ਛੋਟੇ ਬੱਚਿਆਂ ਨੂੰ ਉਲਟੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਣਗੇ ਨਿੰਬੂ ਦੀ ਵਰਤੋਂ ਸਮੇਤ ਇਹ ਘਰੇਲੂ ਨੁਸਖ਼ੇ

04/20/2021 2:50:01 PM

ਨਵੀਂ ਦਿੱਲੀ— ਛੋਟੇ ਬੱਚਿਆਂ ਨੂੰ ਕਈ ਵਾਰੀ ਉਲਟੀ ਦੀ ਸਮੱਸਿਆ ਹੋ ਜਾਂਦੀ ਹੈ। ਇਸ ਸਥਿਤੀ 'ਚ ਘਬਰਾਉਣਾ ਨਹੀਂ ਚਾਹੀਦਾ ਬਲਕਿ ਕੁਝ ਉਪਾਅ ਕਰ ਕੇ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਇਸ ਗੱਲ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਇਹ ਇਲਾਜ ਇਕ ਜਾਂ ਦੋ ਉਲਟੀਆਂ ਆਉਣ 'ਤੇ ਹੀ ਸ਼ੁਰੂ ਕਰ ਦੇਣਾ ਚਾਹੀਦਾ ਹੈ ਨਹੀਂ ਤਾਂ ਪਰੇਸ਼ਾਨੀ ਗੰਭੀਰ ਹੋ ਸਕਦੀ ਹੈ। ਉਲਟੀਆਂ ਆਉਣ ਨਾਲ ਸਰੀਰ 'ਚ ਪਾਣੀ ਦੀ ਘਾਟ ਹੋ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਉਲਟੀਆਂ ਆਉਣ ਦੀ ਸਥਿਤੀ 'ਚ ਕਿਹੜੇ ਉਪਾਅ ਕਰਨੇ ਚਾਹੀਦੇ ਹਨ ਦੀ ਜਾਣਕਾਰੀ ਦੇ ਰਹੇ ਹਾਂ।

PunjabKesari
ਨਿੰਬੂ
ਜਦੋਂ ਬੱਚੇ ਨੂੰ ਗਰਮੀ ਲੱਗ ਜਾਣ 'ਤੇ ਉਲਟੀਆਂ ਆ ਰਹੀਆਂ ਹੋਣ ਤਾਂ ਉਸ ਨੂੰ ਥੋੜ੍ਹੇ ਪਾਣੀ 'ਚ ਲੂਣ ਅਤੇ ਨਿੰਬੂ ਦਾ ਰਸ ਮਿਲਾ ਕੇ ਪਿਲਾਓ। ਇਹ ਘੋਲ ਬੱਚੇ ਨੂੰ ਦਿਨ 'ਚ ਦੋ-ਤਿੰਨ ਵਾਰੀ ਤੋਂ ਜ਼ਿਆਦਾ ਨਾ ਪਿਲਾਓ।

ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ 
ਗੰਢੇ
ਜੇ ਬੱਚੇ ਨੂੰ ਕੁਝ ਪਚ ਨਾ ਰਿਹਾ ਹੋਵੇ ਤਾਂ ਤੁਸੀਂ ਗੰਢੇ ਦਾ ਰਸ ਬੱਚੇ ਨੂੰ ਦਿਨ 'ਚ ਦੋ-ਤਿੰਨ ਵਾਰੀ ਦਿਓ।
ਅਦਰਕ
ਛੋਟੇ ਬੱਚੇ ਅਦਰਕ ਖਾਣਾ ਪਸੰਦ ਨਹੀਂ ਕਰਦੇ ਹਨ। ਇਸ ਲਈ ਉਨ੍ਹਾਂ ਨੂੰ ਅਦਰਕ ਵਾਲੀ ਚਾਹ ਦੇ ਸਕਦੇ ਹੋ।

PunjabKesari
ਅਨਾਰ ਦਾ ਰਸ
ਉਲਟੀਆਂ ਲੱਗ ਜਾਣ 'ਤੇ ਤੁਸੀਂ ਬੱਚੇ ਨੂੰ ਨਿੰਬੂ ਦਾ ਰਸ ਅਤੇ ਅਨਾਰ ਦਾ ਰਸ ਮਿਲਾ ਕੇ ਦਿਓ। ਇਸ ਨਾਲ ਉਲਟੀਆਂ ਆਉਣੀਆਂ ਬੰਦ ਹੋ ਜਾਣਗੀਆਂ। ਤੁਸੀਂ ਇਸ 'ਚ ਸਵਾਦ ਲਈ ਸ਼ਹਿਦ ਵੀ ਮਿਲਾ ਸਕਦੇ ਹੋ।
ਚੌਲਾਂ ਦਾ ਪਾਣੀ
ਜੇ ਬੱਚੇ ਨੂੰ ਉਲਟੀ ਗੈਸ ਕਾਰਨ ਹੋ ਰਹੀ ਹੋਵੇ ਤਾਂ ਉਸ ਨੂੰ ਉਬਲੇ ਹੋਏ ਚੌਲਾਂ ਦਾ ਪਾਣੀ ਪਿਲਾਓ। ਦਿਨ 'ਚ ਤਿੰਨ ਵਾਰੀ ਦੋ ਤੋਂ ਤਿੰਨ ਚਮਚ ਚੌਲਾਂ ਦਾ ਪਾਣੀ ਪਿਲਾਓ।

 

ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਇਲਾਇਚੀ
ਇਲਾਇਚੀ ਦੇ ਬੀਜਾਂ ਨੂੰ ਤਵੇ 'ਤੇ ਭੁੰਨ੍ਹ ਕੇ ਇਨ੍ਹਾਂ ਦਾ ਚੂਰਨ ਬਣਾ ਲਓ। ਇਸ ਚੂਰਨ 'ਚ ਲਗਭਗ ਦੋ-ਦੋ ਗ੍ਰਾਮ ਦੀ ਮਾਤਰਾ 'ਚ ਸ਼ਹਿਦ ਮਿਲਾ ਕੇ ਬੱਚੇ ਨੂੰ ਦਿਨ 'ਚ ਤਿੰਨ ਵਾਰੀ ਚਟਾਓ। ਬੱਚੇ ਦੀ ਹਾਲਤ 'ਚ ਸੁਧਾਰ ਹੋਵੇਗਾ।
ਕਾੜ੍ਹਾ
ਧਨੀਆ, ਸੌਂਫ, ਜੀਰਾ, ਇਲਾਇਚੀ ਅਤੇ ਪੁਦੀਨਾ ਸਾਰਿਆਂ ਨੂੰ ਸਮਾਨ ਮਾਤਰਾ 'ਚ ਪਾਣੀ 'ਚ ਭਿਓਂ ਦਿਓ। ਜਦੋਂ ਇਹ ਸਾਰੀਆਂ ਚੀਜ਼ਾਂ ਫੁੱਲ ਜਾਣ ਤਾਂ ਇਨ੍ਹਾਂ ਨੂੰ ਪਾਣੀ 'ਚ ਮਸਲ ਲਓ ਅਤੇ ਇਸ ਪਾਣੀ ਨੂੰ ਛਾਣ ਲਓ। ਇਹ ਪਾਣੀ ਬੱਚੇ ਨੂੰ ਦਿਨ 'ਚ ਤਿੰਨ ਤੋਂ ਚਾਰ ਵਾਰੀ ਪਿਲਾਓ। 


Aarti dhillon

Content Editor

Related News