ਵਾਰ-ਵਾਰ ਹੁੰਦੀ ਹੈ ਪੈਰਾਂ ''ਚ ਸੋਜ ਤਾਂ ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਪਾਓ ਰਾਹਤ

08/14/2022 3:39:00 PM

ਨਵੀਂ ਦਿੱਲੀ- ਸਿਹਤ ਦੇ ਪ੍ਰਤੀ ਵਰਤੀ ਇਕ ਵੀ ਲਾਪਰਵਾਹੀ ਦੇ ਕਾਰਨ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕਈ ਵਾਰ ਪੂਰੇ ਸਰੀਰ ਜਾਂ ਫਿਰ ਕਿਸੇ ਇਕ ਅੰਗ 'ਚ ਸੋਜ ਵੀ ਆ ਜਾਂਦੀ ਹੈ। ਖਾਸ ਕਰਕੇ ਪੈਰਾਂ 'ਚ ਸੋਜ ਇਕ ਆਮ ਸਮੱਸਿਆ ਹੋ ਗਈ ਹੈ। ਗਲਤ ਲਾਈਫਸਟਾਈਲ, ਪੋਸ਼ਕ ਤੱਤਾਂ ਦੀ ਘਾਟ, ਸਰੀਰਿਕ ਗਤੀਵਿਧੀਆਂ ਨਾ ਕਰਨ ਕਰਕੇ ਜਾਂ ਮੋਟਾਪੇ ਨਾਲ ਇਹ ਸਮੱਸਿਆ ਹੋ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਪੈਦਲ ਚੱਲਣ, ਵਧਦੀ ਉਮਰ, ਪ੍ਰੈਗਨੈਂਸੀ, ਪੁਰਾਣੀ ਸੱਟ ਜਾਂ ਪੈਰਾਂ 'ਚ ਚੰਗੀ ਤਰ੍ਹਾਂ ਨਾਲ ਬਲੱਡ ਸਰਕੁਲੇਸ਼ਨ ਨਾ ਹੋਣ ਕਾਰਨ ਵੀ ਪੈਰਾਂ 'ਚ ਸੋਜ ਆਉਂਦੀ ਹੈ। ਮਾਹਰਾਂ ਮੁਤਾਬਕ ਜਦੋਂ ਤੁਹਾਡੇ ਟਿਸ਼ੂ 'ਚ ਲਿਕੁਇਡ ਇਕੱਠਾ ਹੋ ਜਾਂਦਾ ਹੈ ਤਾਂ ਉਸ ਨੂੰ ਏਡਿਮਾ ਕਹਿੰਦੇ ਹਨ, ਇਹ ਏਡਿਮਾ ਪੈਰਾਂ ਦੇ ਫੁੱਲਣ ਦਾ ਕਾਰਨ ਬਣਦੀ ਹੈ। ਤੁਸੀਂ ਕੁਝ ਕੁਦਰਤੀ ਤਰੀਕੇ ਅਪਣਾ ਕੇ ਵੀ ਇਸ ਦਰਦ ਤੋਂ ਰਾਹਤ ਪਾ ਸਕਦੇ ਹੋ ਤਾਂ ਆਓ ਜਾਣਦੇ ਹਾਂ ਇਨ੍ਹਾਂ ਦੇ ਬਾਰੇ 'ਚ...
ਸਿਰ੍ਹਹਾਣੇ 'ਤੇ ਰੱਖੋ ਪੈਰ

ਕਈ ਵਾਰ ਕਾਫੀ ਘੰਟਿਆਂ ਤੱਕ ਲਗਾਤਾਰ ਕੰਮ ਕਰਦੇ ਰਹਿਣ ਕਾਰਨ ਵੀ ਪੈਰਾਂ 'ਚ ਸੋਜ ਆ ਸਕਦੀ ਹੈ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਬੈੱਡ 'ਤੇ ਲੇਟੋ ਅਤੇ ਪੈਰਾਂ ਨੂੰ ਕੁਸ਼ਨ ਜਾਂ ਫਿਰ ਸਿਰ੍ਹਹਾਣੇ ਦੀ ਸਹਾਇਤਾ ਨਾਲ ਥੋੜ੍ਹਾ ਉਪਰ ਵੱਲ ਚੁੱਕ ਕੇ ਰੱਖੋ। ਪੈਰਾਂ ਨੂੰ ਥੋੜ੍ਹਾ ਚੁੱਕ ਕੇ ਰੱਖਣ ਨਾਲ ਸੋਜ ਹੌਲੀ-ਹੌਲੀ ਠੀਕ ਹੋ ਜਾਵੇਗੀ।

PunjabKesari
ਵਧਦੇ ਭਾਰ ਨੂੰ ਕਰੇ ਘੱਟ 
ਵਧਦੇ ਭਾਰ ਕਾਰਨ ਵੀ ਪੈਰਾਂ 'ਚ ਸੋਜ ਹੋ ਸਕਦੀ ਹੈ। ਵਧਦੇ ਭਾਰ ਨਾਲ ਖੂਨ ਸੰਚਾਰ 'ਚ ਸਮੱਸਿਆ ਆਉਂਦੀ ਹੈ। ਜਿਸ ਦੇ ਕਾਰਨ ਤੁਹਾਡੇ ਪੈਰਾਂ 'ਚ ਵੀ ਸੋਜ ਆ ਸਕਦੀ ਹੈ। ਇਸ ਲਈ ਜੇਕਰ ਤੁਹਾਡਾ ਭਾਰ ਵਧ ਰਿਹਾ ਹੈ ਤਾਂ ਉਸ ਨੂੰ ਕੰਟਰੋਲ ਕਰ ਲਓ। 

PunjabKesari
ਪੋਟਾਸ਼ੀਅਮ ਦੀ ਘਾਟ ਕਾਰਨ
ਖਾਣੇ 'ਚ ਪੋਟਾਸ਼ੀਅਮ ਦੀ ਘਾਟ ਕਾਰਨ ਵੀ ਤੁਹਾਡੇ ਪੈਰਾਂ 'ਚ ਸੋਜ ਆ ਸਕਦੀ ਹੈ। ਇਸ ਲਈ ਤੁਸੀਂ ਆਪਣੀ ਡਾਈਟ 'ਚ ਪੋਟਾਸ਼ੀਅਮ ਰਿਚ ਫੂਡ ਦਾ ਸੇਵਨ ਕਰੋ। ਕੇਲਾ, ਸਵੀਟ ਪੋਟੈਟੋ, ਆਲੂ, ਐਵੋਰਾਡੋ, ਅਨਾਰ, ਪਾਲਕ ਵਰਗੀਆਂ ਚੀਜ਼ਾਂ ਦਾ ਸੇਵਨ ਕਰੋ। 

PunjabKesari
ਕੰਪ੍ਰੇਸਡ ਜ਼ੁਰਾਬਾਂ ਪਾਓ
ਜੇਕਰ ਤੁਹਾਡੇ ਪੈਰਾਂ 'ਚ ਦਰਦ ਜਾਂ ਸੋਜ ਰਹਿੰਦੀ ਹੈ ਤਾਂ ਤੁਸੀਂ ਕੰਪ੍ਰੇਸਡ ਜ਼ੁਰਾਬਾਂ ਪੈਰਾਂ 'ਚ ਪਾਓ। ਇਨ੍ਹਾਂ ਜ਼ੁਰਾਬਾਂ ਨੂੰ ਕੁਝ ਦੇਰ ਲਈ ਪੈਰਾਂ 'ਚ ਪਾ ਕੇ ਰੱਖੋ। ਇਨ੍ਹਾਂ ਨੂੰ ਪਾਉਣ ਨਾਲ ਖੂਨ ਸੰਚਾਰ ਚੰਗੀ ਤਰ੍ਹਾਂ ਨਾਲ ਹੁੰਦਾ ਹੈ ਅਤੇ ਪੈਰਾਂ 'ਚ ਸੋਜ ਵੀ ਘੱਟ ਹੁੰਦੀ ਹੈ। 

PunjabKesari
ਪੀਓ 8-10 ਗਲਾਸ ਪਾਣੀ
ਪੈਰਾਂ 'ਚ ਸੋਜ ਦਾ ਕਾਰਨ ਸਰੀਰ 'ਚ ਪਾਣੀ ਦੀ ਘਾਟ ਵੀ ਹੋ ਸਕਦੀ ਹੈ। ਇਸ ਲਈ ਆਪਣੇ ਸਰੀਰ ਨੂੰ ਹਾਈਡ੍ਰੇਟਸ ਰੱਖਣ ਲਈ ਘੱਟ ਤੋਂ ਘੱਟ ਦਿਨ 'ਚ 8-10 ਗਲਾਸ ਪਾਣੀ ਜ਼ਰੂਰ ਪੀਓ। 
ਇਸ ਨਾਲ ਤੁਹਾਡਾ ਸਰੀਰ ਹਾਈਡ੍ਰੇਟਸ ਰਹੇਗਾ ਅਤੇ ਪੈਰਾਂ ਦੀ ਸੋਜ ਵੀ ਠੀਕ ਹੋ ਜਾਵੇਗਾ। 

PunjabKesari
ਮੈਗਨੀਸ਼ੀਅਮ ਭਰਪੂਰ ਫੂਡ ਖਾਓ
ਮੈਗਨੀਸ਼ੀਅਮ ਦੀ ਘਾਟ ਕਾਰਨ ਵੀ ਪੈਰਾਂ 'ਚ ਦਰਦ ਹੋ ਸਕਦਾ ਹੈ। ਇਸ ਲਈ ਤੁਸੀਂ ਖੁਰਾਕ 'ਚ ਮੈਗਨੀਸ਼ੀਅਮ ਰਿਚ ਫੂਡ ਦਾ ਸੇਵਨ ਕਰੋ। ਬਦਾਮ, ਬ੍ਰੋਕਲੀ, ਡਾਰਕ ਚਾਕਲੇਟ, ਹਰੀਆਂ ਸਬਜ਼ੀਆਂ, ਦਹੀਂ ਵਰਗੇ ਫੂਡਸ ਦਾ ਸੇਵਨ ਤੁਸੀਂ ਕਰ ਸਕਦੇ ਹੋ। 

PunjabKesari


Aarti dhillon

Content Editor

Related News