ਭਵਿੱਖਫਲ: ਜਾਣੋ ਅੱਜ ਦੀ ਰਾਸ਼ੀ ''ਚ ਤੁਹਾਡੇ ਲਈ ਕੀ ਹੈ ਖਾਸ

Tuesday, Aug 11, 2020 - 03:24 AM (IST)

ਮੇਖ- ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਆਪ ਜਿਸ ਕੰਮ ਲਈ ਮਨ ਬਣਾਓਗੇ, ਉਸ ’ਚ ਕੁਝ ਨਾ ਕੁਝ ਪੇਸ਼ਕਦਮੀ ਜ਼ਰੂਰ ਹੋਵੇਗੀ ਪਰ ਗਲੇ ’ਚ ਖਰਾਬੀ ਦਾ ਡਰ ਰਹੇਗਾ।

ਬ੍ਰਿਖ- ਖਰਚਿਅਾਂ ਕਰ ਕੇ ਅਰਥ ਦਸ਼ਾ ਤੰਗ ਰਹੇਗੀ, ਲੈਣ-ਦੇਣ ਦੇ ਕੰਮ ਸੰਭਲ-ਸੰਭਾਲ ਕੇ ਕਰੋ, ਤਾਂਕਿ ਆਪ ਦੀ ਪੇਮੈਂਟ ਕਿਸੇ ਹੇਠ ਫਸ ਨਾ ਜਾਵੇ, ਸਫਰ ਟਾਲ ਦਿਓ।

ਮਿਥੁਨ- ਸਿਤਾਰਾ ਵਪਾਰ ਕਾਰੋਬਾਰ ’ਚ ਲਾਭ ਵਾਲਾ, ਯਤਨ ਕਰਨ ’ਤੇ ਕਿਸੇ ਪੇਚੀਦਾ ਬਣ ਚੁੱਕੇ ਕਾਰੋਬਾਰੀ ਕੰਮਾਂ ’ਚ ਕੁਝ ਬਿਹਤਰੀ ਹੋਵੇਗੀ, ਕਾਰੋਬਾਰੀ ਟੂਰਿੰਗ ਲਾਭਕਾਰੀ ਰਹੇਗੀ।

ਕਰਕ- ਕਿਸੇ ਉਲਝੇ ਰੁਕੇ ਸਰਕਾਰੀ ਕੰਮ ਨੂੰ ਹੱਥ ’ਚ ਲੈਣ ’ਤੇ ਬਿਹਤਰ ਨਤੀਜਾ ਮਿਲਣ ਦੀ ਆਸ, ਅਫਸਰਾਂ ਦੇ ਸਾਫਟ ਸੁਪਰੋਟਿਵ ਰੁਖ ’ਤੇ ਭਰੋਸਾ ਕਰਨਾ ਸਹੀ ਰਹੇਗਾ।

ਸਿੰਘ- ਹਾਈ ਮੋਰੇਲ ਕਰ ਕੇ ਆਪ ਕਿਸੇ ਬਾਧਾ ਮੁਸ਼ਕਲ ਨੂੰ ਲਾਈਟ ਕਰ ਸਕਦੇ ਹੋ, ਧਾਰਮਿਕ ਕੰਮਾਂ ਨੂੰ ਕਰਨ, ਕਥਾ-ਵਾਰਤਾ, ਭਜਨ ਕੀਰਤਨ ਸੁਣਨ ’ਚ ਜੀਅ ਲੱਗੇਗਾ।

ਕੰਨਿਆ- ਪੇਟ ਲਈ ਸਿਤਾਰਾ ਕਮਜ਼ੋਰ, ਇਸ ਲਈ ਬੇਤੁੱਕੇ ਖਾਣ-ਪੀਣ ਤੋਂ ਬਚਣਾ ਸਹੀ ਰਹੇਗਾ ਪਰ ਜਨਰਲ ਹਾਲਾਤ ਪਹਿਲੇ ਦੀ ਤਰ੍ਹਾਂ ਠੀਕ–ਠਾਕ ਬਣੇ ਰਹਿਣਗੇ।

ਤੁਲਾ- ਵਪਾਰਕ ਅਤੇ ਕੰਮਕਾਜੀ ਕੰਮਾਂ ਦੀ ਦਸ਼ਾ ਚੰਗੀ, ਦੋਨੋਂ ਪਤੀ-ਪਤਨੀ ਰਿਸ਼ਤਿਅਾਂ ’ਚ ਮਿਠਾਸ-ਤਾਲਮੇਲ-ਸਹਿਯੋਗ ਬਣਿਆ ਰਹੇਗਾ, ਮਾਣ-ਸਨਮਾਨ ਦੀ ਪ੍ਰਾਪਤੀ।

ਬ੍ਰਿਸ਼ਚਕ- ਕਿਉਂਕਿ ਸਿਤਾਰਾ ਕਮਜ਼ੋਰ ਹੈ, ਇਸ ਲਈ ਆਪਣੇ ਆਪ ਨੂੰ ਸ਼ਤਰੂਅਾਂ ਦੇ ਝਮੇਲਿਆਂ ਤੋਂ ਬਚਾ ਕੇ ਰੱਖੋ, ਮਨ ਡਰਿਆ-ਡਰਿਆ, ਉਖੜਿਆ ਅਤੇ ਡਿਸਟਰਬ ਜਿਹਾ ਰਹੇਗਾ।

ਧਨ- ਸਟ੍ਰਾਂਗ ਸਿਤਾਰਾ ਦੂਜਿਆਂ ’ਤੇ ਆਪ ਦੀ ਪੈਠ-ਧਾਕ-ਛਾਪ ਬਣਾਈ ਰੱਖੇਗਾ, ਜਨਰਲ ਸਿਤਾਰਾ ਸਕੀਮਾਂ ’ਚ ਸਫਲਤਾ ਦੇਣ ਅਤੇ ਮਾਣ-ਸਨਮਾਨ ਵਧਾਉਣਾ ਵਾਲਾ ਹੋਵੇਗਾ।

ਮਕਰ- ਪ੍ਰਾਪਰਟੀ ਦੇ ਕਿਸੇ ਕੰਮ ਲਈ ਆਪ ਦੀ ਭੱਜ-ਦੌੜ ਚੰਗਾ ਨਤੀਜਾ ਦੇਵੇਗੀ, ਿਵਰੋਧੀ ਵੀ ਆਪ ਅੱਗੇ ਟਿਕ ਨਹੀਂ ਸਕਣਗੇ ਪਰ ਸੁਭਾਅ ’ਚ ਗੱੁਸਾ ਰਹੇਗਾ।

ਕੁੰਭ- ਤਬੀਅਤ ਹਿੰਮਤੀ, ਉਤਸ਼ਾਹੀ ਰਹੇਗੀ ਅਤੇ ਆਪਣੇ ਕਿਸੇ ਕੰਮ ਨੂੰ ਨਿਪਟਾਉਣ ਲਈ ਆਪ ਜਿਹੜੀ ਭੱਜ-ਦੌੜ ਕਰੋਗੇ, ਉਹ ਚੰਗਾ ਨਤੀਜਾ ਦੇੇਵੇਗੀ।

ਮੀਨ- ਸਿਤਾਰਾ ਆਮਦਨ ਲਈ ਚੰਗਾ ਕਿਸੇ ਉਲਝੇ ਰੁਕੇ ਕੰਮ ਨੂੰ ਹੱਥ ’ਚ ਲੈਣ ਜਾਂ ਕਿਸੇ ਨਵੇਂ ਕਾਰੋਬਾਰੀ ਪ੍ਰੋਗਰਾਮ ਨੂੰ ਸ਼ੁਰੂ ਕਰਨ ’ਤੇ ਸ਼ੁਰੂਆਤੀ ਪੇਸ਼ਕਦਮੀ ਹੋਵੇਗੀ।

11 ਅਗਸਤ 2020, ਮੰਗਲਵਾਰ ਭਾਦੋਂ ਵਦੀ ਤਿੱਥੀ ਸਪਤਮੀ (ਸਵੇਰੇ 9.07ਤੱਕ) ਅਤੇ ਮਗਰੋਂ िਤੱਥੀ ਅਸ਼ਟਮੀ

ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ

ਸੂਰਜ ਕਰਕ ’ਚ

ਚੰਦਰਮਾ ਮੇਖ ’ਚ

ਮੰਗਲ ਮੀਨ ’ਚ

ਬੁੱੱਧ ਕਰਕ ’ਚ

ਗੁਰੂ ਧਨ ’ਚ

ਸ਼ੁੱਕਰ ਿਮਥੁਨ ’ਚ       

ਸ਼ਨੀ ਮਕਰ ’ਚ                                   

ਰਾਹੂ ਮਿਥੁਨ ’ਚ                                                        

ਕੇਤੂ ਧਨ ’ਚ

ਬਿਕ੍ਰਮੀ ਸੰਮਤ 2077, ਸਾਉਣ ਪ੍ਰਵਿਸ਼ਟੇ 27, ਰਾਸ਼ਟਰੀ ਸ਼ਕ ਸੰਮਤ 1942, ਮਿਤੀ 20 (ਸਾਉਣ), ਹਿਜਰੀ ਸਾਲ 1441, ਮਹੀਨਾ ਜਿਲਹਿਜ ਤਰੀਕ 20,, ਨਕਸ਼ੱਤਰ : ਭਰਣੀ (11-12 ਮੱਧ ਰਾਤ 12.57 ਤਕ) ਅਤੇ ਮਗਰੋਂ ਨਕਸ਼ੱਤਰ ਕ੍ਰਿਤਿਕਾ, ਯੋਗ : ਹਰਿ (ਸਵੇਰੇ 8.39 ਤੱਕ) ਅਤੇ ਮਗਰੋਂ ਯੋਗ ਵ੍ਰਿਧੀ, ਚੰਦਰਮਾ : ਮੇਖ ਰਾਸ਼ੀ ’ਤੇ (ਪੂਰਾ ਦਿਨ ਰਾਤ), ਦਿਸ਼ਾ ਸ਼ੂਲ :ਉੱਤਰ ਅਤੇ ਵਾਯਿਵਯ ਦਿਸ਼ਾ ਲਈ, ਰਾਹੂਕਾਲ : ਬਾਅਦ ਦੁਪਹਿਰ ਤਿੰਨ ਤੋਂ ਸਾਢੇ ਚਾਰ ਵਜੇ ਤਕ ਪੁਰਬ, ਦਿਵਸ ਅਤੇ ਤਿਉਹਾਰ : ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਵਰਤ, (ਸਪਰਤ) ਗ੍ਰਹਿਸਥਿਅਾਂ ਲਈ ਸ਼੍ਰੀ ਮਹਾਕਾਲੀ ਜਯੰਤੀ, ਸ੍ਰੀ ਕ੍ਰਿਸ਼ਨ ਜਯੰਤੀ ਪੁਰਬ (ਦਰਬਾਰ ਸ਼੍ਰੀ ਪਿੰਡੋਰੀ ਧਾਮ ਗੁਰਦਾਸਪੁਰ) ਉਤਸਵ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ (ਦਰਬਾਰ ਸ਼੍ਰੀ ਬਦਰੀ ਨਾਥ ਸ਼ਾਮ) ਮੇਲਾ ਕ੍ਰਿਸ਼ਨ ਜਨਮ ਅਸ਼ਟਮੀ (ਰਾਮਬਣ ਜੰਮੂ-ਕਸ਼ਮੀਰ)।

–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)


Bharat Thapa

Content Editor

Related News