ਇਸ ਖੇਤੀਬਾੜੀ ਯੂਨੀਵਰਸਿਟੀ ਨੂੰ ਮਿਲਣਗੀਆਂ 10% ਸੀਟਾਂ, 26 ਨੂੰ ਹੋਵੇਗੀ ਦਾਖਲਾ ਪ੍ਰੀਖਿਆ

10/18/2020 5:39:18 PM

ਪਾਲਮਪੁਰ (ਬਿਊਰੋ) - ਖੇਤੀਬਾੜੀ ਯੂਨੀਵਰਸਿਟੀ ਵਿੱਚ ਵੱਖ-ਵੱਖ ਕੋਰਸਾਂ ਲਈ ਨਿਰਧਾਰਤ ਸੀਟਾਂ ਵਿੱਚ 10 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਖੇਤੀਬਾੜੀ ਯੂਨੀਵਰਸਿਟੀ ਦੇ ਇਸ ਪ੍ਰਸਤਾਵ ਨੂੰ ਸੂਬਾ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਦੱਸ ਦੇਈਏ ਕਿ ਇਹ 10 ਫੀਸਦੀ ਸੀਟਾਂ ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਵਿਦਿਆਰਥੀਆਂ ਲਈ ਰਾਖਵੇਂ ਰੱਖੀਆਂ ਗਈਆਂ ਹਨ, ਜੋ ਯੂਨੀਵਰਸਿਟੀ ਵਿਚ ਇਸ ਸਮੇਂ ਮੌਜੂਦ ਸੀਟਾਂ ਦੀ ਗਿਣਤੀ ਨੂੰ ਕਿਸੇ ਪੱਖ ਤੋਂ ਪ੍ਰਭਾਵਿਤ ਨਹੀਂ ਕਰਨਗੀਆਂ।

ਪੜ੍ਹੋ ਇਹ ਵੀ ਖਬਰ - Navratri 2020: ਨਰਾਤਿਆਂ ਦਾ ਵਰਤ ਰੱਖਣ ਵਾਲੀਆਂ ‘ਗਰਭਵਤੀ ਜਨਾਨੀਆਂ’ ਇਨ੍ਹਾਂ ਗੱਲਾਂ ’ਤੇ ਦੇਣ ਖ਼ਾਸ ਧਿਆਨ

ਇਸ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਅਕਾਦਮੀ ਦੇ ਵੱਖ-ਵੱਖ ਪ੍ਰੋਗਰਾਮਾਂ ਲਈ ਦਾਖਲਾ ਪ੍ਰਕਿਰਿਆ ਨੂੰ ਮੁੜ ਤੋਂ ਖੋਲ੍ਹਣ ਦਾ ਫੈਸਲਾ ਵੀ ਕੀਤਾ ਗਿਆ ਹੈ। ਇਸ ਕੜੀ ’ਚ ਆਨਲਾਈਨ ਅਤੇ ਆਫਲਾਈਨ ਅਰਜ਼ੀਆਂ 26 ਅਕਤੂਬਰ ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ ਵੱਖ-ਵੱਖ ਵਰਗਾਂ ਤੋਂ ਇਲਾਵਾ, ਆਰਥਿਕ ਪੱਖੋਂ ਕਮਜ਼ੋਰ ਵਰਗ ਨਾਲ ਸਬੰਧਤ ਉਮੀਦਵਾਰ ਵੀ ਇਸ ਬਿਨੈ-ਪੱਤਰ ਨੂੰ ਦਾਖਲ ਕਰਵਾ ਸਕਦੇ ਹਨ, ਜਦਕਿ ਮੈਰਿਟ ਅਧਾਰਤ ਦਾਖਲਾ ਪ੍ਰਕਿਰਿਆ ਦੇ ਤਹਿਤ ਕਬਾਇਲੀ ਖੇਤਰ ਨਾਲ ਸਬੰਧਿਤ ਉਮੀਦਵਾਰਾਂ ਲਈ ਆਫਲਾਈਨ ਅਰਜ਼ੀਆਂ 2 ਨਵੰਬਰ ਤੱਕ ਜਮ੍ਹਾਂ ਕੀਤੀਆਂ ਜਾਣਗੀਆਂ।

ਪੜ੍ਹੋ ਇਹ ਵੀ ਖਬਰ - ਵਾਸਤੂ ਮੁਤਾਬਕ: ਘਰ ''ਚ ਰੱਖੋ ਇਹ ਚੀਜ਼ਾਂ, ਖੁੱਲ੍ਹਣਗੇ ‘ਤਰੱਕੀ’ ਦੇ ਰਸਤੇ ਤੇ ਨਹੀਂ ਹੋਵੇਗੀ ‘ਪੈਸੇ ਦੀ ਕਮੀ’

ਦਾਖਲਾ ਪ੍ਰੀਖਿਆ ਲਈ ਇਹ ਹੋਣਗੀਆਂ ਨਵੀਆਂ ਤਾਰੀਖਾਂ
ਯੂਨੀਵਰਸਿਟੀ ’ਚ ਦਾਖਲਾ ਪ੍ਰੀਖਿਆ ਅਧਾਰਿਤ ਕੋਰਸਾਂ ਲਈ ਵੀ ਨਵੀਆਂ ਤਰੀਖ਼ਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰਬੰਧਕੀ ਕਾਰਨਾਂ ਕਰਕੇ ਇਨ੍ਹਾਂ ਤਾਰੀਖ਼ਾਂ ’ਚ ਪਹਿਲਾਂ ਬਦਲਾਅ ਕੀਤਾ ਗਿਆ ਸੀ। ਇਸ ਕੜੀ ਦੇ ਤਹਿਤ ਬੀ.ਵੀ.ਐੱਸ.ਸੀ., ਬੀ.ਐੱਸ.ਸੀ. ਆਨਰਸ ਖੇਤੀਬਾੜੀ ਦੀ ਦਾਖਲਾ ਪ੍ਰੀਖਿਆ 8 ਨਵੰਬਰ ਨੂੰ ਹੋਵੇਗੀ, ਜਦਕਿ ਐੱਮ.ਐੱਸ.ਸੀ. ਖੇਤੀਬਾੜੀ ਅਤੇ ਐੱਮ.ਬੀ.ਐੱਸ.ਸੀ ਕੋਰਸ ਦੀ ਦਾਖਲਾ ਪ੍ਰੀਖਿਆ 11 ਨਵੰਬਰ ਨੂੰ ਹੋਵੇਗੀ। ਇਹ ਪ੍ਰੀਖਿਆਵਾਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਲਈਆਂ ਜਾਣਗੀਆਂ।

ਪੜ੍ਹੋ ਇਹ ਵੀ ਖਬਰ - ਪਤੀ-ਪਤਨੀ ’ਚ ਹੈ ‘ਕਲੇਸ਼’ ਜਾਂ ਪਰਿਵਾਰਿਕ ਮੈਂਬਰਾਂ ’ਚ ਹੋ ਰਹੀ ਹੈ ‘ਅਣਬਣ’, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ


rajwinder kaur

Content Editor

Related News