ਭਾਰਤ ਵਿੱਚ ਵੀ ਹੋਵੇਗੀ ਮਹਿੰਗੇ ਮਸਾਲੇ ਹੀਂਗ ਦੀ ਖੇਤੀ, ਉਤਪਾਦਨ ਦੀ ਉਮੀਦ ਬਣੇ ਲਾਹੂਲ ਤੇ ਕਿਨੌਰ

Wednesday, Oct 21, 2020 - 11:00 AM (IST)

ਪਾਲਮਪੁਰ (ਬਿਊਰੋ) - ਦੁਨੀਆਂ ਭਰ ’ਚੋਂ ਜਦੋਂ ਮਹਿੰਗੇ ਮਸਾਲਿਆਂ ਦਾ ਜ਼ਿਕਰ ਆਉਂਦਾ ਹੈ ਤਾਂ ਉਸ ਵਿਚ ਦੋ ਨਾਮ ਆਉਂਦੇ ਹਨ, ਪਹਿਲਾ ਨਾਮ ਕੇਸਰ ਅਤੇ ਦੂਜਾ ਨਾਮ ਹੀਂਗ । ਦੱਸ ਦੇਈਏ ਕਿ ਭਾਰਤ ਵਿਚ ਹੀਂਗ ਦੀ ਪੈਦਾਵਾਰ ਨਹੀਂ ਹੁੰਦੀ। ਇਸ ਨੂੰ ਖਾੜੀ ਦੇਸ਼ਾਂ ਤੋਂ ਮੰਗਵਾਇਆ ਜਾਂਦਾ ਹੈ। 3 ਸਾਲ ਦੀ ਰਿਸਰਚ ਤੋਂ ਬਾਅਦ ਹਿਮਾਚਲ ਪਰਦੇਸ਼ ਦੇ ਪਾਲਮਪੁਰ ਵਿੱਚ ਸਥਿਤ ਇੰਸਟੀਚਿਊਟ ਆਫ਼ ਹਿਮਾਲਇਨ ਬਾਔਰਿਸੋਰਸ ਟੈਕਨਾਲੋਜੀ (IHBT) ਨੂੰ ਇਹ ਕਾਮਯਾਬੀ ਮਿਲੀ ਹੈ। ਦੇਸ਼ ਵਿੱਚ ਹਰ ਸਾਲ 600 ਕਰੋੜ ਰੁਪਏ ਦਾ ਕੱਚਾ ਮਾਲ ਹੀਂਗ ਬਣਾਉਣ ਲਈ ਦੂਜੇ ਦੇਸ਼ਾਂ ਤੋਂ ਖ਼ਰੀਦਿਆਂ ਜਾਂਦਾ ਹੈ। ਯੂ.ਪੀ. ਦੇ ਹਾਥਰਸ ਵਿੱਚ ਹੀਂਗ ਨੂੰ ਪ੍ਰੋਸੇਸ ਕਰਨ ਵਾਲੀ ਕਰੀਬ 60 ਯੂਨਿਟ ਹਨ।

ਪੜ੍ਹੋ ਇਹ ਵੀ ਖਬਰ - ਨਿਊਜ਼ੀਲੈਂਡ ਵਿੱਚ ਕੀਵੀ ਕਿੰਗ ਬਣੇ ਪੰਜਾਬ ਦੀ ਧਰਤੀ ਤੋਂ ਗਏ ‘ਬੈਂਸ’ ਭਰਾ

IHBT ਮੁਤਾਬਕ ਜੇਕਰ ਇਸੇ ਤਰ੍ਹਾਂ ਸਭ ਠੀਕ ਰਿਹਾ ਤਾਂ ਪੰਜ ਸਾਲਾਂ ਬਾਅਦ ਦੇਸ਼ ਲਈ ਹੀਂਗ ਲਾਹੂਲ ਸਪਿਤੀ, ਕਿਨੌਰ ਅਤੇ ਮੰਡੀ ਦੇ ਉੱਚਾਈ ਵਾਲੇ ਇਲਾਕਿਆਂ ਤੋਂ ਉਪਲਬਧ ਹੋਵੇਗੀ। ਵਰਤਮਾਨ ਸਮੇਂ ਵਿੱਚ ਭਾਰਤ ਅਜੇ ਹੀਂਗ ਲਈ ਈਰਾਨ, ਅਫਗਾਨਿਸਤਾਨ ਅਤੇ ਉਜ਼ਬੇਕਿਸਤਾਨ ਵਰਗੇ ਦੇਸ਼ਾਂ 'ਤੇ ਨਿਰਭਰ ਹੈ।

PunjabKesari

ਇੰਝ ਕੀਤੀ ਜਾਂਦੀ ਹੈ ਪੌਦਿਆਂ ਦੀ ਦੇਖਭਾਲ 
ਲਾਹੂਲ ਸਪਿਤੀ ਜ਼ਿਲ੍ਹਾ ’ਚ 800, ਕਿੰਨੌਰ ’ਚ 1000 ਅਤੇ ਮੰਡੀ ਜ਼ਿਲ੍ਹੇ ਦੇ ਜੰਜੈਹਲੀ ’ਚ 300 ਪੌਦੇ ਲਗਾਏ ਜਾਣਗੇ। ਇਹ ਪੌਦੇ ਮੁੱਖ ਤੌਰ ’ਤੇ ਬੀਜ ਤਿਆਰ ਕਰਨ ਲਈ ਲਗਾਏ ਜਾਂਦੇ ਹਨ। ਪੰਜ ਸਾਲਾਂ ਬਾਅਦ ਇਨ੍ਹਾਂ ਪੌਦਿਆਂ ਤੋਂ ਫਸਲ ਤਿਆਰ ਹੋ ਜਾਵੇਗੀ, ਜਿਸ ਨੂੰ ਬੀਜ ਉਤਪਾਦਨ ਕੇਂਦਰ ਵਿੱਚ ਰੱਖਿਆ ਜਾਵੇਗਾ। ਇਨ੍ਹਾਂ ਪੰਜ ਸਾਲਾਂ ਵਿੱਚ ਹਿਮਾਲਇਨ ਇੰਸਟੀਚਿਉਟ ਆੱਫ ਟੈਕਨਾਲੋਜੀ ਪਾਲਮਪੁਰ ਖਾਸ ਤੌਰ ’ਤੇ ਇਥੋ ਦੇ ਕਿਸਾਨਾਂ ਦੇ ਖੇਤਾਂ ’ਚ ਜਾ ਕੇ ਪੌਦਿਆਂ ਦੀ ਦੇਖਭਾਲ ਕਰੇਗਾ ਅਤੇ ਸਹੂਲਤਾਵਾਂ ਮੁਹੱਈਆਂ ਕਰਵਾਏਗਾ। 2018 ਵਿੱਚ, ਆਈ.ਐੱਚ.ਬੀ.ਟੀ. ਨੇ ਕੈਲੰਗ ਦੇ ਰਿਵਲਿੰਗ ਪਿੰਡ ’ਚ ਅੱਧੇ ਹੈਕਟੇਅਰ ਰਕਬੇ ਵਿੱਚ ਲਗਭਗ ਸਾਂਢੇ ਤਿੰਨ ਹਜ਼ਾਰ ਪੌਦੇ ਲਗਾਏ ਸੀ। ਦੂਜੇ ਪਾਸੇ ਸੰਸਥਾ ਨੇ ਰੀਲਿੰਗ ਵਿਖੇ ਆਪਣੀ ਇਕ ਲੈਬ ਵੀ ਸਥਾਪਿਤ ਕੀਤੀ ਹੋਈ ਹੈ, ਜਿੱਥੇ ਪੌਦਿਆਂ ਦੀ ਨਿਯਮਤ ਤੌਰ ’ਤੇ ਨਿਗਰਾਨੀ ਕੀਤੀ ਜਾਂਦੀ ਹੈ।

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ

ਹੀਂਗ ਦੇ ਪੌਦੇ 5 ਸਾਲ ਬਾਅਦ ਤਿਆਰ ਹੁੰਦੇ ਹਨ। ਇਨ੍ਹਾਂ ਦੀਆਂ ਜੜ੍ਹਾ ਕੋਲ ਇਕ ਕੱਟ ਲਾਇਆ ਜਾਂਦਾ ਹੈ, ਜਿਸ ’ਚੋਂ ਦੁੱਧ ਵਰਗਾ ਪਦਾਰਥ ਨਿਕਲਦਾ ਹੈ। ਇਸ ਨੂੰ ਓਲਿਓ ਗਮ ਰੇਜਿਨ ਕੀਤਾ ਜਾਂਦਾ ਹੈ। ਇਹ ਸ਼ੁੱਧ ਹੀਂਗ ਹੁੰਦੀ ਹੈ, ਜੋ 3-4 ਦਿਨ ਬਾਅਦ ਸੁੱਕ ਜਾਂਦੀ ਹੈ। ਸੁੱਕਣ ਮਗਰੋਂ ਇਸ ਨੂੰ ਕੱਢ ਲਿਆ ਜਾਂਦਾ ਹੈ ਅਤੇ ਪੌਦੇ ਦੇ ਦੂਜੇ ਪਾਸੇ ਇਸੇ ਕੱਟ ਲਗਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇਕ ਪੌਦੇ ’ਤੇ 10-15 ਕੱਟ ਲਗਾ ਕੇ ਹੀਂਗ ਇਕੱਠੀ ਕੀਤੀ ਜਾਂਦੀ ਹੈ, ਜੋ 20 ਤੋਂ 25 ਗ੍ਰਾਮ ਤੱਕ ਦੀ ਹੁੰਦੀ ਹੈ। ਦੱਸ ਦੇਈਏ ਕਿ ਹੀਂਗ 3 ਰੂਪਾਂ ’ਚ ਮਿਲਦੀ ਹੈ- ਹੰਝੂ, ਮਾਸ ਅਤੇ ਪੇਸਟ। 

ਪੜ੍ਹੋ ਇਹ ਵੀ ਖਬਰ - Health tips : ਕੋਸ਼ਿਸ਼ਾਂ ਕਰਨ ਦੇ ਬਾਵਜੂਦ ਇਨ੍ਹਾਂ ਗ਼ਲਤੀਆਂ ਕਾਰਨ ਘੱਟ ਨਹੀਂ ਹੁੰਦਾ ਸਾਡਾ ‘ਭਾਰ’

PunjabKesari

IHBT ਦੇ ਨਿਦੇਸ਼ਕ ਨੇ ਕਿਹਾ ਕਿ ਉਹ ਖੇਤੀਬਾੜੀ ਵਿਭਾਗ ਨਾਲ ਮਿਲ ਕੇ ਸੂਬੇ ’ਚ ਠੰਡੇ ਮਾਰੂਥਲ ਵਾਲੇ ਇਲਾਕਿਆਂ ਵਿੱਚ ਹੀਗ ਦੀ ਕਾਸ਼ਤ ਕਰਨ ਦੀ ਕੋਸ਼ਿਸ਼ ਕਰਦੇ ਹਨ। ਲਾਹੂਲ-ਸਪਿਤੀ, ਕਿਨੌਰ ਅਤੇ ਮੰਡੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿਚ ਕਿਸਾਨਾਂ ਨੂੰ ਹੀਗ ਦੇ ਪੌਦੇ ਵੰਡ ਦਿੱਤੇ ਗਏ ਹਨ। ਜਿਸ ਲਈ ਕਿਸਾਨਾਂ ਨੂੰ ਸਮੇਂ-ਸਮੇਂ ’ਤੇ ਸਿਖਲਾਈ ਅਤੇ ਤਕਨੀਕੀ ਜਾਣਕਾਰੀ ਵੀ ਦਿੱਤੀ ਜਾਏਗੀ। ਜਿੱਥੋਂ ਤੱਕ ਪ੍ਰੋਸੈਸਿੰਗ ਦਾ ਸਵਾਲ ਹੈ, ਤਾਂ ਇਸ ਸਮੇਂ ਹਾਥਰਸ ਹੀ ਸਭ ਤੋਂ ਵੱਡਾ ਕੇਂਦਰ ਹੈ, ਜਿਥੇ ਕੱਚੀ ਹੀਂਗ 'ਤੇ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਕਿਸਾਨਾਂ ਨੂੰ ਵੀ ਅਜਿਹਾ ਸਿਖਾਂਉਣਗੇ ਅਤੇ ਇਸ ਦੀ ਸਮਰੱਥਾ ਹੋਰ ਜ਼ਿਆਦਾ ਵਧਾਉਂਗੇ। 

ਪੜ੍ਹੋ ਇਹ ਵੀ ਖਬਰ - Cooking Tips : ਸਰਦੀਆਂ ਦੇ ਸੁਆਦ ਨੂੰ ਬਰਕਰਾਰ ਰੱਖਣ ਲਈ ਇੰਝ ਬਣਾਓ ‘ਨਾਰੀਅਲ ਦੇ ਲੱਡੂ’, ਜਾਣੋ ਪੂਰੀ ਵਿਧੀ


rajwinder kaur

Content Editor

Related News