ਗੁਣਾਂ ਨਾਲ ਭਰਪੂਰ ਹੁੰਦੇ ਹਨ ਆਲੂ ਦੇ ਛਿਲਕੇ, ਇਸਤੇਮਾਲ ਕਰਨ ’ਤੇ ਹੋਣਗੇ ਕਈ ਫ਼ਾਇਦੇ
Friday, May 20, 2022 - 05:42 PM (IST)

ਜਲੰਧਰ - ਸੁਆਦ ਅਤੇ ਸਿਹਤ ਲਈ ਰੋਜ਼ਾਨਾਂ ਲੋਕਾਂ ਵਲੋਂ ਆਲੂ ਦੀ ਵਰਤੋਂ ਕੀਤੀ ਜਾਂਦੀ ਹੈ। ਬਹੁਤ ਸਾਰੇ ਲੋਕ ਆਲੂ ਦੀ ਵਰਤੋਂ ਕਰਨ ਲਈ ਇਸ ਦੇ ਛਿਲਕੇ ਉਤਾਰ ਕੇ ਸੁੱਟ ਦਿੰਦੇ ਹਨ। ਕੀ ਤੁਸੀਂ ਕਦੇ ਆਲੂ ਦਾ ਛਿਲਕਾ ਖਾਣ ਦੇ ਬਾਰੇ 'ਚ ਸੋਚਿਆ ਹੈ? ਜੇਕਰ ਨਹੀਂ ਤਾਂ ਫਿਰ ਖਾਣ ਦੇ ਬਾਰੇ ਸੋਚ ਲਓ। ਜਦੋਂ ਵੀ ਤੁਹਾਡੇ ਘਰ 'ਚ ਆਲੂ ਦੀ ਸਬਜ਼ੀ ਬਣਦੀ ਹੈ, ਤੁਸੀਂ ਇਸ ਦੇ ਛਿਲਕਿਆਂ ਨੂੰ ਇਕੱਠਾ ਕਰਕੇ ਰੱਖ ਲਓ। ਆਲੂ ਦੇ ਛਿਲਕਿਆਂ ਦੀ ਵੱਖ-ਵੱਖ ਤਰ੍ਹਾਂ ਨਾਲ ਵਰਤੋਂ ਕਰਕੇ ਕਈ ਬੀਮਾਰੀਆਂ ਤੋਂ ਬਚ ਸਕਦੇ ਹੋ। ਇਮਿਉਨਿਟੀ ਲਈ ਲਾਹੇਵੰਦ ਆਲੂ ਦੇ ਛਿਲਕਿਆਂ ‘ਚ ਵਿਟਾਮਿਨ ‘ਸੀ’ ਪਾਇਆ ਜਾਂਦਾ ਹੈ, ਜੋ ਸਰੀਰ ਦੀ ਇਮਯੂਨਿਟੀ ਨੂੰ ਵਧਾਉਂਦਾ ਹੈ। ਇਸ ‘ਚ ਮੌਜੂਦ ਤੱਤ ਇਮਯੂਨਿਟੀ ਵਧਾਉਣ ‘ਚ ਮਦਦਗਾਰ ਹੁੰਦੇ ਹਨ। ਬੀ.ਪੀ ਨੂੰ ਕਰੇ ਕੰਟਰੋਲ ਆਲੂਆਂ ‘ਚ ਭਰਪੂਰ ਮਾਤਰਾ ਵਿਚ ਪੋਟਾਸ਼ੀਅਮ ਹੁੰਦਾ ਹੈ।
ਆਲੂ ਦੇ ਛਿਲਕੇ ਨਾਲ ਹੋਣ ਵਾਲੇ ਫ਼ਾਇਦੇ
1. ਬਲੱਡ ਪ੍ਰੈੱਸ਼ਰ ਨੂੰ ਰੈਗੁਲੇਟ ਕਰਨ ਲਈ
ਆਲੂ ਦੇ ਛਿਲਕਿਆਂ 'ਚ ਪੋਟਾਸ਼ੀਅਮ ਪਾਇਆ ਜਾਂਦਾ ਹੈ। ਪੋਟਾਸ਼ੀਅਮ ਬਲੱਡ ਪ੍ਰੈੱਸ਼ਰ ਨੂੰ ਰੇਗੂਲੇਟ ਕਰਨ 'ਚ ਮਦਦ ਕਰਦਾ ਹੈ। ਇਸੇ ਲਈ ਆਲੂ ਦੀ ਵਰਤੋਂ ਛਿਲਕੇ ਉਤਾਰੇ ਬਗੈਰ ਕਰਨੀ ਚਾਹੀਦੀ ਹੈ।
2. ਮੋਟਾਬੋਲੀਜ਼ਮ
ਆਲੂ ਦੇ ਛਿਲਕੇ ਮੋਟਾਬੋਲੀਜ਼ਮ ਨੂੰ ਵੀ ਸਹੀ ਰੱਖਣ 'ਚ ਮਦਦਗਾਰ ਹਨ। ਐਕਸਪਰਟ ਦੀ ਮੰਨੀਏ ਤਾਂ ਆਲੂ ਦੇ ਛਿਲਕੇ ਖਾਣ ਨਾਲ ਨਰਵਸ ਨੂੰ ਮਜ਼ਬੂਤੀ ਮਿਲਦੀ ਹੈ।
3. ਅਮੀਨੀਆ
ਜੇਕਰ ਤੁਸੀਂ ਆਇਰਨ ਦੀ ਘਾਟ ਨਾਲ ਲੜ ਰਹੇ ਹੋ ਤਾਂ ਬਾਕੀ ਸਬਜ਼ੀਆਂ ਦੇ ਨਾਲ ਆਲੂ ਦੇ ਛਿਲਕੇ ਖਾਣਾ ਬਹੁਤ ਲਾਭਦਾਇਕ ਰਹੇਗਾ। ਆਲੂ ਦੇ ਛਿਲਕੇ 'ਚ ਆਇਰਨ ਦੀ ਚੰਗੀ ਮਾਤਰਾ ਹੁੰਦੀ ਹੈ, ਜਿਸ ਨਾਲ ਅਮੀਨੀਆ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
4. ਪਾਚਕ ਕਿਰਿਆ ਲਈ ਲਾਭਕਾਰੀ
ਆਲੂ ਦੇ ਛਿਲਕੇ ਸਾਡੇ ਸਰੀਰ ਦੀ ਪਾਚਕ ਕਿਰਿਆ ਨੂੰ ਸਹੀ ਰੱਖਣ ’ਚ ਬਹੁਤ ਵਧੀਆ ਹੁੰਦੇ ਹਨ। ਮਾਹਿਰਾਂ ਅਨੁਸਾਰ ਆਲੂ ਦੇ ਛਿਲਕੇ ਖਾਣ ਨਾਲ ਸਾਡੀ ਨਾੜਾਂ ਮਜ਼ਬੂਤ ਹੁੰਦੀਆਂ ਹਨ, ਜਿਸ ਕਾਰਨ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ।
5. ਖੂਨ ਦੀ ਘਾਟ
ਆਲੂ ਦੇ ਛਿਲਕਿਆਂ ਵਿਚ ਵੱਡੀ ਮਾਤਰਾ ’ਚ ਆਇਰਨ ਪਾਇਆ ਜਾਂਦਾ ਹੈ। ਆਲੂ ਦੇ ਛਿਲਕੇ ਸਰੀਰ ’ਚ ਪਾਈ ਜਾਣ ਵਾਲੀ ਖੂਨ ਦੀ ਘਾਟ ਨੂੰ ਦੂਰ ਕਰਦੇ ਹਨ।
6. ਤਾਕਤ
ਆਲੂ ਦੇ ਛਿਲਕੇ 'ਚ ਭਰਪੂਰ ਮਾਤਰਾ 'ਚ ਵਿਟਾਮਿਨ-ਬੀ 3 ਪਾਇਆ ਜਾਂਦਾ ਹੈ। ਵਿਟਾਮਿਨ-ਬੀ 3 ਤਾਕਤ ਦੇਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਨੌਸੀਨ ਕਾਰਬੋਜ ਨੂੰ ਐਨਰਜੀ 'ਚ ਕੰਵਰਟ ਕਰਦਾ ਹੈ।
7. ਫਾਈਬਰ ਨਾਲ ਭਰਪੂਰ
ਸਾਡੀ ਡਾਈਟ 'ਚ ਫਾਈਬਰ ਦੀ ਕੁਝ ਮਾਤਰਾ ਜ਼ਰੂਰ ਹੋਣੀ ਚਾਹੀਦੀ। ਇਕ ਪਾਸੇ ਜਿਥੇ ਆਲੂ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ। ਇਹ ਡਾਈਜੇਸਿਟਵ ਸਿਸਟਮ ਨੂੰ ਵੀ ਬੂਸਟ ਕਰਨ ਦਾ ਕੰਮ ਕਰਦਾ ਹੈ।
8. ਨਾਸ਼ਤੇ ਲਈ ਉਪਯੋਗੀ
ਆਲੂ ਦੇ ਛਿਲਕੇ ਨੂੰ ਸੁੱਕਾ ਕੇ ਲੂਣ ਨਾਲ ਹਲਕੇ ਤੇਲ ਵਿਚ ਤਲ ਕੇ ਖਾਇਆ ਜਾ ਸਕਦਾ ਹੈ। ਇਹ ਨਾਸ਼ਤੇ ਲਈ ਉਪਯੋਗੀ ਹੈ। ਜੇਕਰ ਤੁਹਾਨੂੰ ਭੁੱਖ ਲੱਗੀ ਹੈ ਅਤੇ ਜ਼ਿਆਦਾ ਖਾਣੇ ਦੀ ਇੱਛਾ ਨਹੀਂ ਤਾਂ ਤੁਸੀਂ ਆਲੂ ਦੇ ਛਿਲਕਿਆਂ ਨਾਲ ਉਬਾਲ ਕੇ ਦੇਹੀ ਜਾਂ ਚਟਨੀ ਨਾਲ ਖਾਓ ਅਤੇ ਤੁਰੰਤ ਢਿੱਡ ਭਰ ਜਾਵੇਗਾ।