ਪੰਜਾਬ 'ਚ ਭਖਿਆ ਚੋਣ ਅਖਾੜਾ, ਭਲਕੇ ਪੰਚਾਂ-ਸਰਪੰਚਾਂ ਦੀ ਹੋਵੇਗੀ ਚੋਣ

Saturday, Jul 26, 2025 - 11:27 AM (IST)

ਪੰਜਾਬ 'ਚ ਭਖਿਆ ਚੋਣ ਅਖਾੜਾ, ਭਲਕੇ ਪੰਚਾਂ-ਸਰਪੰਚਾਂ ਦੀ ਹੋਵੇਗੀ ਚੋਣ

ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਭਰ 'ਚ ਇੱਕ ਵਾਰ ਫਿਰ ਸਿਆਸੀ ਅਖਾੜਾ ਭਖਣ ਜਾ ਰਿਹਾ ਹੈ। ਪੰਜਾਬ 'ਚ ਪੰਚਾਂ ਅਤੇ ਸਰਪੰਚਾਂ ਦੀਆਂ ਜ਼ਿਮਨੀ ਚੋਣਾਂ 27 ਤਾਰੀਖ਼ ਨੂੰ ਹੁਣ ਜਾ ਰਹੀਆਂ ਹਨ। ਜ਼ਿਲ੍ਹਾ ਫਿਰੋਜਪੁਰ ਦੀ ਜੇਕਰ ਗੱਲ ਕਰੀਏ ਤਾਂ 13 ਥਾਵਾਂ 'ਤੇ ਸਰਪੰਚਾਂ ਅਤੇ ਪੰਚਾਂ ਦੀ ਚੋਣ ਹੋਣੀ ਹੈ। ਫਿਰੋਜ਼ਪੁਰ ਦੇ ਪਿੰਡ ਦੋਨਾਂ ਰਹਿਮਤ ਵਾਲਾ ਮਮਦੋਟ ਕਸਬੇ 'ਚ ਸਰਪੰਚ ਦੀ ਚੋਣ ਹੋਣ ਜਾ ਰਹੀ ਹੈ ਅਤੇ ਬਾਕੀ 12 ਪਿੰਡਾਂ 'ਚ ਰਹਿੰਦੀਆਂ ਪੰਚਾਂ ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਹਨ।

ਇਹ ਵੀ ਪੜ੍ਹੋ : ਪੰਜਾਬ ਦੇ 17 ਹਜ਼ਾਰ ਰਾਸ਼ਨ ਡਿਪੂਆਂ ਨਾਲ ਜੁੜੀ ਵੱਡੀ ਖ਼ਬਰ, ਮੁਫ਼ਤ ਰਾਸ਼ਨ ਨੂੰ ਲੈ ਕੇ...

ਇਨ੍ਹਾਂ ਜ਼ਿਮਨੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਪਿੰਡਾਂ 'ਚ ਸਿਆਸੀ ਅਖਾੜਾ ਭਖ ਗਿਆ ਹੈ। ਲੋਕਾਂ ਦਾ ਕਹਿਣਾ ਹੈ ਇਹ ਪੰਚਾਂ ਦੀਆਂ ਚੋਣਾਂ ਨਹੀਂ, ਸਰਪੰਚ ਦੀ ਚੋਣ ਹੀ ਲੱਗ ਰਹੀ ਹੈ ਅਤੇ ਪੂਰਾ ਜ਼ੋਰ ਲਗਾਇਆ ਜਾ ਰਿਹਾ ਹੈ। ਪਿੰਡਾਂ ਦੇ ਲੋਕ ਇੱਕ ਵਾਰ ਫਿਰ ਵਿਕਾਸ ਦੇ ਨਾਂ 'ਤੇ ਵਿਕਾਸ ਕਰਵਾਉਣ ਵਾਲੇ ਉਮੀਦਵਾਰਾਂ ਨੂੰ ਆਪਣਾ ਕੀਮਤੀ ਵੋਟ ਪਾਉਣਗੇ। ਫਿਰੋਜ਼ਪੁਰ ਦੇ ਹਲਕਾ ਗੁਰੂ ਸਾਹਿਬ ਦੇ ਪਿੰਡ ਚਪਾਤੀ ਵਿੱਚ ਵੀ ਇੱਕ ਪੰਚ ਮਹਿਲਾ ਦੀ ਚੋਣ ਦੁਬਾਰਾ ਹੋਣ ਜਾ ਰਹੀ ਹੈ।

ਇਹ ਵੀ ਪੜ੍ਹੋ : ਪੈਟਰੋਲ ਪੰਪ ਦਾ ਵਾਹਨਾਂ 'ਚ ਤੇਲ ਭਰਨ ਤੋਂ ਇਨਕਾਰ! ਲੱਗੀਆਂ ਲੰਬੀਆਂ ਲਾਈਨਾਂ, ਪੜ੍ਹੋ ਪੂਰਾ ਮਾਮਲਾ

ਭਾਵੇਂ ਇਸ ਵਾਰਡ ਦੀਆਂ 78 ਵੋਟਾਂ ਹਨ ਪਰ ਮਾਹੌਲ ਸਰਪੰਚਾਂ ਦੀ ਚੋਣ ਵਾਂਗ ਭਖਿਆ ਹੋਇਆ ਹੈ। ਚੋਣਾਂ ਕਰਾ ਰਹੇ ਅਧਿਕਾਰੀਆਂ ਨੇ ਦੱਸਿਆ ਕਿ ਫਿਰੋਜ਼ਪੁਰ 'ਚ 13 ਥਾਵਾਂ 'ਤੇ ਜ਼ਿਮਨੀ ਚੋਣ ਹੋਣ ਜਾ ਰਹੀਆ ਹੈ। ਇਸ ਦੇ ਲਈ 41 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਭਰੇ ਹਨ। ਇੱਕ ਪਿੰਡ ਵਿੱਚ ਸਰਪੰਚ ਦੀ ਚੋਣ ਅਤੇ ਬਾਕੀ ਪਿੰਡਾਂ ਵਿੱਚ ਪੰਚਾਂ ਦੀ ਚੋਣ ਹੋਣ ਜਾ ਰਹੀ ਹੈ। ਪਿੰਡਾਂ ਵਿੱਚ ਅਮਨ-ਅਮਾਨ ਦੇ ਨਾਲ ਇਹ ਚੋਣਾਂ ਕਰਵਾਉਣ ਦੇ ਲਈ ਪ੍ਰਸ਼ਾਸਨ ਪੂਰੀ ਤਰ੍ਹਾਂ ਮੁਸਤੈਦ ਹੈ ਅਤੇ ਪੁਲਸ ਪ੍ਰਸ਼ਾਸਨ ਇਨ੍ਹਾਂ ਚੋਣਾਂ ਨੂੰ ਕਰਵਾਉਣ ਦੇ ਲਈ ਪੂਰੀ ਤਰ੍ਹਾਂ ਚੌਕਸ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News