ਔਰਤਾਂ ਨੂੰ ਬੇਹੱਦ ਸਾਵਧਾਨ ਰਹਿਣ ਦੀ ਲੋੜ! ਹੋਸ਼ ਉਡਾ ਦੇਵੇਗਾ ਇਹ ਖ਼ੁਲਾਸਾ
Tuesday, Dec 17, 2024 - 04:09 PM (IST)
ਚੰਡੀਗੜ੍ਹ (ਸ਼ੀਨਾ) : ਅੱਜ-ਕੱਲ੍ਹ ਬਦਲਦੇ ਲਾਈਫ ਸਟਾਈਲ ਦੇ ਕਾਰਨ ਲੋਕ ਕਈ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ ਅਤੇ ਬਿਮਾਰੀਆਂ ਵੀ ਅਜਿਹੀਆਂ, ਜਿਨ੍ਹਾਂ ਦੇ ਨਤੀਜੇ ਡਾਕਟਰਾਂ ਦੀ ਰਿਸਰਚ ਕਰਨ ’ਤੇ ਬਹੁਤ ਗੰਭੀਰ ਦੇਖੇ ਜਾ ਰਹੇ ਹਨ। ਅਜਿਹੀ ਬੀਮਾਰੀ ਓਸਟੀਓਪੋਰੋਸਿਸ, ਜੋ ਕਿ ਹੱਡੀਆਂ ਦੀ ਗੰਭੀਰ ਬਿਮਾਰੀ ਹੈ, ਜੋ ਕਿ ਔਰਤਾਂ ਨੂੰ ਉਦੋਂ ਹੁੰਦੀ ਹੈ, ਜਦੋਂ ਉਨ੍ਹਾਂ ਦੀ ਮਹਾਂਵਾਰੀ ਖ਼ਤਮ ਹੁੰਦੀ ਹੈ। ਇਸ ਬੀਮਾਰੀ ਦਾ ਉਸ ਵੇਲੇ ਜ਼ਿਆਦਾ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਬਾਰੇ ਪੀ. ਜੀ. ਆਈ. ਦੇ ਐਂਡੋਕਰੀਨੋਲੋਜੀ ਵਿਭਾਗ ਦੇ ਡਾ. ਸੰਜੇ ਕੁਮਾਰ ਭਦਾਡਾ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਓਸਟੀਓਪੋਰੋਸਿਸ ਹੱਡੀਆਂ ’ਚ ਘੱਟਦੇ ਕੈਲਸ਼ੀਅਮ ਦੀ ਕਮੀ ਨਾਲ ਸ਼ੁਰੂ ਹੁੰਦੀ ਹੈ ਤੇ ਇਸ ’ਚ ਜ਼ਿਆਦਾ ਖ਼ਤਰਾ ਹੱਡੀਆਂ ਦੀ ਫਰੈਕਚਰ ਦੇ ਜੋਖ਼ਮ ਨੂੰ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ 'ਚ ਬੰਦ ਹੋਣਗੇ ਰਾਸ਼ਨ ਕਾਰਡ! ਵੱਡਾ ਫ਼ੈਸਲਾ ਲੈਣ ਜਾ ਰਹੀ ਸਰਕਾਰ
ਕਦੋਂ ਪਤਾ ਲੱਗਦਾ ਹੈ ਬੀਮਾਰੀ ਦਾ
ਡਾ. ਸੰਜੇ ਕੁਮਾਰ ਭਦਾਡਾ ਨੇ ਦੱਸਿਆ ਕਿ ਓਸਟੀਓਪੋਰੋਸਿਸ ਬੀਮਾਰੀ ਦੇ ਆਮ ਤੌਰ ’ਤੇ ਲੱਛਣ ਨਹੀਂ ਹੁੰਦੇ ਹਨ। ਇਸ ਦਾ ਉਸ ਵੇਲੇ ਪਤਾ ਲੱਗਦਾ ਹੈ, ਜਦੋ ਹੱਡੀਆਂ ’ਚ ਤੇਜ਼ੀ ਨਾਲ ਕਮਜ਼ੋਰੀ ਆਉਂਦੀ ਹੈ। ਓਸਟੋ ਮਤਲਬ ਹੱਡੀ ਹੈ ਅਤੇ ਪੋਰੋਸਿਸ ਉਸ ਦੀ ਕਮਜ਼ੋਰੀ ਹੁੰਦੀ ਹੈ। ਪੋਸਟਮੈਨੋਪੌਜ਼ਲ ਔਰਤਾਂ ਅਤੇ ਬਜ਼ੁਰਗ ਮਰਦਾਂ ’ਚ ਫਰੈਕਚਰ ਦਾ ਮੁੱਖ ਕਾਰਨ ਓਸਟੀਓਪੋਰੋਸਿਸ ਹੈ। ਫਰੈਕਚਰ ਕਿਸੇ ਵੀ ਹੱਡੀ ’ਚ ਹੋ ਸਕਦਾ ਹੈ। ਆਮ ਤੌਰ ’ਤੇ ਕਮਰ, ਰੀੜ੍ਹ ਦੀ ਹੱਡੀ, ਅਤੇ ਗੁੱਟ ਦੀਆਂ ਹੱਡੀਆਂ ’ਚ ਹੁੰਦਾ ਹੈ।
ਘਰ ਦੇ ਭੋਜਨ 'ਚ ਜ਼ਿਆਦਾ ਕੈਲਸ਼ੀਅਮ ਲੈਣ ਔਰਤਾਂ
5 ਤੋਂ 6 ਦਿਨ ਦੀ ਮਹੀਨਾਵਾਰ ਮਾਹਵਾਰੀ ਰੁਕਣ ਤੋਂ ਬਾਅਦ ਔਰਤਾਂ ਦੀਆਂ ਹੱਡੀਆਂ ਕਮਜ਼ੋਰ ਹੋਣ ਲੱਗਦੀਆਂ ਹਨ। ਉਸ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੁੰਦਾ ਹੈ ਕਿ ਘਰ ਦੇ ਭੋਜਨ ’ਚ ਜ਼ਿਆਦਾ ਕੈਲਸ਼ੀਅਮ ਲੈਣ। ਡਾ. ਭਦਾਡਾ ਨੇ ਦੱਸਿਆ ਕਿ ਪੀ. ਜੀ. ਆਈ. ’ਚ ਮਹੀਨੇ ਦੇ ਪਹਿਲੇ ਮੰਗਲਵਾਰ ਨੂੰ ਖ਼ਾਸ ਓਸਟੀਓਪੋਰੋਸਿਸ ਕਲੀਨਿਕ ਲਗਾਇਆ ਜਾਂਦਾ ਹੈ। ਇਸ ’ਚ ਮਹਿਲਾ ਮਰੀਜ਼ ਕਰੀਬ 45-50 ਆਉਂਦੀਆਂ ਹਨ। ਇਸ ਤੋਂ ਬਾਅਦ ਐਂਡੋਕਰਾਇਨੋ ਓ. ਪੀ. ਡੀ. ’ਚ ਮਹਿਲਾ ਮਰੀਜ਼ 90 ਫ਼ੀਸਦੀ ਹੁੰਦੀਆਂ ਹਨ ਤੇ 10 ਫ਼ੀਸਦੀ ਪੁਰਸ਼ ਹੁੰਦੇ ਹਨ। ਸਾਲ ’ਚ 400 ਓਸਟੀਓਪੋਰੋਸਿਸ ਬੀਮਾਰੀ ਦੇ ਮਰੀਜ਼ ਪੀ. ਜੀ. ਆਈ. ’ਚ ਟ੍ਰਾਈਸਿਟੀ ਤੋਂ ਇਲਾਵਾ ਹਿਮਾਚਲ, ਜੰਮੂ, ਕਸ਼ਮੀਰ, ਸ਼ਿਮਲਾ, ਰਾਜਸਥਾਨ ਤੋਂ ਆਉਂਦੇ ਹਨ। ਡਾ. ਭਦਾਡਾ ਨੇ ਦੱਸਿਆ ਕਿ ਇਸ ਬੀਮਾਰੀ ਦੀ ਆਮ ਸ਼ੁਰੂਆਤ 50 ਸਾਲ ਤੋਂ ਬਾਅਦ ਹੁੰਦੀ ਹੈ ਪਰ ਅੱਜ-ਕੱਲ੍ਹ ਦੀ ਬਦਲਦੀ ਜੀਵਨਸ਼ੈਲੀ ਨੂੰ ਦੇਖਦੇ ਹੋਏ ਔਰਤਾਂ ਵਿੱਚ ਇਸ ਬੀਮਾਰੀ ਦੀ ਸ਼ੁਰੂਆਤ 35 ਤੋਂ 40 ਸਾਲ ਦੇ ਦੌਰਾਨ ਵੀ ਹੋ ਰਹੀ ਹੈ। ਇਸ ਬਿਮਾਰੀ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਰੋਜ਼ਾਨਾ ਘਰ ਦੇ ਭੋਜਨ ’ਚ ਦੁੱਧ ਤੋਂ ਬਣੇ ਪਦਾਰਥਾਂ ਨੂੰ ਸ਼ਾਮਲ ਕੀਤਾ ਜਾਵੇ। ਦੁੱਧ ਤੋਂ ਬਣੇ ਪਦਾਰਥਾਂ ’ਚ ਮੌਜੂਦ ਕੈਲਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਿਨ-ਡੀ ਅਤੇ ਕੇ ਹੱਡੀਆਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ। ਮੀਨੋਪੌਜ਼ ਤੋਂ ਬਾਅਦ ਔਰਤਾਂ ਨੂੰ ਦੁੱਧ, ਦਹੀਂ ਅਤੇ ਪਨੀਰ ਦਾ ਸੇਵਨ ਬਹੁਤ ਜਰੂਰੀ ਹੈ। ਪੁਰਸ਼ਾਂ ਲਈ ਵੀ ਜ਼ਰੂਰੀ ਹੈ ਇਹ ਭੋਜਨ ਲੈਣ ਤੇ ਸ਼ਰੀਰ ਦੀ ਕਸਰਤ ਰੋਜ਼ਾਨਾ ਰੱਖਣਾ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ਾਮ 7 ਤੋਂ ਸਵੇਰੇ 7 ਵਜੇ ਤੱਕ ਸਖ਼ਤ ਹੁਕਮ ਜਾਰੀ, ਨਹੀਂ ਕਰ ਸਕੋਗੇ ਇਹ ਕੰਮ
ਇਹ ਭੋਜਨ ਖਾਓ
ਡਾ. ਸੰਜੇ ਭਦਾਡਾ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ’ਚ ਸਰੀਰਕ ਕਸਰਤ ਘੱਟ ਰਹਿੰਦੀ ਹੈ ਤੇ ਔਰਤਾਂ ਲਈ ਬਹੁਤ ਜ਼ਰੂਰੀ ਹੈ ਕਿ ਭੋਜਨ ’ਚ ਜਵਾਰ, ਬਾਜਰਾ, ਜੌਂ ਅਤੇ ਖ਼ਾਸ ਕਰਕੇ ਰਾਗੀ ਸ਼ਾਮਲ ਕਰਨ। ਸਾਬਤ ਅਨਾਜ ਖਾਣ ਨਾਲ ਕਬਜ਼, ਬਦਹਜ਼ਮੀ, ਗੈਸ ਵਰਗੀਆਂ ਸਮੱਸਿਆਵਾਂ ਨਹੀਂ ਹੁੰਦੀਆਂ ਅਤੇ ਭਾਰ ਵੀ ਨਹੀਂ ਵੱਧਦਾ। ਸਾਬਤ ਅਨਾਜ ’ਚ ਮੌਜੂਦ ਫਾਈਬਰ, ਪ੍ਰੋਟੀਨ, ਆਇਰਨ, ਮੈਗਨੀਸ਼ੀਅਮ ਵਰਗੇ ਪੋਸ਼ਕ ਤੱਤ ਸਰੀਰ ਨੂੰ ਸਿਹਤਮੰਦ ਰੱਖਦੇ ਹਨ। ਸਾਬਤ ਅਨਾਜ ਦਾ ਸੇਵਨ ਕੋਲੈਸਟ੍ਰਾਲ ਅਤੇ ਸ਼ੂਗਰ ਦੇ ਪੱਧਰ ਨੂੰ ਕੰਟਰੋਲ ’ਚ ਰੱਖਦਾ ਹੈ। ਇਹ ਦਿਲ ਦੀਆਂ ਸਮੱਸਿਆਵਾਂ ਅਤੇ ਸ਼ੂਗਰ ਤੋਂ ਬਚਾਉਂਦਾ ਹੈ। 40 ਸਾਲ ਦੀ ਉਮਰ ਤੋਂ ਬਾਅਦ ਮੀਨੋਪੌਜ਼ ਦੀਆਂ ਸਮੱਸਿਆਵਾਂ ਤੋਂ ਬਚਣ ਲਈ ਔਰਤਾਂ ਲਈ 3 ਵਿਟਾਮਿਨ ਜ਼ਰੂਰੀ ਹਨ। ਜੇਕਰ ਸਰੀਰ ’ਚ ਵਿਟਾਮਿਨਾਂ ਦੀ ਕਮੀ ਨਾ ਹੋਵੇ ਤਾਂ ਬੁਢਾਪਾ ਜਲਦੀ ਨਹੀਂ ਆਉਂਦਾ ਅਤੇ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8