ਘੱਟ ਹੋ ਰਹੇ ਭਾਰ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਸਕਦੀਆਂ ਨੇ ਗੰਭੀਰ ਸਮੱਸਿਆਵਾਂ

08/13/2022 5:44:16 PM

ਨਵੀਂ ਦਿੱਲੀ-ਅੱਜ-ਕੱਲ੍ਹ ਫਿੱਟ ਅਤੇ ਪਤਲਾ ਦਿਖਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ, ਕੋਈ ਜਿਮ ਜਾਂਦਾ ਹੈ ਤਾਂ ਕੋਈ ਡਾਈਟਿੰਗ ਕਰਦਾ ਹੈ। ਸੋਚੋ ਜੇਕਰ ਤੁਹਾਡਾ ਭਾਰ ਬਿਨਾਂ ਡਾਈਟਿੰਗ ਜਾਂ ਕਸਰਤ ਦੇ ਘੱਟ ਹੋ ਜਾਵੇ ਤਾਂ ਕਿਸ ਤਰ੍ਹਾਂ ਹੋਵੇ। ਤੁਹਾਨੂੰ ਇਹ ਚਮਤਕਾਰ ਲੱਗੇਗਾ, ਸ਼ਾਇਦ ਤੁਸੀਂ ਬਹੁਤ ਖੁਸ਼ ਹੋ ਜਾਓਗੇ, ਪਰ ਇਹ ਖੁਸ਼ੀਆਂ ਦਾ ਨਹੀਂ ਸਗੋਂ ਬੀਮਾਰੀਆਂ ਵੱਲ ਇਸ਼ਾਰਾ ਹੋ ਸਕਦਾ ਹੈ। ਜੀ ਹਾਂ ਜੇਕਰ ਅਚਾਨਕ ਤੁਹਾਡਾ ਭਾਰ ਘੱਟ ਹੋ ਰਿਹਾ ਹੈ ਤਾਂ ਇਹ ਕੋਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਹੋਣ 'ਤੇ ਤੁਰੰਤ ਡਾਕਟਰ ਨੂੰ ਮਿਲੇ ਅਤੇ ਸਲਾਹ ਲਓ। 

PunjabKesari
ਘੱਟ ਭਾਰ ਹੈ ਇਨ੍ਹਾਂ ਬੀਮਾਰੀਆਂ ਦਾ ਸੰਕੇਤ
ਥਾਇਰਾਇਡ ਵੱਲ ਇਸ਼ਾਰਾ 

ਥਾਇਰਾਇਡ 'ਚ ਬਹੁਤ ਤੇਜ਼ੀ ਨਾਲ ਭਾਰ ਘੱਟ ਹੁੰਦਾ ਹੈ, ਇਸ 'ਚ ਚੰਗੇ-ਚੰਗਿਆਂ ਦਾ ਮੋਟਾਪਾ ਘੱਟ ਜਾਂਦਾ ਹੈ। ਥਾਇਰਾਇਡ ਦੀ ਪਰੇਸ਼ਾਨੀ ਹੋਣ 'ਤੇ ਡਾਇਜੇਸ਼ਨ 'ਚ ਵੀ ਪ੍ਰਾਬਲਮ ਹੁੰਦੀ ਹੈ ਅਤੇ ਡਾਈਜੇਸ਼ਨ ਠੀਕ ਤਰ੍ਹਾਂ ਨਾਲ ਨਾ ਹੋਣ ਕਾਰਨ ਭਾਰ ਘੱਟ ਹੋਣ ਲੱਗਦਾ ਹੈ। ਥਾਇਰਾਇਡ ਹੋਣ ਨਾਲ ਪ੍ਰੈਗਨੈਂਸੀ ਦੌਰਾਨ ਬਹੁਤ ਪਰੇਸ਼ਾਨੀ ਆਉਂਦੀ ਹੈ ਅਤੇ ਇਹ ਕਈ ਹੋਰ ਬੀਮਾਰੀਆਂ ਦਾ ਕਾਰਨ ਬਣਦਾ ਹੈ। ਇਸ ਲਈ ਇਸ ਦਾ ਤੁਰੰਤ ਇਲਾਜ ਜ਼ਰੂਰੀ ਹੈ। 
ਪੋਟਾਸ਼ੀਅਮ ਦੀ ਅਧਿਕਤਾ
ਸਾਡੀ ਖੁਰਾਕ ਨਾਲ ਸਰੀਰ 'ਚ ਕੁਝ ਪੋਸ਼ਕ ਤੱਤਾਂ ਦੀ ਅਧਿਕਤਾ ਅਤੇ ਕੁਝ ਤੱਤਾਂ ਦੀ ਕਮੀ ਹੋ ਸਕਦੀ ਹੈ। ਇਨ੍ਹਾਂ ਤੱਤਾਂ ਦੇ ਸੰਤੁਲਨ ਦੀ ਵਜ੍ਹਾ ਨਾਲ ਸਰੀਰ 'ਚ ਕਈ ਬੀਮਾਰੀਆਂ ਪਨਪਨ ਲੱਗਦੀਆਂ ਹਨ। ਪੋਟਾਸ਼ੀਅਮ ਵਰਗੇ ਮਿਨਰਲਸ ਦੀ ਅਧਿਕਤਾ ਨਾਲ ਸਰੀਰ 'ਚ ਪਾਣੀ ਦੀ ਘਾਟ ਹੋਣ ਲੱਗਦੀ ਹੈ। ਸਰੀਰ 'ਚ ਪਾਣੀ ਜ਼ਿਆਦਾ ਦੇਰ ਤੱਕ ਨਹੀਂ ਟਿਕ ਪਾਉਂਦਾ ਹੈ ਅਤੇ ਫਿਰ ਜ਼ਿਆਦਾ ਪਸੀਨਾ ਅਤੇ ਪੇਸ਼ਾਬ ਆਉਣ ਲੱਗਦਾ ਹੈ। ਪਾਣੀ ਦੀ ਘਾਟ ਕਾਰਨ ਭਾਰ ਘੱਟ ਹੋ ਜਾਂਦਾ ਹੈ ਅਤੇ ਸਰੀਰ ਕਮਜ਼ੋਰ ਹੋ ਜਾਂਦਾ ਹੈ। ਅਜਿਹੇ 'ਚ ਤੁਰੰਤ ਡਾਕਟਰ ਤੇ ਡਾਈਟੀਸ਼ੀਅਨ ਦੀ ਸਲਾਹ ਲੈਣੀ ਚਾਹੀਦੀ ਹੈ। 

PunjabKesari
ਕੈਂਸਰ ਹੋ ਸਕਦੈ
ਅਚਾਨਕ ਭਾਰ ਘੱਟ ਹੋਣਾ ਕੈਂਸਰ ਦੇ ਪ੍ਰਮੁੱਖ ਲੱਛਣਾਂ 'ਚੋਂ ਇਕ ਹੈ। ਕੈਂਸਰ ਹੋਣ 'ਤੇ ਇਮਿਊਨਿਟੀ ਘੱਟ ਹੋ ਜਾਂਦੀ ਹੈ ਅਤੇ ਤੇਜ਼ੀ ਨਾਲ ਭਾਰ ਘੱਟ ਹੁੰਦਾ ਹੈ। 
ਸ਼ੂਗਰ ਦਾ ਖਤਰਾ
ਭਾਰ 'ਚ ਕਮੀ ਸ਼ੂਗਰ ਦਾ ਮੁੱਖ ਲੱਛਣ ਹੈ। ਸ਼ੂਗਰ ਹੋਣ 'ਤੇ ਬਲੱਡ 'ਚ ਸ਼ੂਗਰ ਦਾ ਲੈਵਲ ਵਧ ਜਾਂਦਾ ਹੈ। ਸੈੱਲਸ ਤੱਕ ਐਨਰਜੀ ਨਹੀਂ ਪਹੁੰਚ ਪਾਉਂਦੀ। ਸਰੀਰ 'ਚ ਐਨਰਜੀ ਦੀ ਘਾਟ ਕਾਰਨ ਕਮਜ਼ੋਰੀ ਆਉਣ ਲੱਗਦੀ ਹੈ ਅਤੇ ਭਾਰ ਘੱਟ ਹੋਣ ਲੱਗਦਾ ਹੈ। 


Aarti dhillon

Content Editor

Related News