ਜ਼ਿਲ੍ਹੇ ’ਚ ਘੁੰਮਦੀਆਂ ਠੱਗ ਔਰਤਾਂ ਦੇ ਗਿਰੋਹ ਤੋਂ ਹੋ ਜਾਓ ਸਾਵਧਾਨ, ਤੁਸੀਂ ਵੀ ਹੋ ਸਕਦੇ ਹੋ ਠੱਗੀ ਦਾ ਸ਼ਿਕਾਰ
Wednesday, Dec 11, 2024 - 05:25 AM (IST)
ਕੋਟ ਈਸੇ ਖਾਂ (ਸੰਜੀਵ, ਗਰੋਵਰ) - ਨੇੜਲੇ ਪਿੰਡਾਂ ’ਚ ਠੱਗ ਔਰਤਾਂ ਦਾ ਇਕ ਗਿਰੋਹ ਆਏ ਦਿਨ ਕਿਸੇ ਨਾ ਕਿਸੇ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਘੜਦੇ ਰਹਿੰਦੇ ਹਨ। ਅਜਿਹੀ ਹੀ ਇਕ ਘਟਨਾ ਕੋਟ ਈਸੇ ਖਾਂ ਦੇ ਨੇੜਲੇ ਪਿੰਡ ਲੋਹਾਰਾ ਵਿਖੇ ਇਨ੍ਹਾਂ ਠੱਗ ਔਰਤਾਂ ਨੇ ਆਪਣੀ ਠੱਗੀ ਦਾ ਸ਼ਿਕਾਰ ਬਣਾਉਣ ਲਈ ਇਕ ਦੁਕਾਨਦਾਰ ਨੂੰ ਨੇੜੇ ਬਾਬਾ ਦਾਮੂ ਸ਼ਾਹ ਵਿਖੇ ਪਹੁੰਚਦੀਆਂ ਹਨ, ਜਿੱਥੇ ਉਨ੍ਹਾਂ ਦੇ ਨਾਲ ਦੋ ਔਰਤਾਂ ਜਿਨ੍ਹਾਂ ਦੀ ਉਮਰ ਕਰੀਬ 45 ਕੁ ਲਗਭਗ ਸੀ।
ਉਨ੍ਹਾਂ ਦੇ ਨਾਲ ਇਕ ਲੜਕੀ ਜਿਸ ਦੀ ਉਮਰ ਕਰੀਬ 23-24 ਸਾਲ ਦੀ ਲੱਗ ਰਹੀ ਸੀ। ਇਹ ਤਿੰਨਾਂ ਨੇ ਪਲੈਨਿੰਗ ਬਣਾਈ ਅਤੇ ਦੁਕਾਨਦਾਰ ਨੂੰ ਠੱਗੀ ਦਾ ਸ਼ਿਕਾਰ ਬਣਾਉਣ ਲਈ ਦੁਕਾਨ ਦੇ ਅੰਦਰ ਨੌਜਵਾਨ ਲੜਕੀ ਨੂੰ ਭੇਜ ਦਿੱਤਾ ਜਾਂਦਾ ਹੈ। ਦੋ ਔਰਤਾਂ ਬਾਹਰ ਖੜ੍ਹ ਜਾਂਦੀਆਂ ਹਨ ਅਤੇ ਉਹ ਲੜਕੀ ਦੁਕਾਨ ਅੰਦਰ ਜਾ ਕੇ ਪ੍ਰਸ਼ਾਦ ਲੈਣ ਦੇ ਬਹਾਨੇ ਪੈਸੇ ਦਿੰਦੀ ਹੈ। ਜਦ ਦੁਕਾਨਦਾਰ ਪੈਸੇ ਬਾਕੀ ਵਾਪਸ ਕਰਨ ਲੱਗਦਾ ਹੈ ਤਾਂ ਉਹ ਲੜਕੀ ਉਸ ਦੁਕਾਨਦਾਰ ਦਾ ਹੱਥ ਫੜ੍ਹ ਲੈਂਦੀ ਹੈ ਅਤੇ ਆਪਣੇ ਆਪ ਰੌਲਾ ਪਾ ਦਿੰਦੀ ਹੈ ਕਿ ਦੁਕਾਨਦਾਰ ਨੇ ਉਸ ਦੀ ਬਾਂਹ ਫੜ ਲਈ।
ਇੰਨ੍ਹੇ ਵਿਚ ਦੁਕਾਨਦਾਰ ਵੀ ਅੱਗਿਓਂ ਪਰਖ ਕਰ ਲੈਂਦਾ ਹੈ ਕਿ ਇਹ ਔਰਤਾਂ ਠੱਗ ਹਨ ਅਤੇ ਦੁਕਾਨਦਾਰ ਉਨ੍ਹਾਂ ਔਰਤਾਂ ਨੂੰ ਧੱਕੇ ਨਾਲ ਆਪਣੀ ਦੁਕਾਨ ’ਚੋਂ ਬਾਹਰ ਕੱਢ ਦਿੰਦਾ ਹੈ ਅਤੇ ਨਾਲ ਦੀਆਂ ਦੁਕਾਨਾਂ ਵਾਲੇ ਵੀ ਇਕੱਠੇ ਹੋ ਗਏ, ਜਦੋਂ ਉਨ੍ਹਾਂ ਔਰਤਾਂ ਨੂੰ ਪਤਾ ਲੱਗ ਗਿਆ ਕਿ ਹੁਣ ਉਨ੍ਹਾਂ ਦੀ ਇੱਥੇ ਦਾਲ ਨਹੀਂ ਗੱਲਨੀ ਤਾਂ ਫਿਰ ਉਹ ਹੌਲੀ ਹੌਲੀ ਫੋਨ ਲਾਉਣ ਦੇ ਬਹਾਨੇ ਇਕੱਲੀ-ਇਕੱਲੀ ਕਰ ਕੇ ਉਥੋਂ ਰਫੂ ਚੱਕਰ ਹੋ ਜਾਂਦੀਆਂ ਹਨ। ਦੁਕਾਨਦਾਰ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਿਆ ਕਿ ਇਹ ਔਰਤਾਂ ਠੀਕ ਨਹੀਂ ਲੱਗ ਰਹੀਆਂ ਹਨ ਤਾਂ ਉਹ ਦੂਰ ਤੋਂ ਹੀ ਦੇਖ ਸੁਚੇਤ ਹੋ ਗਿਆ ਸੀ, ਜਿਸ ਕਰ ਕੇ ਦੁਕਾਨਦਾਰ ਦਾ ਬਚਾਅ ਹੋ ਗਿਆ।