ਰਾਸ਼ੀਫਲ : ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

Tuesday, Sep 01, 2020 - 03:20 AM (IST)

ਮੇਖ- ਜੇ ਆਪ ਕਾਰੋਬਾਰੀ ਕੰਮਾਂ ਲਈ ਯਤਨ ਕਰੋਗੇ, ਤਾਂ ਉਸ ਦਾ ਚੰਗਾ ਨਤੀਜਾ ਮਿਲੇਗਾ, ਤੇਜ ਪ੍ਰਭਾਵ ਬਣਿਆ ਰਹੇਗਾ, ਸ਼ਤਰੂ ਕਮਜ਼ੋਰ ਰਹਿਣਗੇ।

ਬ੍ਰਿਖ- ਜਿਸ ਕੰਮ ਲਈ ਵੀ ਯਤਨ ਕਰੋਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ, ਵੱਡੇ ਲੋਕ ਸਾਫਟ ਰਹਿਣਗੇ ਅਤੇ ਆਪ ਦੀ ਗੱਲ ਧਿਆਨ, ਹਮਦਰਦੀ ਨਾਲ ਸੁਣਨਗੇ।

ਮਿਥੁਨ- ਜਨਰਲ ਸਿਤਾਰਾ ਬਿਹਤਰ, ਜਿਹੜਾ ਆਪ ਦੇ ਕਦਮ ਨੂੰ ਬੜ੍ਹਤ ਵੱਲ ਰੱਖੇਗਾ, ਧਾਰਮਿਕ ਕੰਮਾਂ, ਕਥਾ-ਵਾਰਤਾ, ਕੀਰਤਨ-ਸਤਿਸੰਗ ’ਚ ਜੀਅ ਲੱਗੇਗਾ।

ਕਰਕ- ਸਿਤਾਰਾ ਸਿਹਤ ਲਈ ਠੀਕ ਨਹੀਂ ਇਸ ਲਈ ਬੇਤੁਕੇ ਅਤੇ ਫਜ਼ੂਲ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ ਪਰ ਜਨਰਲ ਹਾਲਾਤ ਅਨੁਕੂਲ ਚਲਣਗੇ।

ਸਿੰਘ- ਵਪਾਰ ਅਤੇ ਕੰਮਕਾਜ ਦੀ ਪਲਾਨਿੰਗ ’ਤੇ ਆਪ ਦਾ ਧਿਆਨ ਰਹੇਗਾ, ਕੋਸ਼ਿਸ਼ਾਂ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਮਾਣ-ਸਨਮਾਨ ਦੀ ਪ੍ਰਾਪਤੀ।

ਕੰਨਿਆ- ਨਾ ਤਾਂ ਵਿਰੋਧੀਅਾਂ ਨੂੰ ਕਮਜ਼ੋਰ ਸਮਝੋ ਅਤੇ ਨਾ ਹੀ ਉਨ੍ਹਾਂ ਨਾਲ ਜ਼ਿਆਦਾ ਵਾਸਤਾ ਰੱਖੋ, ਕਿਉਂਕਿ ਉਹ ਆਪ ਨੂੰ ਨੁਕਸਾਨ ਪਹੁੰਚਾਉਣ ਤੋਂ ਕਦੇ ਬਾਜ਼ ਨਾ ਆਉਣਗੇ।

ਤੁਲਾ- ਜਨਰਲ ਸਿਤਾਰਾ ਸਟ੍ਰਾਂਗ, ਸੰਤਾਨ ਦਾ ਰੁਖ ਸਹਿਯੋਗੀ ਰਹੇਗਾ ਅਤੇ ਉਹ ਆਪ ਦੀ ਗੱਲ ਧਿਆਨ ਨਾਲ ਸੁਣੇਗੀ, ਕੋਈ ਮਨੋਰਥ-ਉਦੇਸ਼ ਵੀ ਹੱਲ ਹੋਣਗੇ।

ਬ੍ਰਿਸ਼ਚਕ- ਕੋਰਟ ਕਚਹਿਰੀ ਨਾਲ ਜੁੜੇ ਕਿਸੇ ਕੰਮ ਲਈ ਜੇ ਯਤਨ ਕਰੋਗੇ ਤਾਂ ਉਸ ਦਾ ਚੰਗਾ ਨਤੀਜਾ ਮਿਲੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਧਨ- ਮਿੱਤਰ-ਸੱਜਣ ਸਾਥੀ, ਕੰਮਕਾਜੀ ਸਹਿਯੋਗੀ, ਆਪ ਦੀ ਮਰਜ਼ੀ ਦੇ ਖਿਲਾਫ ਕੋਈ ਸ਼ਰਾਰਤ ਜਾਂ ਸਰਗਰਮੀ ਨਾ ਰੱਖਣਗੇ, ਸ਼ਤਰੂ ਕਮਜ਼ੋਰ ਤੇਜਹੀਣ ਰਹਿਣਗੇ।

ਮਕਰ- ਲੋਹਾ, ਮਸ਼ੀਨਰੀ, ਲੋਹੇ ਦੇ ਕਲਪੁਰਜ਼ਿਅਾਂ, ਹਾਰਡ-ਵੇਅਰ ਦਾ ਕੰਮ ਕਰਨ ਵਾਲਿਅਾਂ ਦੀ ਕਾਰੋਬਾਰੀ ਪਲਾਨਿੰਗ ਚੰਗਾ ਨਤੀਜਾ ਦੇ ਸਕਦੀ ਹੈ, ਮਾਣ-ਸਨਮਾਨ ਦੀ ਪ੍ਰਾਪਤੀ।

ਕੁੰਭ- ਅਰਥ ਅਤੇ ਕਾਰੋਬਾਰੀ ਦਸ਼ਾ ਸੰਤੋਖਜਨਕ, ਸਭ ਕੁਝ ਸਹੀ ਹੁੰਦੇ ਹੋਏ ਵੀ ਮਨ ਕੁਝ ਟੈਂਸ, ਅਸ਼ਾਂਤ ਰਹੇਗਾ, ਇਸ ਲਈ ਸੁਚੇਤ ਰਹਿਣਾ ਸਹੀ ਰਹੇਗਾ।

ਮੀਨ- ਜਨਰਲ ਸਿਤਾਰਾ ਕਮਜ਼ੋਰ ਅਤੇ ਉਲਝਣਾਂ, ਝਮੇਲਿਅਾਂ ਵਾਲਾ ਇਸ ਲਈ ਕੋਈ ਵੀ ਕੰਮ ਬੇ-ਧਿਆਨੀ ਅਤੇ ਅਨਮੰਨੇ ਮਨ ਨਾਲ ਨਾ ਕਰੋ, ਕਿਸੇ ਨਾ ਕਿਸੇ ਪਰੇਸ਼ਾਨੀ ਨਾਲ ਵਾਸਤਾ ਰਹੇਗਾ।

1 ਸਤੰਬਰ 2020, ਮੰਗਲਵਾਰ ਭਾਦੋਂ ਸੁਦੀ ਤਿੱਥੀ ਚੌਦਸ (ਸਵੇਰੇ 9.39 ਤੱਕ) ਅਤੇ ਮਗਰੋਂ ਿਤੱਥੀ ਪੁੰਨਿਆ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਕੁੰਭ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਕਰਕ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 17, ਰਾਸ਼ਟਰੀ ਸ਼ਕ ਸੰਮਤ 1942, ਮਿਤੀ 10 (ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 12,, ਨਕਸ਼ੱਤਰ : ਧਨਿਸ਼ਠਾ (ਸ਼ਾਮ 4.38 ਤੱਕ) ਅਤੇ ਮਗਰੋਂ ਨਕਸ਼ੱਤਰ ਸ਼ਤਭਿਖਾ, ਯੋਗ : ਅਤਿਗੰਡ ( ਦੁਪਹਿਰ 1.04 ਤੱਕ) ਅਤੇ ਮਗਰੋਂ ਯੋਗ ਸੁਕਰਮਾ , ਚੰਦਰਮਾ : ਕੁੰਭ ਰਾਸ਼ੀ ’ਤੇ (ਪੂਰਾ ਿਦਨ ਰਾਤ) ਪੰਚਕ ਲੱਗੀ ਰਹੇਗੀ (ਪੂਰਾ ਦਿਨ ਰਾਤ) ਭਦਰਾ ਰਹੇਗੀ (ਸਵੇਰੇ 9.39 ਤੋਂ ਲੈ ਕੇ ਰਾਤ 10.16 ਤਕ) ਦਿਸ਼ਾ ਸ਼ੂਲ : ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂ ਕਾਲ : ਬਾਅਦ ਦੁਪਹਿਰ 3 ਤੋਂ 4.30 ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਅਨੰਤ ਚੌਦਸ ਵਰਤ, ਮੇਲਾ ਬਾਬਾ ਸੋਢਲ (ਜਲੰਧਰ), ਮੇਲਾ ਛਪਾਰ (ਨਸ਼ਦ ਮਾਲੇਰਕੋਟਲਾ), ਸ਼੍ਰੀ ਸਤਿਨਾਰਾਇਣ ਵਰਤ, ਪ੍ਰੋਸ਼ਠਪਦੀ ਸਰਾਧ, ਪੁੰਨਿਆ ਦਾ ਸਰਾਧ (ਸਵੇਰੇ 9.39 ਤੋਂ ਬਾਅਦ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News