ਰਾਸ਼ੀਫਲ : ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

Monday, Aug 24, 2020 - 01:50 AM (IST)

ਰਾਸ਼ੀਫਲ : ਅਰਥ ਤੇ ਕਾਰੋਬਾਰੀ ਦਸ਼ਾ ਰਹੇਗੀ ਚੰਗੀ

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਯਤਨਾਂ ਪ੍ਰੋਗਰਾਮਾਂ ’ਚ ਵਿਜੇ ਮਿਲੇਗੀ, ਫੈਮਿਲੀ ਫ੍ਰੰਟ ’ਤੇ ਤਾਲਮੇਲ-ਸਦਭਾਅ ਬਣਿਆ ਰਹੇਗਾ, ਇੱਜ਼ਤ ਮਾਣ ਦੀ ਪ੍ਰਾਪਤੀ।

ਬ੍ਰਿਖ- ਕਮਜ਼ੋਰ ਮਨ ਅਤੇ ਮਨੋਬਲ ਕਰਕੇ ਆਪ ਕੋਈ ਵੀ ਕੰਮ ਹੱਥ ’ਚ ਨਾ ਲੈ ਸਕੋਗੇ, ਸ਼ਤਰੂ ਆਪ ਨੂੰ ਘੇਰਨ ਜਾਂ ਆਪਣੇ ਕਿਸੇ ਝਮੇਲੇ ’ਚ ਲਪੇਟਣ ਦਾ ਯਤਨ ਕਰ ਸਕਦੇ ਹਨ।

ਮਿਥੁਨ- ਯਤਨ ਕਰਨ ’ਤੇ ਕਿਸੇ ਸਕੀਮ ’ਚੋਂ ਕੋਈ ਪੇਚੀਦਗੀ ਹਟ ਸਕਦੀ ਹੈ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਵੈਸੇ ਵੀ ਆਪ ਹਰ ਪੱਖੋਂ ਪ੍ਰਭਾਵੀ ਰਹੋਗੇ।

ਕਰਕ- ਕੋਰਟ ਕਚਹਿਰੀ ਦੇ ਕਿਸੇ ਕੰਮ ਨੂੰ ਜੇ ਹੱਥ ’ਚ ਲਵੋਗੇ, ਤਾਂ ਉਸ ’ਚ ਕੁਝ ਨਾ ਕੁਝ ਬਿਹਤਰੀ ਹੋਵੇਗੀ, ਵੱਡੇ ਲੋਕ ਮਿਹਰਬਾਨ, ਕੰਸੀਡ੍ਰੇਟ ਰਹਿਣਗੇ।

ਸਿੰਘ- ਉਤਸ਼ਾਹ, ਹਿੰਮਤ, ਜੋਸ਼ ਬਣਿਆ ਰਹੇਗਾ, ਆਪ ਜਿਹੜਾ ਵੀ ਕੰਮ ਹੱਥ ’ਚ ਲਵੋਗੇ, ਉਸ ਨੂੰ ਪੂਰੇ ਜੋਸ਼ ਨਾਲ ਨਿਪਟਾਉਣ ਲਈ ਯਤਨ ਕਰੋਗੇ, ਸ਼ਤਰੂ ਕਮਜ਼ੋਰ ਰਹਿਣਗੇ।

ਕੰਨਿਆ- ਸਿਤਾਰਾ ਧਨ ਲਾਭ ਵਾਲਾ, ਕਾਰੋਬਾਰੀ ਟੂਰਿੰਗ ਵੀ ਲਾਭਕਾਰੀ, ਕੰਮ ਧੰਦੇ ’ਚ ਕੰਮਕਾਜੀ ਸਾਥੀ ਪੂਰਾ ਸਹਿਯੋਗ ਦੇਣਗੇ, ਵਿਰੋਧੀ ਆਪ ਅੱਗੇ ਆਪਣੇ ਆਪ ਨੂੰ ਬੇਵੱਸ ਪਾਉਣਗੇ।

ਤੁਲਾ- ਵਪਾਰਕ ਅਤੇ ਕੰਮਕਾਜੀ ਦਸ਼ਾ ਚੰਗੀ, ਜਿਸ ਕੰਮ ਲਈ ਯਤਨ ਕਰੋਗੇ, ਉਸ ’ਚ ਸਫਲਤਾ ਮਿਲੇਗੀ, ਮਨ ਵੀ ਕੁਝ ਟੈਂਸ, ਅਪਸੈੱਟ ਜਿਹਾ ਰਹੇਗਾ।

ਬ੍ਰਿਸ਼ਚਕ- ਨਾ ਤਾਂ ਲੈਣ-ਦੇਣ ਦੇ ਕੰਮ ਬੇਧਿਆਨੀ ਨਾਲ ਕਰੋ ਅਤੇ ਨਾ ਹੀ ਉਧਾਰੀ ’ਚ ਫਸੋ, ਕੋਈ ਅੈਗਰੀਮੈਂਟ ਵੀ ਜਲਦਬਾਜ਼ੀ ’ਚ ਨਾ ਕਰੋ, ਖਰਚ ਹੱਥ ਰੋਕ ਕੇ ਕਰੋ।

ਧਨ- ਸਿਤਾਰਾ ਆਮਦਨ ਲਈ ਚੰਗਾ, ਵਪਾਰ ਕਾਰੋਬਾਰ ਦੇ ਕੰਮਾਂ ’ਚ ਵੀ ਲਾਭ, ਜਨਰਲ ਤੌਰ ’ਤੇ ਮਜ਼ਬੂਤ ਸਿਤਾਰਾ ਆਪ ਨੂੰ ਹਰ ਫ੍ਰੰਟ ’ਤੇ ਪ੍ਰਭਾਵੀ ਰੱਖੇਗਾ।

ਮਕਰ- ਕਿਸੇ ਅਫਸਰ ਦੇ ਸੁਪੋਰਟਿਵ ਰੁਖ ਕਰਕੇ ਆਪ ਦਾ ਮੋਰੇਲ ਵਧੇਗਾ ਅਤੇ ਕਿਸੇ ਮੁਸ਼ਕਿਲ ਨੂੰ ਸੁਲਝਾਉਣ ਦੀ ਆਸ ਬਣੇਗੀ ਪਰ ਸੁਭਾਅ ’ਚ ਗੁੱਸਾ ਰਹੇਗਾ।

ਕੁੰਭ- ਧਾਰਮਿਕ ਕੰਮਾਂ ’ਚ ਧਿਆਨ, ਇਰਾਦਿਅਾਂ ’ਚ ਸਫਲਤਾ ਮਿਲੇਗੀ, ਵੈਸੇ ਵੀ ਆਪ ਹਰ ਫ੍ਰੰਟ ’ਤੇ ਹਾਵੀ, ਪ੍ਰਭਾਵੀ, ਵਿਜਈ ਰਹੋਗੇ।

ਮੀਨ- ਪੂਰਾ ਪ੍ਰਹੇਜ਼ ਰੱਖਣ ਅਤੇ ਲਿਮਿਟ ’ਚ ਖਾਣ-ਪੀਣ ਦੇ ਬਾਵਜੂਦ ਪੇਟ ਕੁਝ ਨਾ ਕੁਝ ਵਿਗੜਿਆ ਰਹੇਗਾ, ਧਿਆਨ ਰੱਖੋ ਕਿ ਲੈਣ-ਦੇਣ ਦੇ ਕੰਮ ਨਿਪਟਾਉਂਦੇ ਸਮੇਂ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।

24 ਅਗਸਤ 2020, ਸੋਮਵਾਰ ਭਾਦੋਂ ਸੁਦੀ ਤਿੱਥੀ ਛੱਠ (ਬਾਅਦ ਦੁਪਹਿਰ 2.32 ਤੱਕ) ਅਤੇ ਮਗਰੋਂ ਿਤੱਥੀ ਸਮਤਮੀ।

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਿਸੰਘ ’ਚ

ਚੰਦਰਮਾ ਤੁਲਾ ’ਚ

ਮੰਗਲ ਮੇਖ ’ਚ

ਬੁੱੱਧ ਸਿੰਘ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077,ਭਾਦੋਂ ਪ੍ਰਵਿਸ਼ਟੇ 9, ਰਾਸ਼ਟਰੀ ਸ਼ਕ ਸੰਮਤ 1942, ਮਿਤੀ 2(ਭਾਦੋਂ), ਹਿਜਰੀ ਸਾਲ 1442, ਮਹੀਨਾ ਮੁਹੱਰਮ ਤਰੀਕ 4,, ਨਕਸ਼ੱਤਰ : ਸੁਵਾਤੀ (ਬਾਅਦ ਦੁਪਹਿਰ 3.20 ਤੱਕ) ਅਤੇ ਮਗਰੋਂ ਨਕਸ਼ੱਤਰ ਿਵਸ਼ਾਖਾ ਯੋਗ : ਬ੍ਰਹਮ (24, 25 ਮੱਧ ਰਾਤ 12.29 ਤੱਕ) ਅਤੇ ਮਗਰੋਂ ਯੋਗ ਏਂਦਰ, ਚੰਦਰਮਾ : ਤੁਲਾ ਰਾਸ਼ੀ ’ਤੇ (ਪੂਰਾ ਿਦਨ ਰਾਤ) ਦਿਸ਼ਾ ਸ਼ੂਲ : ਪੂਰਬ ਅਤੇ ਈਸ਼ਾਨ ਦਿਸ਼ਾ ਲਈ, ਰਾਹੂ ਕਾਲ : ਸਵੇਰੇ ਸਾਢੇ ਸੱਤ ਤੋਂ ਨੌਂ ਵਜੇ ਤੱਕ। ਪੁਰਬ, ਦਿਵਸ ਅਤੇ ਤਿਉਹਾਰ : ਸੂਰਜ ਛੱਠ ਵਰਤ, ਮੁਕਤਾ ਭਰਨ ਸੰਤਾਨ ਸਪਤਮੀ ਵਰਤ, ਸ਼੍ਰੀ ਕਾਲੂ ਿਨਰਵਾਣ ਿਦਵਸ (ਜੈਨ), ਮੇਲਾ ਬਲਦੇਵ ਛੱਠ (ਪਲਵਲ, ਹਰਿਆਣਾ)

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


author

Bharat Thapa

Content Editor

Related News