ਜੇਕਰ ਬਣਨਾ ਚਾਹੁੰਦੇ ਹੋ ਸੁੰਦਰ ਅਤੇ ਤੰਦਰੁਸਤ ਚਮੜੀ ਦੇ ਮਾਲਕ ਤਾਂ ਰੋਜ਼ ਕਰੋ ਯੋਗਾ
Friday, Jun 17, 2016 - 02:52 PM (IST)
ਮੁੰਬਈ : ਚੰਗੀ ਸਿਹਤ ਅਤੇ ਬਾਹਰੀ ਖੂਬਸੂਰਤੀ ਦੋ ਵੱਖ-ਵੱਖ ਗੱਲਾਂ ਹਨ। ਇਹ ਜ਼ਰੂਰੀ ਨਹੀਂ ਕਿ ਹਰ ਮਨੁੱਖ ਜਨਮ ਤੋਂ ਹੀ ਖੂਬਸੂਰਤ ਹੋਵੇ ਪਰ ਯੋਗਾ ਨਾਲ ਆਮ ਜਿਹੇ ਸਰੀਰ ਨੂੰ ਵੀ ਸੁਢੋਲ ਬਣਾਇਆ ਜਾ ਸਕਦਾ ਹੈ। ਅੱਜਕੱਲ ਆਪਣੇ ਸਰੀਰ ਦੀਆਂ ਕਮੀਆਂ ਨੂੰ ਦੂਰ ਕਰਨ ਬਹੁਤ ਤਰ੍ਹਾਂ ਦੀਆਂ ਤਕਨੀਕਾਂ ਮੌਜੂਦ ਹਨ ਪਰ ਉਨ੍ਹਾਂ ਨਾਲ ਬਹੁਤ ਸਾਰੇ ਨੁਕਸਾਨ ਵੀ ਹੁੰਦੇ ਹਨ।
ਅੱਜ ਕੱਲ ਦੀ ਅਧੁਨਿਕ ਜੀਵਨ ਸ਼ੈਲੀ ''ਚ ਸਿਹਤ ਅਤੇ ਸੰਦਰਤਾ ਨੂੰ ਹਾਸਲ ਕਰਨ ਲਈ ਯੋਗ ਸਭ ਤੋਂ ਵਧੀਆ ਸਾਧਨ ਹੈ। ਸੁੰਦਰ ਚਮੜੀ ਅਤੇ ਚਮਕੀਲੇ ਵਾਲਾਂ ਲਈ ''ਪ੍ਰਾਣਾਯਾਮ'' ਬਹੁਤ ਵਧੀਆ ਆਸਣ ਹੈ। ਇਸ ਨਾਲ ਤਨਾਅ ਘੱਟ ਹੁੰਦਾ ਹੈ ਅਤੇ ਖੂਨ ''ਚ ਆਕਸੀਜਨ ਦੀ ਗਤੀ ਵੱਧ ਜਾਂਦੀ ਹੈ ਅਤੇ ਖੂਨ ਦੀ ਗਤੀ ਸਹੀ ਢੰਗ ਨਾਲ ਕੰਮ ਕਰਦੀ ਹੈ। ''ਉਤਥਾਸਨ, ਉਤਕਾਵਾਸਨ, ਸ਼ੀਰਸ਼ਾਸਨ, ਹਲਾਸਨ ਅਤੇ ਸੂਰਜ ਨਮਸਕਾਰ'' ਵਰਗੇ ਆਸਣ ਅੰਦਰਲੀ ਅਤੇ ਬਾਹਰਲੀ ਖੂਬਸੂਰਤੀ ਨੂੰ ਨਿਖ਼ਾਰਣ ''ਚ ਬਹੁਤ ਵਧੀਆ ਭੂਮਿਕਾ ਨਿਭਾਉਂਦੇ ਹਨ।
ਯੋਗ ਕਰਨ ਨਾਲ ਵਿਅਕਤੀ ਸਰੀਰਕ ਅਤੇ ਮਾਨਸਿਕ ਦੋਨੋਂ ਪਾਸਿਓਂ ਤੰਦਰੁਸਤ ਹੁੰਦਾ ਹੈ। ਇਸ ਨਾਲ ਨਾੜੀ ਤੰਤਰ, ਮਾਸਪੇਸ਼ੀਆ, ਮਸਲ ਅਤੇ ਅੰਦਰੂਨੀ ਅੰਗ ਮਜ਼ਬੂਤ ਹੁੰਦੇ ਹਨ ''ਤੇ ਆਪਣਾ ਕੰਮ ਸਹੀ ਢੰਗ ਨਾਲ ਕਰਦੇ ਹਨ। ਯੋਗ ਤਨਾਅ ਘੱਟ ਕਰਦਾ ਹੈ ਅਤੇ ਇਕਾਗਰਤਾ ਵਧਾਉਂਦਾ ਹੈ।
ਯੋਗ ਪ੍ਰਾਚੀਨ ਕਾਲ ਦੀ ਭਾਰਤੀ ਵਿੱਦਿਆ ਹੈ। ਇਸ ਨਾਲ ਤੰਦਰੁਸਤ ਸਰੀਰ ਅਤੇ ਸੁੰਦਰ ਚਮੜੀ ਦੇ ਮਾਲਕ ਬਣ ਸਕਦੇ ਹਾਂ। ਯੋਗ ਰੋਜ਼ ਕਰਨ ਨਾਲ ਬੁਢਾਪੇ ''ਤੇ ਕਾਬੂ ਪਾਇਆ ਜਾ ਸਕਦਾ ਹੈ। ਯੋਗ ਨਾਲ ਸਾਹ ਕਿਰਿਆ ਸਹੀ ਢੰਗ ਨਾਲ ਕੰਮ ਕਰਦੀ ਹੈ। ਸੁੰਦਰਤਾ ਨਾਲ ਜੁੜੀਆਂ ਜ਼ਿਆਦਾਤਰ ਸਮੱਸਿਆਵਾਂ ਤਨਾਅ ਦੇ ਕਾਰਣ ਪੈਦਾ ਹੁੰਦੀਆਂ ਹਨ ਜਿਵੇਂ ਵਾਲਾਂ ਦਾ ਝੜਨਾ, ਮੁਹਾਸੇ, ਗੰਜਾਪਣ, ਸਿੱਕਰੀ ਆਦਿ। ਯੋਗ ਨਾਲ ਤਨਾਅ ਘੱਟ ਹੁੰਦਾ ਹੈ ਅਤੇ ਉਪਰੋਕਤ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਸੁੰਦਰਤਾ ਲਈ ਪੋਸ਼ਟਿਕ ਭੋਜਨ ਵੀ ਬਹੁਤ ਜ਼ਰੂਰੀ ਹੈ। ਇਸ ਲਈ ਆਪਣੇ ਭੋਜਨ ''ਚ ਜੂਸ, ਕੱਚਾ ਸਲਾਦ, ਪੂੰਗਰਿਆ ਅਨਾਜ, ਦਾਲਾਂ, ਜੈਵਿਕ ਭੋਜਨ, ਚਾਵਲ ਬਦਾਮ, ਬੀਜ, ਹਰੀਆਂ ਪੱਤੇਦਾਰ ਸਬਜੀਆਂ, ਤਾਜ਼ੇ ਫ਼ਲ, ਜੂਸ ਅਤੇ ਦਹੀਂ ਵਰਗੇ ਭੋਜਨ ਨੂੰ ਆਪਣੇ ਰੋਜ਼ ਦੇ ਅਹਾਰ ''ਚ ਸ਼ਾਮਿਲ ਕਰੋ। ਇਹ ਆਹਾਰ ਅਸਾਨੀ ਨਾਲ ਹਜ਼ਮ ਹੁੰਦਾ ਹੈ ਅਤੇ ਪੌਸ਼ਟਿਕ ਵੀ ਹੁੰਦਾ ਹੈ। ਰੀਫਾਇੰਡ, ਚੀਨੀ ਅਤੇ ਚਰਬੀ ਵਰਗੇ ਭੋਜਨ ਨੂੰ ਆਪਣੇ ਆਹਾਰ ''ਚੋਂ ਕੱਢ ਦੇਣਾ ਚਾਹੀਦਾ ਹੈ। ਯੋਗ ਨਾਲ ਚਮਕਦੀ ਚਮੜੀ, ਚਮਕੀਲੇ ਵਾਲ, ਸੁਢੋਲ ਸਰੀਰ ਦੇ ਮਾਲਿਕ ਬਣਿਆ ਜਾ ਸਕਦਾ ਹੈ।
