ਅਦਾਲਤ ਦੇ ਬਾਹਰ ਜਵਾਈ ਨੇ ਕੀਤੀ ਸਹੁਰੇ ਤੇ ਪਤਨੀ ਨਾਲ ਕੁੱਟਮਾਰ, ਗ੍ਰਿਫਤਾਰ
Thursday, Jul 03, 2025 - 09:21 PM (IST)

ਫਤਹਿਗੜ੍ਹ ਸਾਹਿਬ (ਬਿਪਿਨ) : ਫਤਹਿਗੜ੍ਹ ਸਾਹਿਬ ਮਾਨਯੋਗ ਅਦਾਲਤ ਦੇ ਬਾਹਰ ਇੱਕ ਪਰਿਵਾਰਕ ਝਗੜੇ ਵਿੱਚ ਅੰਜਲੀ ਬੇਗਮ ਤੇ ਉਸਦੇ ਪਿਤਾ ਪਿਆਰਾ ਸ਼ਾਹ ਜ਼ਖਮੀ ਹੋ ਗਏ, ਜਦ ਕਿ ਅੰਜਲੀ ਬੇਗਮ ਦੇ ਪਤੀ ਹਰਪ੍ਰੀਤ ਖਾਨ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ।
ਸਿਵਲ ਹਸਪਤਾਲ ਫਤਹਿਗੜ੍ਹ ਸਾਹਿਬ 'ਚ ਦਾਖਲ ਪਿਆਰਾ ਸ਼ਾਹ ਨੇ ਦੱਸਿਆ ਕਿ ਉਸ ਦੀ ਲੜਕੀ ਅੰਜਲੀ ਬੇਗਮ ਦਾ ਪਤੀ ਹਰਪ੍ਰੀਤ ਖਾਨ ਨਾਲ ਮਾਨਯੋਗ ਅਦਾਲਤ ਫਤਹਿਗੜ੍ਹ ਸਾਹਿਬ ਵਿੱਚ ਕੁੱਟਮਾਰ ਕਰਨ ਦਾ ਤੇ ਖਰਚੇ ਦਾ ਕੇਸ ਕੀਤਾ ਹੋਇਆ ਹੈ। ਪਿਆਰਾ ਸ਼ਾਹ ਨੇ ਦੋਸ਼ ਲਗਾਇਆ ਕਿ ਅੱਜ ਉਨ੍ਹਾਂ ਦੇ ਜਵਾਈ ਹਰਪ੍ਰੀਤ ਖਾਨ ਨੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਅਦਾਲਤ ਦੇ ਬਾਹਰ ਕੁੱਟਮਾਰ ਕੀਤੀ, ਜਿਸ 'ਚ ਉਹ ਤੇ ਉਸਦੀ ਬੇਟੀ ਅੰਜਲੀ ਬੇਗਮ ਜ਼ਖਮੀ ਹੋ ਗਏ।
ਥਾਣਾ ਫਤਹਿਗੜ੍ਹ ਸਾਹਿਬ ਦੇ ਐੱਸਐੱਚਓ ਇੰਦਰਜੀਤ ਸਿੰਘ ਨੇ ਦੱਸਿਆ ਕਿ ਹਰਪ੍ਰੀਤ ਖਾਨ ਨੂੰ ਗ੍ਰਿਫਤਾਰ ਕਰ ਲਿਆ ਤੇ ਇਸ ਝਗੜੇ 'ਚ ਹਰਪ੍ਰੀਤ ਖਾਨ ਦੀ ਪਤਨੀ ਅੰਜਲੀ ਬੇਗਮ ਅਤੇ ਪਿਆਰਾ ਸ਼ਾਹ ਜਖਮੀ ਹੋਏ ਹਨ। ਇਸ ਮਾਮਲੇ ਦੀ ਡਾਕਟਰੀ ਰਿਪੋਰਟ ਆਉਣ ਤੋਂ ਬਾਅਦ ਅਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e