ਗਰਭਵਤੀ ਔਰਤਾਂ ਲਈ ਲਾਹੇਵੰਦ ਹਨ 'ਹਰੇ ਮਟਰ', ਖਾਣ ਨਾਲ ਹੱਡੀਆਂ ਵੀ ਹੋਣਗੀਆਂ ਮਜ਼ਬੂਤ

Thursday, Aug 19, 2021 - 04:59 PM (IST)

ਨਵੀਂ ਦਿੱਲੀ- ਹਰੇ ਮਟਰਾਂ ਦੀ ਸਬਜ਼ੀ ਖਾਣ 'ਚ ਸਭ ਨੂੰ ਸਵਾਦ ਲੱਗਦੀ ਹੈ ਇਹ ਸਿਹਤ ਲਈ ਬਹੁਤ ਲਾਹੇਵੰਦ ਹੁੰਦੀ ਹੈ। ਹਰੇ ਮਟਰ ਆਸਾਨੀ ਨਾਲ ਬਾਜ਼ਾਰ 'ਚ ਸਸਤੇ ਮਿਲ ਜਾਂਦੇ ਹਨ। ਹਰੇ ਮਟਰ ਸਾਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਅੱਜ ਅਸੀਂ ਤੁਹਾਨੂੰ ਹਰੇ ਮਟਰ ਖਾਣ ਦੇ ਫਾਇਦੇ ਦੱਸਣ ਜਾ ਰਹੇ ਹਾਂ...
ਅੱਖਾਂ ਲਈ ਫਾਇਦੇਮੰਦ
ਹਰੇ ਮਟਰਾਂ 'ਚ ਵਿਟਾਮਿਨ ਏ, ਅਲਫਾ-ਕੈਰੋਟੀਨ ਅਤੇ ਬੀਟ-ਕੈਰੋਟੀਨ ਦੀ ਕਾਫੀ ਮਾਤਰਾ ਹੁੰਦੀ ਹੈ, ਜੋ ਕਿ ਅੱਖਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਰੋਜ਼ਾਨਾ ਕੱਚੇ ਮਟਰ ਦਾ ਸੇਵਨ ਅੱਖਾਂ ਦੀ ਰੌਸ਼ਨੀ ਤੇਜ਼ ਕਰਦਾ ਹੈ।
ਤੇਜ਼ ਦਿਮਾਗ
ਹਰੇ ਮਟਰ ਖਾਣ ਨਾਲ ਯਾਦ ਸ਼ਕਤੀ ਤੇਜ਼ ਹੁੰਦੀ ਹੈ। ਇਸ ਤੋਂ ਇਲਾਵਾ ਦਿਮਾਗ ਸਬੰਧੀ ਕਈ ਛੋਟੀਆਂ-ਛੋਟੀਆਂ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ।

Amazing Health Benefits Of Green Peas - मटर के ये 5 जबरदस्त फायदे जान लेंगे  तो आज से कर लेंगे डाइट में शामिल, सेहत के लिए 'अमृत' - Amar Ujala Hindi  News Live
ਦਿਲ ਨੂੰ ਰੱਖੇ ਸਿਹਤਮੰਦ
ਹਰੇ ਮਟਰਾਂ ਦੀ ਵਰਤੋਂ ਕਰਨ ਨਾਲ ਦਿਲ ਦੀਆਂ ਕਈ ਸਮੱਸਿਆਵਾਂ ਦੂਰ ਹੁੰਦੀਆਂ ਹਨ। ਇਸ ਦੀ ਵਰਤੋਂ ਨਾਲ ਦਿਲ ਨੂੰ ਸਿਹਤਮੰਦ ਰੱਖਿਆ ਜਾ ਸਕਦਾ ਹੈ।
ਹੱਡੀਆਂ ਨੂੰ ਕਰੇ ਮਜ਼ਬੂਤ
ਹਰੇ ਮਟਰਾਂ 'ਚ ਕਈ ਤਰ੍ਹਾਂ ਦੇ ਵਿਟਾਮਿਨ ਹੁੰਦੇ ਹਨ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਹ ਹੱਡੀਆਂ 'ਚ ਹੋਣ ਵਾਲੇ ਦਰਦਾਂ ਨੂੰ ਵੀ ਦੂਰ ਕਰਨ 'ਚ ਸਹਾਈ ਹੁੰਦੇ ਹਨ।
ਛਾਈਆਂ ਦੀ ਸਮੱਸਿਆ ਨੂੰ ਕਰੇ ਦੂਰ
ਕੁਝ ਦਿਨਾਂ ਤੱਕ ਚਿਹਰੇ 'ਤੇ ਹਰੇ ਮਟਰਾਂ ਦਾ ਉਬਟਨ ਲਗਾਉਣ ਨਾਲ ਛਾਈਆਂ ਅਤੇ ਦਾਗ ਧੱਬੇ ਦੂਰ ਹੋ ਜਾਂਦੇ ਹਨ।
ਭਾਰ ਕਰਦੈ ਘੱਟ
ਹਰੇ ਮਟਰਾਂ 'ਚ ਮੌਜੂਦ ਗੁਣ ਭਾਰ ਨੂੰ ਕੰਟਰੋਲ 'ਚ ਰੱਖਦੇ ਹਨ। ਮਟਰ 'ਚ ਲੋਅ ਕੈਲੋਰੀ ਅਤੇ ਲੋਅ ਫੈਟ ਹੁੰਦਾ ਹੈ। ਹਰੇ ਮਟਰਾਂ 'ਚ ਹਾਈ ਫਾਈਬਰ ਹੁੰਦਾ ਹੈ, ਜੋ ਕਿ ਭਾਰ ਨੂੰ ਵਧਣ ਤੋਂ ਰੋਕਦਾ ਹੈ।

Super Easy Green Peas With Mint Recipe- The Bossy Kitchen
ਐਂਟੀ-ਆਕਸੀਡੈਂਟ ਨਾਲ ਭਰਪੂਰ ਹੁੰਦੇ ਹਨ ਮਟਰ
ਹਰੇ ਮਟਰ ਸਰੀਰ 'ਚ ਮੌਜੂਦ ਆਇਰਨ, ਜਿੰਕ, ਮੈਗਨੀਜ਼ ਅਤੇ ਤਾਂਬਾ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦਾ ਹੈ। ਮਟਰ 'ਚ ਐਂਟੀ-ਆਕਸੀਡੈਂਟ ਹੁੰਦਾ ਹੈ, ਜੋ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਤਾਕਤ ਦਿੰਦਾ ਹੈ।
ਜਲਨ ਨੂੰ ਕਰੇ ਘੱਟ
ਤਾਜ਼ੇ ਹਰੇ ਮਟਰਾਂ ਦੇ ਦਾਣਿਆਂ ਨੂੰ ਪੀਸ ਕੇ ਸੜੀ ਹੋਈ ਥਾਂ 'ਤੇ ਲਗਾਉਣ ਨਾਲ ਜਲਨ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
ਕੈਂਸਰ ਤੋਂ ਬਚਾਏ
ਢਿੱਡ ਦੇ ਕੈਂਸਰ ਲਈ ਹਰੇ ਮਟਰ ਇਕ ਕਾਰਗਾਰ ਔਸ਼ਧੀ ਹੈ। ਇਕ ਸੋਧ 'ਚ ਪਤਾ ਚੱਲਿਆ ਹੈ ਕਿ ਇਸ 'ਚ ਮੌਜੂਦ ਗੁਣ ਕੈਂਸਰ ਨਾਲ ਲੜਨ 'ਚ ਮਦਦ ਕਰਦੇ ਹਨ।

Green Peas - CS Foods
ਐਨਰਜੀ ਦਿੰਦੇ ਹਨ
ਹਰੇ ਮਟਰਾਂ 'ਚ ਐਂਟੀ-ਆਕਸੀਡੈਂਟ, ਕੈਰੋਟਿਨ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਐਨਰਜੀ ਨਾਲ ਭਰਪੂਰ ਰੱਖਦੇ ਹਨ।
ਗਰਭਵਤੀ ਔਰਤਾਂ ਲਈ ਫਾਇਦੇਮੰਦ
ਗਰਭਵਤੀ ਔਰਤਾਂ ਲਈ ਹਰੇ ਮਟਰ ਖਾਣੇ ਬੇਹੱਦ ਫਾਇਦੇਮੰਦ ਹੁੰਦੇ ਹਨ। ਇਸ ਨਾਲ ਉਨ੍ਹਾਂ ਨੂੰ ਭਰਪੂਰ ਪੋਸ਼ਣ ਮਿਲਦਾ ਹੈ।


Aarti dhillon

Content Editor

Related News