Winter Health Care: ਸਰਦੀਆਂ ''ਚ ਜ਼ਰੂਰ ਖਾਓ ਇਹ ਸੁਪਰਫੂਡ, ਸਰੀਰ ਨੂੰ ਹੋਣਗੇ ਹੈਰਾਨੀਜਨਕ ਫ਼ਾਇਦੇ
Wednesday, Jan 17, 2024 - 12:26 PM (IST)
ਜਲੰਧਰ - ਸਰਦੀਆਂ ਦਾ ਮੌਸਮ ਆਉਂਦੇ ਸਾਰ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ। ਸਰਦੀਆਂ 'ਚ ਬੱਚਿਆਂ ਅਤੇ ਵੱਡਿਆਂ ਨੂੰ ਖੰਘ, ਜ਼ੁਕਾਮ, ਸਰਦੀ, ਜੋੜਾਂ 'ਚ ਦਰਦ ਆਦਿ ਸਮੱਸਿਆ ਹੋ ਜਾਂਦੀਆਂ ਹਨ, ਜਿਸ ਨਾਲ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਤਾਂ ਜੰਕ ਫੂਡ, ਬਾਹਰਲਾ ਖਾਣਾ ਆਦਿ ਗ਼ਲਤ ਚੀਜ਼ਾਂ ਦਾ ਸੇਵਨ ਨਾ ਕਰੋ। ਇਮਿਊਨਿਟੀ ਮਜ਼ਬੂਤ ਕਰਨ ਲਈ ਤੁਸੀਂ ਕੁਝ ਅਜਿਹੇ ਸੁਪਰਫੂਡ ਦਾ ਸੇਵਨ ਕਰੋ, ਜਿਸ ਨਾਲ ਸਰੀਰ ਬੀਮਾਰੀਆਂ ਤੋਂ ਮੁਕਤ ਹੋ ਜਾਵੇ ਅਤੇ ਫਿੱਟ ਰਹੇ। ਰੋਜ਼ਾਨਾ ਕਿਹੜੇ ਸੁਪਰਫੂਡ ਦਾ ਸੇਵਨ ਕੀਤਾ ਜਾਵੇ, ਦੇ ਬਾਰੇ ਆਓ ਜਾਣਦੇ ਹਾਂ....
ਸੁੱਕੇ ਮੇਵੇ ਦਾ ਸੇਵਨ
ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਤੁਸੀਂ ਸਰਦੀਆਂ ਵਿੱਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਸੁੱਕੇ ਮੇਵੇ ਦਾ ਸੇਵਨ ਜ਼ਰੂਰ ਕਰੋ। ਇਹ ਤੁਹਾਡੇ ਸਰੀਰ ਨੂੰ ਗਰਮ ਰੱਖਣ ਵਿੱਚ ਬਹੁਤ ਮਦਦ ਕਰਦੇ ਹਨ। ਦੁੱਧ ਦੇ ਨਾਲ ਬਦਾਮ ਖਾਣ ਨਾਲ ਜ਼ੁਕਾਮ ਠੀਕ ਹੁੰਦਾ ਹੈ। ਇਨ੍ਹਾਂ 'ਚ ਵਿਟਾਮਿਨ-ਸੀ ਹੁੰਦਾ ਹੈ, ਜੋ ਇਮਿਊਨਿਟੀ ਲਈ ਫ਼ਾਇਦੇਮੰਦ ਹੈ।
ਪੜ੍ਹੋ ਇਹ ਵੀ ਖ਼ਬਰ - ਸਰਦੀਆਂ ’ਚ ਜ਼ਰੂਰ ਖਾਓ ‘ਅਲਸੀ ਦੀਆਂ ਪਿੰਨੀਆਂ’, ਇਨ੍ਹਾਂ ਬੀਮਾਰੀਆਂ ਤੋਂ ਮਿਲੇਗਾ ਹਮੇਸ਼ਾ ਲਈ ਛੁਟਕਾਰਾ
ਸ਼ਕਰਕੰਦੀ ਦਾ ਸੇਵਨ
ਇਮਿਊਨਿਟੀ ਨੂੰ ਮਜ਼ਬੂਤ ਕਰਨ ਲਈ ਸਰਦੀਆਂ ਵਿੱਚ ਸ਼ਕਰਕੰਦੀ ਦਾ ਸੇਵਨ ਜ਼ਰੂਰ ਕਰੋ। ਠੰਡ ਵਿੱਚ ਸ਼ਕਰਕੰਦੀ ਖਾਣ ਨਾਲ ਸਰੀਰ ਨੂੰ ਬਹੁਤ ਫ਼ਾਇਦੇ ਹੁੰਦੇ ਹਨ, ਕਿਉਂਕਿ ਇਸ ਵਿੱਚ ਵਿਟਾਮਿਨ ਸੀ ਅਤੇ ਬੀਟਾ ਕੈਰੋਟੀਨ ਹੁੰਦਾ ਹੈ। ਇਹ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਂਦਾ ਹੈ। ਸ਼ਕਰਕੰਦੀ ਖਾਣ ਨਾਲ ਕਬਜ਼, ਇਮਿਊਨਿਟੀ ਅਤੇ ਸੋਜ ਨਾਲ ਜੁੜੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।
ਸ਼ਲਗਮ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ
ਸ਼ਲਗਮ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਵਿੱਚ ਐਂਟੀਆਕਸੀਡੈਂਟ ਪਾਇਆ ਜਾਂਦਾ ਹੈ, ਜੋ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦਾ ਖ਼ਤਰਾ ਘੱਟ ਕਰਦਾ ਹੈ। ਇਹ ਵਿਟਾਮਿਨ ਕੇ ਅਤੇ ਵਿਟਾਮਿਨ ਏ ਦਾ ਚੰਗਾ ਸਰੋਤ ਹੈ। ਪੱਤੇਦਾਰ ਸਬਜ਼ੀਆਂ ਖਾਣ ਨਾਲ ਸਰੀਰ ਫਿੱਟ ਅਤੇ ਤੰਦਰੁਸਤ ਰਹਿੰਦਾ ਹੈ। ਬੀਮਾਰੀਆਂ ਦਾ ਕਹਿਰ ਘਟ ਹੁੰਦਾ ਹੈ ਅਤੇ ਸਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਮਿਲਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਰੀਰ ਦੀਆਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ 'ਦਾਲਚੀਨੀ', ਜਾਣੋ ਇਸਤੇਮਾਲ ਕਰਨ ਦੇ ਵੱਖ-ਵੱਖ ਤਰੀਕੇ
ਬਾਜਰੇ ਦਾ ਸੇਵਨ
ਬਾਜਰੇ ਵਿੱਚ ਚਰਬੀ, ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਪਾਈ ਜਾਂਦੀ ਹੈ। ਇਸ 'ਚ ਆਇਰਨ ਦੀ ਮਾਤਰਾ ਵੀ ਪਾਈ ਜਾਂਦੀ ਹਾ। ਇਸ ਦਾ ਨਿਯਮਤ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ। ਤੁਸੀਂ ਇਸ ਦਾ ਸੇਵਨ ਬਾਜਰੇ ਦੇ ਲੱਡੂ ਜਾਂ ਬਾਜਰੇ ਦੀ ਰੋਟੀ ਬਣਾ ਕੇ ਕਰ ਸਕਦੇ ਹੋ।
ਆਂਵਲਾ
ਆਂਵਲਾ ਸਰਦੀਆਂ ਦਾ ਸੁਪਰਫੂਡ ਹੈ। ਇਸ ਵਿੱਚ 600-700 ਮਿਲੀਗ੍ਰਾਮ ਵਿਟਾਮਿਨ-ਸੀ ਹੁੰਦਾ ਹੈ ਅਤੇ ਐਂਟੀ-ਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਹੁੰਦੇ ਹਨ। ਇਹ ਸਰਦੀਆਂ ਦੀਆਂ ਆਮ ਸਮੱਸਿਆਵਾਂ ਤੋਂ ਬਚਾਅ ਕਰਦੇ ਹਨ। ਇਸ ਦੇ ਐਂਟੀ-ਆਕਸੀਡੈਂਟਸ ਜਿਗਰ ਨੂੰ ਡੀਟੌਕਸਫਾਈ ਕਰਦੇ ਹਨ ਅਤੇ ਸੋਜ ਨੂੰ ਘੱਟ ਕਰਦੇ ਹਨ। ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ, ਜੋ ਫੈਟੀ ਲਿਵਰ ਨਾਲ ਲੜਨ ਲਈ ਜ਼ਰੂਰੀ ਹੈ। ਆਂਵਲਾ ਦੀ ਵਰਤੋਂ ਸਾਹ ਦੀਆਂ ਸਮੱਸਿਆਵਾਂ ਜਿਵੇਂ ਦਮੇ ਅਤੇ ਬ੍ਰੌਨਕਾਈਟਸ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਫਾਈਬਰ ਪਾਚਨ ਕਿਰਿਆ ਨੂੰ ਸੁਧਾਰਦਾ ਹੈ, ਕਬਜ਼ ਤੋਂ ਰਾਹਤ ਦਿੰਦਾ ਹੈ ਅਤੇ ਐਸੀਡਿਟੀ ਅਤੇ ਬਦਹਜ਼ਮੀ ਤੋਂ ਬਚਾਉਂਦਾ ਹੈ।
ਪੜ੍ਹੋ ਇਹ ਵੀ ਖ਼ਬਰ - ਸਰਦੀਆਂ 'ਚ ਜ਼ਰੂਰ ਇਸਤੇਮਾਲ ਕਰੋ 'ਵੱਡੀ ਇਲਾਇਚੀ', ਛੂਹ-ਮੰਤਰ ਹੋਣਗੀਆਂ ਸਰੀਰ ਦੀਆਂ ਇਹ ਸਮੱਸਿਆਵਾਂ