ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

Thursday, Apr 01, 2021 - 02:58 AM (IST)

ਰਾਸ਼ੀਫਲ: ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

ਮੇਖ- ਸਿਤਾਰਾ ਸਿਹਤ ਨੂੰ ਅਪਸੈੱਟ ਰੱਖਣ ਵਾਲਾ, ਮਨ ਨੂੰ ਡਿਸਟਰਬ ਅਤੇ ਪਰੇਸ਼ਾਨ ਰੱਖਣ ਵਾਲਾ ਹੋਵੇਗਾ, ਕੋਈ ਵੀ ਕੰਮ ਜਲਦਬਾਜ਼ੀ ’ਚ ਫਾਈਨਲ ਨਹੀਂ ਕਰਨਾ ਚਾਹੀਦਾ।

ਬ੍ਰਿਖ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਸੰਤੋਖਜਨਕ ਪਰ ਫੈਮਿਲੀ ਫਰੰਟ ’ਤੇ ਕੁਝ ਤਣਾਤਣੀ, ਅਸਹਿਯੋਗ ਅਤੇ ਨਾਰਾਜ਼ਗੀ ਮਹਿਸੂਸ ਹੋਵੇਗੀ।

ਮਿਥੁਨ- ਸ਼ਤਰੂ ਖਾਸ ਕਰ ਕੇ ਘਟੀਆ ਸੋਚ ਅਤੇ ਨੇਚਰ ਵਾਲੇ ਦੁਸ਼ਮਣ ਵਲੋਂ ਆਪ ਨੂੰ ਪਰੇਸ਼ਾਨੀ ਰਹਿਣ ਦਾ ਡਰ, ਇਸ ਲਈ ਉਨ੍ਹਾਂ ਤੋਂ ਫਾਸਲਾ ਬਣਾ ਕੇ ਰੱਖਣਾ ਹੋਵੇਗਾ।

ਕਰਕ- ਆਪ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਸੰਤਾਨ ਸਹੀ ਤੌਰ ’ਤੇ ਤਾਲਮੇਲ ਨਾ ਰਖ ਸਕੇਗੀ, ਮਨ ਵੀ ਗਲਤ ਅਤੇ ਨੈਗੇਟਿਵ ਸੋਚ ਦੇ ਪ੍ਰਭਾਵ ’ਚ ਰਹੇਗਾ।

ਸਿੰਘ- ਕਿਸੇ ਦੇ ਸਿਲਸਿਲੇ ’ਚ ਕੋਰਟ-ਕਚਹਿਰੀ ’ਚ ਨਾ ਜਾਣਾ ਸਹੀ ਰਹੇਗਾ ਕਿਉਂਕਿ ਉਥੇ ਆਪ ਦੀ ਸੁਣਵਾਈ ਨਹੀਂ ਹੋਵੇਗੀ ਅਤੇ ਮਨ ਵੀ ਉਦਾਸ ਰਹੇਗਾ।

ਕੰਨਿਆ- ਹਲਕੀ ਨੇਚਰ ਵਾਸੇ ਸਾਥੀਆਂ ਅਤੇ ਿਮਲਣ-ਜੁਲਣ ਵਾਲੇ ਲੋਕਾਂ ਨਾਲ ਨੇੜਤਾ ਨਾ ਰੱਖੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਲਈ ਹਰ ਦਮ ਤਿਆਰ ਮਿਲਣਗੇ।

ਤੁਲਾ- ਧਨ ਦਾ ਠਹਿਰਾਅ ਘੱਟ ਹੋਵੇਗਾ, ਇਸ ਲਈ ਅਰਥ ਤੰਗੀ ਮਹਿਸੂਸ ਹੁੰਦੀ ਰਹੇਗੀ, ਲੈਣ-ਦੇਣ ਦੇ ਕੰਮ ਵੀ ਸੁਚੇਤ ਰਹਿ ਕੇ ਕਰਨਾ ਸਹੀ ਰਹੇਗਾ।

ਬ੍ਰਿਸ਼ਚਕ- ਮਨ ਅਸ਼ਾਂਤ-ਪਰੇਸ਼ਾਨ-ਡਿਸਟਰਬ ਜਿਹਾ ਰਹੇਗਾ, ਇਸ ਲਈ ਆਪ ਕੋਈ ਵੀ ਯਤਨ ਪੂਰੇ ਮਨ ਅਤੇ ਉਤਸ਼ਾਹ ਨਾਲ ਨਾ ਕਰ ਸਕੋਗੇ ਪਰ ਅਰਥ ਦਸ਼ਾ ਠੀਕ ਰਹੇਗੀ।

ਧਨ- ਉਲਝਣਾਂ ਕਰ ਕੇ ਆਪ ਕਿਸੇ ਵੀ ਕੰਮ ਨੂੰ ਉਸ ਦੀ ਮੰਜ਼ਿਲ ਤਦ ਨਾ ਲਿਜਾ ਸਕੋਗੇ, ਕਿਸੇ ’ਤੇ ਜ਼ਿਆਦਾ ਭਰੋਸਾ ਵੀ ਨਾ ਕਰਨਾ ਠੀਕ ਰਹੇਗਾ।

ਮਕਰ- ਮਿੱਟੀ-ਰੇਤਾ-ਬੱਜਰੀ, ਟਿੰਬਰ, ਕੰਸਟ੍ਰਕਸ਼ਨ ਮਟੀਰੀਅਲ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਚੰਗਾ ਲਾਭ ਮਿਲੇਗਾ, ਸ਼ਤਰੂ ਕਮਜ਼ੋਰ।

ਕੁੰਭ- ਸਰਕਾਰੀ ਕੰਮਾਂ ਲਈ ਸਿਤਾਰਾ ਕਮਜ਼ੋਰ, ਕਿਸੇ ਨਾ ਕਿਸੇ ਸਰਕਾਰੀ ਮੁਸ਼ਕਲ ਵਾਲਾ ਵਾਸਤਾ ਰਹਿ ਸਕਦਾ ਹੈ, ਮਨ ਵੀ ਡਿਸਟਰਬ ਜਿਹਾ ਰਹੇਗਾ।

ਮੀਨ- ਧਾਰਮਿਕ ਕੰਮਾਂ ’ਚ ਜੀਅ ਘੱਟ ਲੱਗੇਗਾ ਅਤੇ ਆਪ ਕਿਸੇ ਵੀ ਕੰਮ ਨੂੰ ਪੂਰੇ ਜੋਸ਼-ਹਿੰਮਤ, ਉਤਸ਼ਾਹ ਨਾਲ ਅੱਗੇ ਨਾ ਵਧਾ ਸਕੋਗੇ।

1 ਅਪ੍ਰੈਲ 2021, ਵੀਰਵਾਰ ਚੇਤ ਵਦੀ ਤਿਥੀ ਚੌਥ (ਪੂਰਵ ਦੁਪਹਿਰ 11 ਵਜੇ ਤਕ) ਅਤੇ ਮਗਰੋਂ ਤਿਥੀ ਪੰਚਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਮੀਨ ’ਚ

ਚੰਦਰਮਾ ਬ੍ਰਿਸ਼ਚਕ ’ਚ

ਮੰਗਲ ਬ੍ਰਿਖ ’ਚ

ਬੁੱੱਧ ਮੀਨ ’ਚ

ਗੁਰੂ ਮਕਰ ’ਚ

ਸ਼ੁੱਕਰ ਮੀਨ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ ’ਚ

ਬਿਕ੍ਰਮੀ ਸੰਮਤ : 2077, ਚੇਤ ਪ੍ਰਵਿਸ਼ਟੇ 19, ਰਾਸ਼ਟਰੀ ਸ਼ਕ ਸੰਮਤ :1943, ਮਿਤੀ : 11 (ਚੇਤ), ਹਿਜਰੀ ਸਾਲ 1442, ਮਹੀਨਾ : ਸ਼ਬਾਨ, ਤਰੀਕ :18, ਸੂਰਜ ਉਦੇ ਸਵੇਰੇ 6.21 ਵਜੇ, ਸੂਰਜ ਅਸਤ ਸ਼ਾਮ 6.43 ਵਜੇ (ਜਲੰਧਰ ਟਾਈਮ) ਨਕਸ਼ੱਤਰ : ਵਿਸ਼ਾਖਾ (ਸਵੇੇਰੇ 7.22 ਤਕ) ਅਤੇ ਮਗਰੋਂ ਨਕਸ਼ੱਤਰ ਅਨੁਰਾਧਾ ਯੋਗ :ਸਿੱਧੀ (1-2 ਮੱਧ ਰਾਤ 2.46 ਤਕ ) ਅਤੇ ਮਗਰੋਂ ਯੋਗ ਵਿਅਤੀਘਾਤ, ਚੰਦਰਮਾ : ਬ੍ਰਿਸ਼ਚਕ ਰਾਸ਼ੀ ’ਤੇ (ਪੂਰਾ ਦਿਨ ਪਾਤ), 2 ਅਪ੍ਰੈਲ 5.19 ਤੋਂ ਬਾਅਦ ਜੰਮੇ ਬੱਚੇ ਨੂੰ ਜੇਸ਼ਠਾ ਨਕਸ਼ੱਤਰ ਦੀ ਪੂਜਾ ਲੱਗੇਗੀ, ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ। ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਭਗਵਾਨ ਨਾਰਾਇਣ ਜਯੰਤੀ ਉਤਸਵ (ਦਰਬਾਰ ਸ਼੍ਰੀ ਪੰਡੋਰੀ ਧਾਮ, ਗੁਰਦਾਸਪੁਰ ਪੰਜਾਬ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News