਗੜਿਆ ਰਹੇਗਾ, ਇਸ ਲਈ ਖਾਣ-ਪੀਣ ਲਿਮਿਟ ’ਚ ਹੀ ਰੱਖੋ, ਕਿਸੇ ਹੇਠ ਆਪਣੀ ਪੇਮੈਂਟ ਵੀ ਨਾ ਫਸਾਓ।

ਧਨ : ਵਪਾਰਕ ਅਤੇ ਕੰਮਕਾਜ ਦੀ ਦਸ਼ਾ ਚੰਗੀ, ਫੈਮਿਲੀ ਫਰੰਟ ’ਤੇ ਤਾਲਮੇਲ, ਸਦਭਾਅ, ਸਹਿਯੋਗ ਬਣਿਆ ਰਹੇਗਾ, ਸਾਤਵਿਕ ਸੋਚ ਪ੍ਰਭਾਵੀ ਰਹੇਗੀ।

ਮਕਰ : ਜਨਰਲ ਸਿਤਾਰਾ ਕਮਜ਼ੋਰ ਇਸ ਲਈ ਨਾ ਤਾਂ ਦੁਸ਼ਮਣਾਂ ’ਤੇ ਭਰੋਸਾ ਕਰੋ ਅਤੇ ਨਾ ਹੀ ਉਨ੍ਹਾਂ ਦੀ ਅਣਦੇਖੀ ਕਰੋ ਪਰ ਅਰਥ ਦਸ਼ਾ ਠੀਕ-ਠਾਕ ਰਹੇਗੀ।

ਕੁੰਭ : ਸੰਤਾਨ ਦੇ ਸਾਫਟ-ਸੁਪੋਰਟਿਵ ਰੁਖ ’ਤੇ ਭਰੋਸਾ ਕੀਤਾ ਜਾ ਸਕਦਾ ਹੈ, ਧਾਰਮਿਕ ਕੰਮਾਂ ’ਚ ਧਿਆਨ, ਵੈਸੇ ਹਰ ਫਰੰਟ ’ਤੇ ਬਿਹਤਰੀ ਹੋਵੇਗੀ।

ਮੀਨ : ਜ਼ਮੀਨੀ ਜਾਇਦਾਦੀ ਕੰਮਾਂ ਲਈ ਆਪ ਦੀ ਭੱਜਦੌੜ ਚੰਗਾ ਨਤੀਜਾ ਦੇਵੇਗੀ, ਸ਼ਤਰੂ ਆਪ ਅੱਗੇ ਠਹਿਰਨ ਦੀ ਹਿੰਮਤ ਨਾ ਕਰ ਸਕਣਗੇ।

29 ਜੂਨ 2022, ਬੁੱਧਵਾਰ

ਹਾੜ੍ਹ ਵਦੀ ਤਿਥੀ ਮੱਸਿਆ (ਸਵੇਰੇ 8.22 ਤੱਕ) ਅਤੇ ਮਗਰੋਂ ਤਿੱਥੀ ਏਕਮ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮਿਥੁਨ ’ਚ

ਚੰਦਰਮਾ ਮੇਖ ’ਚ

ਮੰਗਲ ਮੇਖ ’ਚ

ਬੁੱਧ ਬ੍ਰਿਖ ’ਚ

ਗੁਰੂ ਮੀਨ ’ਚ

ਸ਼ੁੱਕਰ ਬ੍ਰਿਖ ’ਚ

ਸ਼ਨੀ ਕੁੰਭ ’ਚ

ਰਾਹੂ ਮੇਖ ’ਚ                                                 

ਕੇਤੂ ਤੁਲਾ ’ਚ

ਬਿਕ੍ਰਮੀ ਸੰਮਤ : 2079, ਹਾੜ੍ਹ ਪ੍ਰਵਿਸ਼ਟੇ 15, ਰਾਸ਼ਟਰੀ ਸ਼ਕ ਸੰਮਤ :1944, ਮਿਤੀ : 8 (ਹਾੜ੍ਹ), ਹਿਜਰੀ ਸਾਲ 1443, ਮਹੀਨਾ : ਜ਼ਿਲਕਾਦ, ਤਰੀਕ : 28, ਸੂਰਜ ਉਦੇ ਸਵੇਰੇ 5.30 ਵਜੇ, ਸੂਰਜ ਅਸਤ ਸ਼ਾਮ 7.32 ਵਜੇ (ਜਲੰਧਰ ਟਾਈਮ) ਨਕਸ਼ੱਤਰ : ਆਰਦਰਾ (ਰਾਤ 10.08 ਤੱਕ) ਅਤੇ ਮਗਰੋਂ ਨਕਸ਼ੱਤਰ ਪੁਨਰਵਸੁ, ਯੋਗ : ਵ੍ਰਿਧੀ (ਸਵੇਰੇ 8.50 ਤੱਕ) ਅਤੇ ਮਗਰੋਂ ਯੋਗ ਧਰੁਵ, ਚੰਦਰਮਾ : ਮਿਥੁਨ ਰਾਸ਼ੀ ’ਤੇ (ਪੂਰਾ ਦਿਨ ਰਾਤ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ 12 ਤੋਂ ਡੇਢ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਹਾੜ੍ਹ ਮੱਸਿਆ (ਸਵੇਰੇ 8.22 ਤਕ) ਸ਼ਨਾਨ ਆਦਿ ਕੰਮਾਂ ਲਈ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Mukesh

Content Editor

Related News