ਪੰਜਾਬ ਵਾਸੀ ਹੋ ਜਾਣ ਸਾਵਧਾਨ! ਕੜਾਕੇ ਦੀ ਠੰਡ 'ਚ ਬੇਹੱਦ ਚੌਕਸ ਰਹਿਣ ਦੀ ਲੋੜ
Monday, Dec 23, 2024 - 11:57 AM (IST)
ਭੁੱਚੋ ਮੰਡੀ (ਨਾਗਪਾਲ) : ਪੰਜਾਬ 'ਚ ਕੜਾਕੇ ਦੀ ਠੰਡ ਪੂਰੇ ਜ਼ੋਰਾਂ 'ਤੇ ਹਨ, ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਦੀਆਂ ਦੀ ਠੰਡ ਬਹੁਤ ਸਾਰੀਆਂ ਚੁਣੌਤੀਆਂ ਲਿਆਉਂਦੀ ਹੈ, ਜੋ ਸਿਹਤ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ। ਇਸ ਲਈ ਠੰਡ ਦੇ ਮੌਸਮ 'ਚ ਸਿਹਤ ਦਾ ਵਧੇਰੇ ਧਿਆਨ ਰੱਖਣ ਦੀ ਲੋੜ ਹੈ, ਕਿਉਂਕਿ ਵੱਧ ਰਹੀ ਠੰਡ ਦਿਲ ਅਤੇ ਦਿਮਾਗ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਜੋ ਘਾਤਕ ਵੀ ਹੋ ਸਕਦੀ ਹੈ। ਵੱਧਦੀ ਠੰਡ ਕਾਰਨ ਖੂਨ ਗਾੜ੍ਹਾ ਹੋ ਜਾਂਦਾ ਹੈ, ਜਿਸ ਦਾ ਸਿੱਧਾ ਅਸਰ ਧਮਨੀਆਂ ’ਚ ਖੂਨ ਦੇ ਪ੍ਰਵਾਹ ’ਤੇ ਪੈਂਦਾ ਹੈ। ਅਜਿਹੀ ਸਥਿਤੀ ’ਚ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ, ਜਿਸ ਨਾਲ ਬ੍ਰੇਨ ਸਟ੍ਰੋਕ ਦਾ ਖ਼ਤਰਾ ਬਣ ਜਾਂਦਾ ਹੈ। ਸਰਦੀਆਂ ਦੇ ਮੌਸਮ 'ਚ ਦਿਲ ਦੇ ਮਰੀਜ਼ਾਂ ਦੀ ਗਿਣਤੀ 25 ਤੋਂ 30 ਫੀਸਦੀ ਵੱਧ ਜਾਂਦੀ ਹੈ। ਠੰਡ ਦੇ ਮੌਸਮ 'ਚ ਸਵੇਰ ਦੀ ਸੈਰ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਇਸ ਲਈ ਬਿਹਤਰ ਹੈ ਕਿ ਧੁੰਦ ਅਤੇ ਠੰਡ ਦੀ ਲਹਿਰ ਦੇ ਵਿਚਕਾਰ ਸਵੇਰੇ ਬਾਹਰ ਜਾਣ ਤੋਂ ਬਚਿਆ ਜਾਵੇ।
ਠੰਡ ’ਚ ਕੱਪੜਿਆਂ ਪ੍ਰਤੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਪ੍ਰਭਾਵਿਤ ਕਰ ਸਕਦੀ ਹੈ : ਐੱਸ. ਐੱਮ. ਓ.
ਕਮਿਊਨਿਟੀ ਹੈਲਥ ਸੈਂਟਰ ਦੀ ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਾ ਨੇ ਦੱਸਿਆ ਕਿ ਮੌਸਮ ਦੀ ਤਬਦੀਲੀ ਕਾਰਨ ਕਈ ਤਰ੍ਹਾਂ ਦੀਆਂ ਸਰੀਰਕ ਔਕੜਾਂ ਵੀ ਆਉਂਦੀਆਂ ਹਨ ਅਤੇ ਆਮ ਨਾਲੋਂ ਬੀਮਾਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ। ਠੰਡ ਵਿਚ ਕੱਪੜਿਆਂ ਪ੍ਰਤੀ ਥੋੜ੍ਹੀ ਜਿਹੀ ਲਾਪਰਵਾਹੀ ਵੀ ਪ੍ਰਭਾਵਿਤ ਕਰ ਸਕਦੀ ਹੈ। ਸਰਦੀਆਂ ਦੇ ਮੌਸਮ ਵਿਚ ਕਈ ਸਮੱਸਿਆਵਾਂ ਜਿਵੇਂ ਕਿ ਵਾਲ ਝੜਨ, ਖੰਘ, ਜੁਕਾਮ, ਐਲਰਜ਼ੀ, ਦਮਾ, ਖੁਸ਼ਕੀ ਅਤੇ ਭਾਰ ਵਧਣ ਦਾ ਖ਼ਤਰਾ ਰਹਿੰਦਾ ਹੈ।
ਇਹ ਵੀ ਪੜ੍ਹੋ : ਮੋਹਾਲੀ ਬਿਲਡਿੰਗ ਹਾਦਸੇ ਨਾਲ ਜੁੜੀ ਵੱਡੀ ਖ਼ਬਰ, ਪੁਲਸ ਨੇ ਚੁੱਕ ਲਏ ਮਾਲਕ ਤੇ ਠੇਕੇਦਾਰ (ਵੀਡੀਓ)
ਵਿਸ਼ੇਸ਼ ਸਾਵਧਾਨੀਆਂ
ਸਰਦੀ ਦੇ ਮੌਸਮ 'ਚ ਠੰਡੀਆਂ ਚੀਜ਼ਾਂ ਦਾ ਸੇਵਨ ਨਾ ਕੀਤਾ ਜਾਵੇ।
ਤਾਜ਼ਾ ਤੇ ਗਰਮ ਭੋਜਨ ਖਾਧਾ ਜਾਵੇ ਤੇ ਕੋਸਾ ਪਾਣੀ ਪੀਤਾ ਜਾਵੇ।
ਇਸ ਮੌਸਮ ’ਚ ਬੱਚਿਆਂ, ਬਜ਼ੁਰਗਾਂ ਤੇ ਗਰਭਵਤੀਆਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਗਰਮ ਤੇ ਤਾਜ਼ਾ ਭੋਜਨ ਖਾਓ ਅਤੇ ਕੋਸਾ ਪਾਣੀ ਪੀਣਾ ਚਾਹੀਦਾ ਹੈ।
ਸੀਤ ਲਹਿਰ ਤੋਂ ਬਚਣ ਲਈ ਗਰਮ ਕੱਪੜੇ ਲਾਜ਼ਮੀ ਪਾਏ ਜਾਣ।
ਪੌਸ਼ਟਿਕ ਆਹਾਰ ਜਿਵੇਂ ਵਿਟਾਮਿਨ-ਸੀ ਨਾਲ ਭਰਪੂਰ ਫਲ ਅਤੇ ਹਰੀਆਂ ਸਬਜ਼ੀਆਂ ਦੀ ਵਰਤੋਂ ਕਰੋ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਵਿਚ ਵੱਡਾ ਹਾਦਸਾ, ਬਹੁ-ਮੰਜ਼ਿਲਾ ਇਮਾਰਤ ਡਿੱਗੀ, ਕਈਆਂ ਦੇ ਦੱਬੇ ਹੋਣ ਦਾ ਖ਼ਦਸ਼ਾ (ਤਸਵੀਰਾਂ)
ਸਰਦੀ ’ਚ ਗਰਮ ਕੱਪੜੇ ਠੰਡੀਆਂ ਹਵਾਵਾਂ ਤੋਂ ਬਚਣ ’ਚ ਸਹਾਈ ਹੁੰਦੇ ਹਨ : ਬੀ. ਬੀ. ਮਿੱਤਲ
ਉੱਘੇ ਸਮਾਜ ਸੇਵੀ ਆਗੂ ਬੀ. ਬੀ. ਮਿੱਤਲ ਦਾ ਕਹਿਣਾ ਹੈ ਕਿ ਮੌਸਮ ’ਚ ਬਦਲਾਅ ਆਉਣ ਕਾਰਨ ਸਰਦੀ ਵੱਧਣ ਅਤੇ ਠੰਡੀਆਂ ਹਵਾਵਾਂ ਚੱਲਣ ਨਾਲ ਸਿਹਤ ਸਬੰਧੀ ਸਮੱਸਿਆਵਾਂ ਵੱਧ ਜਾਂਦੀਆਂ ਹਨ। ਆਮ ਲੋਕਾਂ ਦੀ ਜੀਵਨਸ਼ੈਲੀ ’ਤੇ ਇਸ ਦਾ ਖ਼ਾਸ ਪ੍ਰਭਾਵ ਨਹੀਂ ਪੈਂਦਾ ਪਰ ਹਾਈਪਰਟੈਂਸ਼ਨ ਤੇ ਦਿਲ ਦੇ ਮਰੀਜ਼ਾਂ ’ਤੇ ਇਸ ਦਾ ਮਾੜਾ ਅਸਰ ਪੈਂਦਾ ਹੈ। ਇਸ ਮੌਸਮ ’ਚ ਖੂਨ ਦੇ ਥੱਕੇ ਜੰਮਣੇ ਵੀ ਵੱਧ ਜਾਂਦੇ ਹਨ। ਇਸ ਨਾਲ ਬ੍ਰੇਨ ਸਟ੍ਰੋਕ ਤੇ ਹਾਰਟ ਅਟੈਕ ਦਾ ਖ਼ਤਰਾ ਵੱਧ ਜਾਂਦਾ ਹੈ।
ਸਰਦੀਆਂ ’ਚ ਬਲੱਡ ਪ੍ਰੈਸ਼ਰ ਵਧਣ ਦੇ ਆਸਾਰ ਜ਼ਿਆਦਾ ਹੁੰਦੇ ਹਨ : ਮੈਡੀਕਲ ਅਫ਼ਸਰ
ਕਮਿਊਨਿਟੀ ਹੈਲਥ ਸੈਂਟਰ ਦੀ ਮੈਡੀਕਲ ਅਫ਼ਸਰ ਡਾ. ਮਨਿੰਦਰਜੀਤ ਕੌਰ ਨੇ ਕਿਹਾ ਕਿ ਸਰਦੀਆਂ ਵਿਚ ਬਲੱਡ ਪ੍ਰੈਸ਼ਰ ਵੱਧਣ ਦੇ ਆਸਾਰ ਜ਼ਿਆਦਾ ਹੁੰਦੇ ਹਨ। ਨਤੀਜਾ ਚੱਕਰ ਆਉਣੇ, ਸਿਰ ਵਿਚ ਭਾਰੀਪਣ, ਸਾਹ ਚੜ੍ਹਨਾ, ਆਲਸ ਤੇ ਜੀਅ ਘਬਰਾਉਣਾ ਵਰਗੇ ਲੱਛਣ ਹੋ ਸਕਦੇ ਹਨ। ਸਰਦੀਆਂ ਵਿਚ ਦਿਲ ਦੇ ਦੌਰੇ ਦਾ ਖ਼ਤਰਾ ਦੁੱਗਣਾ ਵੱਧ ਹੁੰਦਾ ਹੈ। ਦਿਲ ਦੀਆਂ ਨਾੜੀਆਂ ਸੁੰਗੜ ਜਾਣ ’ਤੇ ਲੋੜ ਤੋਂ ਜ਼ਿਆਦਾ ਖਾਣ ਨਾਲ ਇਹ ਤਕਲੀਫ਼ ਵੱਧ ਜਾਂਦੀ ਹੈ। ਠੰਡੀਆਂ ਹਵਾਵਾਂ ਤੇ ਮੌਸਮ ਵਿਚ ਨਮੀ ਕਰ ਕੇ ਚਮੜੀ ਖੁਸ਼ਕ ਤੇ ਰੁਖੀ ਹੋ ਜਾਂਦੀ ਹੈ। ਇਸ ਤੋਂ ਬਚਣ ਲਈ ਨਾਰੀਅਲ ਦੇ ਤੇਲ ਦੀ ਮਾਲਸ਼, ਵੈਸਲੀਨ ਤੇ ਮੁਆਸਚੁਰਾਈਜ਼ਰ ਵਧੀਆ ਬਦਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8