ਸਰੀਰ ''ਚੋਂ ''ਪੋਟਾਸ਼ੀਅਮ ਦੀ ਘਾਟ ਨੂੰ ਪੂਰਾ ਕਰਨਗੀਆਂ ''ਪਾਲਕ'' ਸਣੇ ਇਹ ਚੀਜ਼ਾਂ, ਦੂਰ ਹੋਵੇਗੀ ਕਮਜ਼ੋਰੀ
Wednesday, Sep 14, 2022 - 06:10 PM (IST)
ਨਵੀਂ ਦਿੱਲੀ- ਪੋਟਾਸ਼ੀਅਮ ਉਹ ਮਿਨਰਲਸ ਹੈ ਜਿਸ ਦੀ ਸਾਡੀ ਸਰੀਰ ਨੂੰ ਕਾਫੀ ਜ਼ਿਆਦਾ ਲੋੜ ਪੈਂਦੀ ਹੈ। ਇਸ ਨਿਊਟਰੀਐਂਟਸ ਦੀ ਘਾਟ ਨਾਲ ਹਾਈਪੋਕੇਲੀਮੀਆ ਹੋ ਸਕਦਾ ਹੈ। ਇਹ ਇਕ ਅਜਿਹਾ ਮੈਡੀਕਲ ਕੰਡੀਸ਼ਨ ਹੈ ਜਿਸ ਨਾਲ ਜਾਂ ਤਾਂ ਤੁਸੀਂ ਖੁਰਾਕ ਨਾ ਖਾਣ ਦੇ ਵਜ੍ਹਾ ਨਾਲ ਪੋਟਾਸ਼ੀਅਮ ਦੀ ਘਾਟ ਹੋਣ ਲੱਗਦੀ ਹੈ, ਜਾਂ ਫਿਰ ਦਸਤ ਜਾਂ ਉਲਟੀ ਦੀ ਵਜ੍ਹਾ ਨਾਲ ਸਰੀਰ ਨੂੰ ਨਹੀਂ ਮਿਲ ਪਾਉਂਦਾ। ਜਦੋਂ ਤੁਹਾਨੂੰ ਇਹ ਪੋਸ਼ਕ ਤੱਤ ਨਾ ਮਿਲਣਗੇ ਤਾਂ ਬਲੱਡ ਪ੍ਰੈਸ਼ਰ, ਕਬਜ਼, ਮਾਸ਼ਪੇਸੀਆਂ 'ਚ ਕਮਜ਼ੋਰੀ ਅਤੇ ਥਕਾਵਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਤੁਹਾਨੂੰ ਆਪਣੇ ਖਾਣ-ਪੀਣ 'ਚ ਬਦਲਾਅ ਕਰਨਾ ਹੋਵੇਗਾ ਜਿਸ ਨਾਲ ਇਸ ਖਤਰੇ ਨੂੰ ਦੂਰ ਕੀਤਾ ਜਾ ਸਕੇ।

ਦੁੱਧ ਹੈ ਲਾਹੇਵੰਦ
ਦੁੱਧ ਇਕ ਕੰਪਲੀਟ ਫੂਡ ਹੈ ਇਸ 'ਚ ਬਹੁਤ ਤਰ੍ਹਾਂ ਦੇ ਨਿਊਟਰੀਐਂਟਸ ਪਾਏ ਜਾਂਦੇ ਹਨ, ਨਾਲ ਹੀ ਮਿਲਕ ਪ੍ਰਾਡੈਕਟਸ 'ਚ ਭਰਪੂਰ ਮਾਤਰਾ 'ਚ ਪੋਟਾਸ਼ੀਅਮ ਵੀ ਮਿਲਦਾ ਹੈ। ਜੇਕਰ ਤੁਸੀਂ ਇਕ ਕੱਪ ਲੋਅ ਫੈਟ ਮਿਲਕ ਪੀਓਗੇ ਤਾਂ ਕਰੀਬ 350 ਤੋਂ 380 ਮਿਲੀਗ੍ਰਾਮ ਪੋਟਾਸ਼ੀਅਮ ਹਾਸਲ ਹੋਵੇਗਾ।
ਕੇਲਾ ਹੈ ਲਾਹੇਵੰਦ
ਸਾਡੇ 'ਚੋਂ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜਿਸ ਨੇ ਇਸ ਫ਼ਲ ਨੂੰ ਨਹੀਂ ਖਾਧਾ ਹੋਵੇ। ਇਸ 'ਚ ਬਾਕੀ ਕਈ ਨਿਊਟਰੀਐਂਟਸ ਤੋਂ ਇਲਾਵਾ ਪੋਟਾਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਕ ਮੀਡੀਅਮ ਸਾਈਜ਼ ਦਾ ਕੇਲਾ ਖਾਓਗੇ ਤਾਂ ਤੁਹਾਡੇ ਸਰੀਰ ਨੂੰ ਕਰੀਬ 422 ਮਿਲੀਗ੍ਰਾਮ ਪੋਟਾਸ਼ੀਅਮ ਹਾਸਲ ਹੋਵੇਗਾ।

ਆਲੂ ਦੀ ਕਰੋ ਵਰਤੋਂ
ਆਲੂ ਨੂੰ ਸਬਜ਼ੀਆਂ ਦਾ ਰਾਜਾ ਕਿਹਾ ਜਾਂਦਾ ਹੈ ਕਿਉਂਕਿ ਇਸ ਨੂੰ ਕਿਸੇ ਵੀ ਸਬਜ਼ੀ ਦੇ ਨਾਲ ਤਿਆਰ ਕੀਤਾ ਜਾ ਸਕਦਾ ਹੈ। ਜੇਕਰ ਆਲੂ ਨੂੰ ਪਕਾਉਂਦੇ ਸਮੇਂ ਤੁਸੀਂ ਇਸ ਦੇ ਛਿਲਕੇ ਨਹੀ ਉਤਾਰੋਗੇ ਤਾਂ ਇਸ ਨਾਲ ਸਰੀਰ ਨੂੰ ਕਰੀਬ 900 ਮਿਲੀਗ੍ਰਾਮ ਤੋਂ ਜ਼ਿਆਦਾ ਪੋਟਾਸ਼ੀਅਮ ਹਾਸਲ ਹੋਵੇਗਾ।
ਸੀਫੂਡ
ਸਾਲਮਨ, ਮੈਕੇਰਲ, ਹਲੀਬੂਟ, ਟੂਨਾ ਅਤੇ ਸਨੈਪਰ ਵਰਗੀਆਂ ਸਮੁੰਦਰੀ ਮੱਛੀਆਂ ਦੀ 3 ਔਂਸ ਮਾਤਰਾ 'ਚ 400 ਮਿਲੀਗ੍ਰਾਮ ਤੋਂ ਜ਼ਿਆਦਾ ਪੋਟਾਸ਼ੀਅਮ ਹੁੰਦਾ ਹੈ।
ਪਾਲਕ
ਹਰੀਆਂ ਪੱਤੇਦਾਰ ਸਬਜ਼ੀਆਂ 'ਚੋਂ ਪਾਲਕ ਨੂੰ ਹਮੇਸ਼ਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਜੇਕਰ ਅੱਧਾ ਕੱਪ ਪਾਲਕ ਨੂੰ ਪਕਾ ਕੇ ਖਾਓਗੇ ਤਾਂ ਇਸ ਨਾਲ ਸਰੀਰ ਨੂੰ ਕਰੀਬ 400 ਮਿਲੀਗ੍ਰਾਮ ਪੋਟਾਸ਼ੀਅਮ ਹਾਸਲ ਹੋਵੇਗਾ।
