ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

Thursday, Jul 01, 2021 - 03:29 AM (IST)

ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

ਮੇਖ- ਸਿਤਾਰਾ ਪੇਟ ’ਚ ਗੜਬੜੀ ਰੱਖਣ ਅਤੇ ਮਨ ਨੂੰ ਡਿਸਟਰਬ ਰੱਖਣ ਵਾਲਾ ਹੈ, ਆਪਣੀ ਕੋਈ ਪੇਮੈਂਟ ਵੀ ਸੋਚ ਸਮਝ ਕੇ ਹੀ ਫਸਾਉਣੀ ਠੀਕ ਰਹੇਗੀ।

ਬ੍ਰਿਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਈ ਵੀ ਕੰਮ ਜਾਂ ਯਤਨ ਅਨਾਮੰਨੇ ਮਨ ਨਾਲ ਨਾ ਕਰੋ, ਫੈਮਿਲੀ ਫਰੰਟ ’ਤੇ ਵੀ ਟੈਨਸ਼ਨ ਪ੍ਰੇਸ਼ਾਨੀ ਰਹੇਗੀ।

ਮਿਥੁਨ- ਨਾ ਚਾਹੁੰਦੇ ਹੋਏ ਵੀ ਆਪ ਦਾ ਵਿਰੋਧ ਬਣਿਆ ਰਹੇਗਾ, ਜਿਹੜਾ ਆਪ ਨੂੰ ਪ੍ਰੇਸ਼ਾਨ-ਅਪਸੈੱਟ ਰੱਖੇਗਾ, ਕੋਈ ਨਵਾਂ ਯਤਨ ਵੀ ਹੱਥ ’ਚ ਨਹੀਂ ਲੈਣਾ ਚਾਹੀਦਾ।

ਕਰਕ- ਬੇਕਾਰ ਕੰਮਾਂ ਵੱਲ ਭਟਕਦੇ ਮਨ ’ਤੇ ਕਾਬੂ ਰੱਖਣਾ ਠੀਕ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਿਹਤਰ ਬਣੇ ਰਹਿਣਗੇ।

ਸਿੰਘ- ਸਿਤਾਰਾ ਜ਼ਮੀਨੀ ਕੰਮਾਂ ਨੂੰ ਵਿਗਾੜਣ ਅਤੇ ਕੰਪਲੀਕੇਟ ਬਣਾਉਣ ਵਾਲਾ, ਮਨ ਕੁਝ ਡਰਿਆ-ਡਰਿਆ ਰਹੇਗਾ ਪਰ ਕੰਮਕਾਜੀ ਦਸ਼ਾ ਠੀਕ-ਠਾਕ।

ਕੰਨਿਆ- ਕੰਮਕਾਜੀ ਸਾਥੀ ਕਿਸੇ ਨਾ ਕਿਸੇ ਗੱਲ ’ਤੇ ਆਪ ਨਾਲ ਤਾਲਮੇਲ ਰੱਖਣ, ਮੁਸ਼ਕਲ ’ਚ ਮਹਿਸੂਸ ਕਰਨਗੇ, ਭੱਜ ਦੌੜ ਵੀ ਬੇ-ਨਤੀਜਾ ਰਹੇਗੀ।

ਤੁਲਾ- ਕੰਮਕਾਜੀ ਕੰਮਾਂ, ਕੰਮਕਾਜੀ ਟੂਰਿੰਗ ਲਈ ਸਮਾਂ ਕਮਜ਼ੋਰ, ਕਿਸੇ ਵੀ ਫਾਇਨਾਂਸ਼ੀਅਲ ਜ਼ਿੰਮੇਵਾਰੀ ’ਚ ਨਾ ਫਸੋ, ਧਨ ਹਾਨੀ ਦਾ ਵੀ ਡਰ।

ਬ੍ਰਿਸ਼ਚਕ- ਵਪਾਰ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਜਿਹੜਾ ਵੀ ਯਤਨ ਕਰੋ, ਪੂਰੇ ਜ਼ੋਰ ਲਗਾ ਕੇ ਕਰੋ ਪਰ ਮਨ ਉਦਾਸ, ਪ੍ਰੇਸ਼ਾਨ, ਅਪਸੈੱਟ ਰਹੇਗਾ।

ਧਨ- ਨਾ ਤਾਂ ਕਿਸੇ ’ਤੇ ਜ਼ਿਆਦਾ ਭਰੋਸਾ ਕਰੋ ਅਤੇ ਨਾ ਹੀ ਕਿਸੇ ਦੀ ਜ਼ਿੰਮੇਵਾਰੀ ’ਚ ਫਸੋ, ਜਿਹੜਾ ਵੀ ਯਤਨ ਕਰੋ, ਚੰਗੀ ਤਰ੍ਹਾਂ ਸੋਚ ਵਿਚਾਰ ਕੇ ਕਰੋ।

ਮਕਰ- ਸਿਤਾਰਾ ਆਮਦਨ ਵਾਲਾ, ਧਨ ਲਾਭ ਅਤੇ ਅਰਥ ਦਸ਼ਾ ਕੰਫਰਟੇਬਲ ਰੱਖਣ ਵਾਲਾ, ਕੰਮਕਾਜੀ ਯਤਨ ਪ੍ਰੋਗਰਾਮ ਚੰਗਾ ਨਤੀਜਾ ਦੇਣਗੇ, ਮਾਣ-ਯਸ਼ ਦੀ ਪ੍ਰਾਪਤੀ।

ਕੁੰਭ- ਧਿਆਨ ਰੱਖੋ ਕਿ ਕਿਸੇ ਅਫਸਰ ਦੇ ਸਖਤ ਰੁਖ ਕਰ ਕੇ ਆਪ ਲਈ ਕੋਈ ਸਮੱਸਿਆ ਨਾ ਪੈਦਾ ਹੋ ਜਾਵੇ, ਮਨ ਵੀ ਅਪਸੈੱਟ ਰਹੇਗਾ।

ਮੀਨ- ਕਮਜ਼ੋਰ ਮਨੋਬਲ ਕਰ ਕੇ ਆਪ ਕਿਸੇ ਵੀ ਪ੍ਰੋਗਰਾਮ ਨੂੰ ਉਸ ਦੇ ਟਾਰਗੇਟ ਵੱਲ ਨਾ ਲੈ ਜਾ ਸਕੋਗੇ, ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News