ਰਾਸ਼ੀਫਲ : ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਠੀਕ-ਠਾਕ

09/24/2020 3:28:49 AM

ਮੇਖ- ਜਨਰਲ ਤੌਰ ’ਤੇ ਸਟ੍ਰਾਂਗ ਸਿਤਾਰਾ ਆਪ ਨੂੰ ਆਪਣੀ ਪਲਾਨਿੰਗ ਨੂੰ ਕੁਝ ਅੱੱਗੇ ਵਧਾਉਣ ’ਚ ਮਦਦਗਾਰ ਹੋਵੇਗਾ ਪਰ ਸਿਹਤ ਲਈ ਕੇਤੂ ਦੀ ਸਥਿਤੀ ਕਮਜ਼ੋਰ ਬਣ ਗਈ ਹੈ।

ਬ੍ਰਿਖ- ਸਿਤਾਰਾ ਸਿਹਤ ਲਈ ਕਮਜ਼ੋਰ, ਇਸ ਲਈ ਖਾਣਾ-ਪੀਣਾ ਸੰਭਲ ਸੰਭਾਲ ਕੇ ਕਰਨਾ ਚਾਹੀਦਾ ਹੈ, ਆਪਣੇ ਗੁੱਸੇ ’ਤੇ ਕਾਬੂ ਰੱਖੋ, ਕਿਉਂਕਿ ਉਹ ਬੇਕਾਬੂ ਜਿਹਾ ਰਹੇਗਾ।

ਮਿਥੁਨ- ਵਪਾਰ ਅਤੇ ਕੰਮਕਾਜ ਦੇ ਕੰਮਾਂ ਦੀ ਦਸ਼ਾ ਸੁਧਰੇਗੀ ਪਰਿਵਾਰਕ ਰਿਸ਼ਤਿਅਾਂ ’ਚ ਵੀ ਤਾਲਮੇਲ, ਸਦਭਾਅ ਆਪਣਾਪਨ ਮਹਿਸੂਸ ਹੋਵੇਗਾ, ਖਰਚਿਆਂ ’ਤੇ ਕਾਬੂ ਰੱਖੋ।

ਕਰਕ- ਦੁਸ਼ਮਣਾਂ ਨੂੰ ਕਮਜ਼ੋਰ ਸਮਝਣ ਦੀ ਗਲਤੀ ਨਾ ਕਰੋ ਅਤੇ ਨਾ ਹੀ ਉਨ੍ਹਾਂ ’ਤੇ ਜ਼ਿਆਦਾ ਭਰੋਸਾ ਕਰੋ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਬਣੇ ਰਹਿਣਗੇ।

ਸਿੰਘ- ਜਨਰਲ ਸਿਤਾਰਾ ਬਿਹਤਰ, ਯਤਨ ਕਰਨ ’ਤੇ ਆਪ ਦੀ ਸਕੀਮ ਕੁਝ ਅੱਗੇ ਵਧ ਸਕਦੀ ਹੈ, ਸੰਤਾਨ ਸਾਥ ਦੇੇਵੇਗੀ ਅਤੇ ਆਪ ਨਾਲ ਤਾਲਮੇਲ ਸਦਭਾਅ ਰੱਖੇਗੀ।

ਕੰਨਿਆ- ਕੋਰਟ-ਕਚਹਿਰੀ ਨਾਲ ਜੁੜੇ ਕਿਸੇ ਕੰਮ ਨੂੰ ਹੱਥ ’ਚ ਲੈਣ ਲਈ ਸਮਾਂ ਬਿਹਤਰ, ਮਾਣ-ਸਨਮਾਨ ਬਣਿਆ ਰਹੇਗਾ, ਜਨਰਲ ਤੌਰ ’ਤੇ ਕਦਮ ਬੜ੍ਹਤ ਵਲ ਰਹੇਗਾ।

ਤੁਲਾ- ਮਿੱਤਰਾਂ-ਸੱਜਣ ਸਾਥੀਅਾਂ ਅਤੇ ਕਾਰੋਬਾਰੀਅਾਂ ਸਹਿਯੋਗੀਅਾਂ ਦੇ ਸੁਪਰੋਟਿਵ ਰੁਖ ਕਰ ਕੇ ਆਪ ਦੀ ਕੋਈ ਪ੍ਰਾਬਲਮ ਸੁਲਝ ਸਕਦੀ ਹੈ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਸ਼ਚਕ- ਸਿਤਾਰਾ ਵਪਾਰ, ਕਾਰੋਬਾਰ ਦੇ ਕੰਮਾਂ ਨੂੰ ਬਿਹਤਰ ਬਣਾਉਣ ਅਤੇ ਹਰ ਫਰੰਟ ’ਤੇ ਬਿਹਤਰੀ ਕਰਨ ਵਾਲਾ ਪਰ ਫੈਮਿਲੀ ਫਰੰਟ ’ਤੇ ਪਰੇਸ਼ਾਨੀ ਵਧਣ ਦਾ ਡਰ ਰਹੇਗਾ।

ਧਨ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਕੋਸ਼ਿਸ਼ਾਂ-ਇਰਾਦਿਆਂ ’ਚ ਸਫਲਤਾ ਮਿਲੇਗੀ, ਜਨਰਲ ਤੌਰ ’ਤੇ ਆਪ ਦੂਜਿਅਾਂ ’ਤੇ ਹਾਵੀ-ਪ੍ਰਭਾਵੀ-ਵਿਜਈ ਰਹੋਗੇ।

ਮਕਰ- ਕੋਈ ਵੀ ਨਵਾਂ ਕੰਮ ਜਾਂ ਯਤਨ ਹੱਥ ’ਚ ਨਹੀਂ ਲੈਣਾ ਚਾਹੀਦਾ ਕਿਉਂਕਿ ਸਿਤਾਰਾ ਉਲਝਣਾਂ, ਝਗੜਿਅਾਂ, ਰੁਕਾਵਟਾਂ ਵਾਲਾ ਹੈ, ਨੁਕਸਾਨ ਦਾ ਵੀ ਡਰ ਬਣਿਆ ਰਹੇਗਾ।

ਕੁੰਭ- ਸਿਤਾਰਾ ਅਰਥ ਦਸ਼ਾ ਕੰਫਰਟੇਬਲ ਰੱਖੇਗਾ, ਕੰਮਕਾਜੀ ਭੱਜ-ਦੌੜ ਦੀ ਚੰਗੀ ਰਿਟਰਨ ਮਿਲੇਗੀ ਪਰ ਪੈਰ ਫਿਸਲਣ ਕਰ ਕੇ ਸੱਟ ਲੱਗਣ ਦਾ ਡਰ ਰਹੇਗਾ।

ਮੀਨ- ਰਾਜ ਦਰਬਾਰ ਦੇ ਕੰਮਾਂ ’ਚ ਕਦਮ ਬੜ੍ਹਤ ਵੱਲ, ਵੱਡੇ ਲੋਕ ਮਿਹਰਬਾਨ-ਸਾਫਟ-ਕੰਸੀਡ੍ਰੇਟ ਬਣੇ ਰਹਿਣਗੇ ਪਰ ਮਨ ’ਤੇ ਕਿਸੇ ਸਮੇਂ ਗਲਤ ਸੋਚ ਦਾ ਪ੍ਰਭਾਵ ਵਧੇਗਾ।

24 ਸਤੰਬਰ 2020, ਵੀਰਵਾਰ ਭਾਦੋਂ ਸੁਦੀ ਤਿੱਥੀ ਅਸ਼ਟਮੀ (ਸ਼ਾਮ 7.02 ਤੱਕ) ਅਤੇ ਮਗਰੋਂ ਿਤੱਥੀ ਨੌਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕੰਨਿਆ ’ਚ

ਚੰਦਰਮਾ ਧਨ ’ਚ

ਮੰਗਲ ਮੇਖ ’ਚ

ਬੁੱੱਧ ਤੁਲਾ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ       

ਸ਼ਨੀ ਮਕਰ ’ਚ                                   

ਰਾਹੂ ਬ੍ਰਿਖ ’ਚ                                                        

ਕੇਤੂ ਬ੍ਰਿਸ਼ਚਕ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ 1942, ਮਿਤੀ 2 (ਭਾਦੋਂ), ਹਿਜਰੀ ਸਾਲ 1442, ਮਹੀਨਾ ਸਫਰ ਤਰੀਕ 6,, ਨਕਸ਼ੱਤਰ : ਮੂਲਾ (ਸ਼ਾਮ 6.10 ਤੱਕ) ਅਤੇ ਮਗਰੋਂ ਨਕਸ਼ੱਤਰ ਪੁਰਵਾਖਾੜ੍ਹਾ, ਯੋਗ : ਸੌਭਾਗਿਯ ( ਰਾਤ 9.54 ਤੱਕ) ਅਤੇ ਮਗਰੋਂ ਯੋਗ ਸ਼ੋਭਨ, ਚੰਦਰਮਾ : ਧਨ ਰਾਸ਼ੀ ’ਤੇ (ਪੂਰਾ ਦਿਨ ਰਾਤ) ਸ਼ਾਮ 6.10 ਤਕ ਜੰਮੇ ਬੱਚੇ ਨੂੰ ਮੂਲਾ ਨਕਸ਼ੱਤਰ ਦੀ ਪੂਜਾ ਲੱਗੇਗੀ। ਭਦਰਾ ਰਹੇਗੀ (ਸਵੇਰੇ 7.30 ਤਕ) ਦਿਸ਼ਾ ਸ਼ੂਲ : ਦੱਖਣ ਅਤੇ ਆਗਿਨੇਯ ਦਿਸ਼ਾ ਲਈ, ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤਕ।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News