ਕਿਡਨੀ ਸਟੋਨ ਸਣੇ ਇਨ੍ਹਾਂ ਸਮੱਸਿਆਵਾਂ ਤੋਂ ਪਰੇਸ਼ਾਨ ਲੋਕ ਬਣਾਉਣ ਚੁਕੰਦਰ ਤੋਂ ਦੂਰੀ, ਹੋ ਸਕਦੈ ਨੁਕਸਾਨ

08/08/2023 1:14:57 PM

ਨਵੀਂ ਦਿੱਲੀ - ਇਸ ਗੱਲ ਵਿਚ ਕੋਈ ਸ਼ੱਕ ਨਹੀਂ ਹੈ ਕਿ ਚੁਕੰਦਰ ਸਾਡੀ ਸਿਹਤ ਲਈ ਬਹੁਤ ਫ਼ਾਇਇਦੇਮੰਦ ਹੈ ਕਿਉਂਕਿ ਇਸ ਵਿਚ ਕਈ ਮਹੱਤਵਪੂਰਨ ਪੋਸ਼ਕ ਤੱਤ ਪਾਏ ਜਾਂਦੇ ਹਨ, ਇਸ ਨਾਲ ਸਾਡੇ ਸਰੀਰ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਚੁਕੰਦਰ ਵਿਚ ਵਿਟਾਮਿਨ ਸੀ, ਫੋਲੇਟ, ਪ੍ਰੋਟੀਨ ਅਤੇ ਫਾਈਬਰ ਪਾਇਆ ਜਾਂਦਾ ਹੈ, ਇਸ ਲਈ ਜ਼ਿਆਦਾਤਰ ਸਿਹਤ ਮਾਹਿਰ ਇਸ ਨੂੰ ਖਾਣ ਦੀ ਸਲਾਹ ਦਿੰਦੇ ਹਨ। ਜ਼ਮੀਨ ਵਿੱਚ ਉੱਗਣ ਵਾਲੀ ਇਹ ਚੀਜ਼ ਡਾਇਰੈਕਟ, ਸਲਾਦ, ਜੂਸ ਅਤੇ ਸਬਜ਼ੀ ਦੇ ਰੂਪ ਵਿੱਚ ਖਾਧੀ ਜਾਂਦੀ ਹੈ। ਇਹ ਖਾਣ 'ਚ ਸਵਾਦਿਸ਼ਟ ਹੁੰਦੀ ਹੈ, ਇਸ ਲਈ ਹਰ ਉਮਰ ਦੇ ਲੋਕ ਇਸ ਨੂੰ ਖਾਣਾ ਪਸੰਦ ਕਰਦੇ ਹਨ ਪਰ ਸਾਨੂੰ ਇਸ ਗੱਲ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਕਿ ਚੁਕੰਦਰ ਸਰੀਰ ਲਈ ਕਿੰਨਾ ਵੀ ਫ਼ਾਇਦੇਮੰਦ ਕਿਉਂ ਨਾ ਹੋਵੇ ਪਰ ਹਰ ਕਿਸੇ ਨੂੰ ਇਸ ਨੂੰ ਜ਼ਿਆਦਾ ਨਹੀਂ ਖਾਣਾ ਚਾਹੀਦਾ, ਕਿਉਂਕਿ ਇਸ ਨਾਲ ਉਸ ਨੂੰ ਨੁਕਸਾਨ ਹੋ ਸਕਦਾ ਹੈ।

1. ਸਰੀਰ ਵਿੱਚ ਆਇਰਨ ਦੀ ਜ਼ਿਆਦਾ ਮਾਤਰਾ
ਕੁਝ ਲੋਕਾਂ ਦੇ ਸਰੀਰ ਵਿੱਚ ਆਇਰਨ ਦੀ ਮਾਤਰਾ ਕਾਫ਼ੀ ਜ਼ਿਆਦਾ ਹੁੰਦੀ ਹੈ, ਇਸ ਮੈਡੀਕਲ ਕੰਡੀਸ਼ਨ ਨੂੰ ਹੀਮੋਕ੍ਰੋਮੇਟੋਸਿਸ ਜਾਂ ਆਇਰਨ ਓਵਰਲੋਡ ਕਿਹਾ ਜਾਂਦਾ ਹੈ। ਅਜਿਹੇ ਲੋਕਾਂ ਨੂੰ ਚੁਕੰਦਰ ਘੱਟ ਖਾਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਸਰੀਰ ਵਿਚ ਆਇਰਨ ਦੀ ਮਾਤਰਾ ਹੋਰ ਵੀ ਵਧ ਜਾਂਦੀ ਹੈ, ਇਸ ਨਾਲ ਕਈ ਦੂਜੀਆਂ ਪਰੇਸ਼ਾਨੀਆਂ ਪੈਦਾ ਹੋ ਸਕਦੀਆਂ ਹਨ।

PunjabKesari

2. ਕਿਡਨੀ ਸਟੋਨ
ਜਿਸ ਇਨਸਾਨ ਨੂੰ ਕਿਡਨੀ ਸਟੋਨ ਦੀ ਸਮੱਸਿਆ ਹੁੰਦੀ ਹੋਵੇ ਉਸ ਨੂੰ ਬਹੁਤ ਜ਼ਿਆਦਾ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ, ਇਹ ਸਮੱਸਿਆ 2 ਤਰ੍ਹਾਂ ਦੀ ਹੁੰਦੀ ਹੈ, ਪਹਿਲਾਂ ਕੈਲਸ਼ੀਅਮ ਬੇਸਡ ਅਤੇ ਦੂਜੀ ਆਕਸਲੇਟ ਬੇਸਡ। ਜੇਕਰ ਕਿਸੇ ਵਿਅਕਤੀ ਨੂੰ ਆਕਸਲੇਟ ਬੇਸਡ ਕਿਡਨੀ ਸਟੋਨ ਦੀ ਸਮੱਸਿਆ ਹੈ ਤਾਂ ਉਨ੍ਹਾਂ ਨੂੰ ਚੁਕੰਦਰ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ।

PunjabKesari
3. ਪਿਸ਼ਾਬ ਦਾ ਰੰਗ ਬਦਲ ਜਾਣਾ
ਤੁਸੀਂ ਹਮੇਸ਼ਾ ਗੌਰ ਕੀਤਾ ਹੋਵੇਗਾ ਕਿ ਕੁਝ ਲੋਕਾਂ ਨੂੰ ਚੁਕੰਦਰ ਖਾਣਾ ਜਾਂ ਇਸ ਦਾ ਜੂਸ ਪੀਣਾ ਪਸੰਦ ਹੁੰਦਾ ਹਨ ਪਰ ਲੋੜ ਤੋਂ ਜ਼ਿਆਦਾ ਜੇਕਰ ਇਸ ਚੀਜ਼ ਦਾ ਸੇਵਨ ਕਰੋਗੇ ਤਾਂ ਨਿਸ਼ਚਿਤ ਤੌਰ 'ਤੇ ਤੁਹਾਡੇ ਪਿਸ਼ਾਬ ਦਾ ਰੰਗ ਬਦਲ ਜਾਵੇਗਾ ਅਤੇ ਇਸ ਦਾ ਰੰਗ ਲਾਲ ਜਾਂ ਗੁਲਾਬੀ ਹੋ ਜਾਵੇਗਾ। ਇਹ ਸਰੀਰ ਵਿੱਚ ਗੜਬੜੀ ਦੇ ਸੰਕੇਤ ਹੋ ਸਕਦੇ ਹਨ, ਅਜਿਹੇ 'ਚਤੁਹਾਨੂੰ ਚੁਕੰਦਰ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ।


sunita

Content Editor

Related News