''ਵਰਲਡ ਹਾਰਟ ਡੇਅ'' : 30 ਤੋਂ ਬਾਅਦ ਦਿਲ ਨਾਲ ਜੁੜੇ ਇਨ੍ਹਾਂ ਲੱਛਣਾਂ ਨੂੰ ਨਾ ਕਰੋ ਨਜ਼ਰ-ਅੰਦਾਜ਼

09/29/2020 11:32:54 AM

ਜਲੰਧਰ—ਦਿਲ ਸਾਡੇ ਸਰੀਰ ਦਾ ਇਕ ਮੁੱਖ ਹਿੱਸਾ ਹੈ। ਇਸ ਨਾਲ ਹੀ ਸਾਡਾ ਪੂਰਾ ਸਰੀਰ ਕੰਮ ਕਰਦਾ ਹੈ। ਪਰ ਗਲਤ ਲਾਈਫਸਟਾਈਲ, ਖਾਣ-ਪੀਣ ਦੇ ਚੱਲਦੇ ਅਸੀਂ ਦਿਲ ਦੀ ਸਿਹਤ ਨੂੰ ਖਰਾਬ ਕਰ ਲੈਂਦੇ ਹਾਂ। ਇਸ ਕਾਰਨ ਸਰੀਰ 'ਚ ਕੈਲੋਸਟ੍ਰਾਲ ਦੀ ਮਾਤਰਾ ਵੱਧਦੀ ਹੈ ਜੋ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਹੋਣ ਦਾ ਖਤਰਾ ਕਈ ਗੁਣਾ ਵਧਾਉਂਦੀ ਹੈ। ਰਿਸਰਚ ਮੁਤਾਬਕ ਵੀ ਦੁਨੀਆ ਭਰ 'ਚ ਸਭ ਤੋਂ ਜ਼ਿਆਦਾ ਮੌਤਾਂ ਹੋਣ ਦਾ ਕਾਰਨ ਦਿਲ ਨਾਲ ਜੁੜੀ ਬਿਮਾਰੀ ਨੂੰ ਮੰਨਿਆ ਗਿਆ ਹੈ। ਇਸ ਦੇ ਨਾਲ ਹੀ ਗੱਲ ਜੇਕਰ ਕੋਰੋਨਾ ਵਾਇਰਸ ਦੀ ਕਰੀਏ ਤਾਂ ਜੋ ਲੋਕ ਪਹਿਲਾਂ ਤੋਂ ਦਿਲ ਜਾਂ ਕਿਸੇ ਹੋਰ ਬਿਮਾਰੀ ਦਾ ਸ਼ਿਕਾਰ ਹਨ ਤਾਂ ਉਹ ਜ਼ਲਦੀ ਹੀ ਇਸ ਵਾਇਰਸ ਦੀ ਲਪੇਟ 'ਚ ਆ ਰਹੇ ਹਨ। ਇਸ ਦੇ ਇਲਾਵਾ ਅੱਜ ਕੱਲ ਦੀ ਗਲਤ ਜੀਵਨ ਸ਼ੈਲੀ ਦੀ ਚੱਲਦੇ ਸਿਰਫ ਬਜ਼ੁਰਗ ਹੀ ਨਹੀਂ ਸਗੋਂ ਘੱਟ ਉਮਰ ਦੇ ਲੋਕ ਵੀ ਦਿਲ ਨਾਲ ਸੰਬੰਧਤ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ।
ਅਸਲ 'ਚ ਸਾਡਾ ਦਿਲ ਆਪਣੀ ਸਿਹਤ ਨੂੰ ਲੈ ਕੇ ਸਾਨੂੰ ਬਹੁਤ ਸਾਰੇ ਸੰਕੇਤ ਦਿੰਦਾ ਹੈ। ਖਾਸ ਤੌਰ 'ਤੇ 30 ਦੀ ਉਮਰ ਪਾਰ ਕਰਨ ਦੇ ਬਾਅਦ ਸਾਡੇ ਸਰੀਰ 'ਚ ਬਹੁਤ ਸਾਰੇ ਬਦਲਾਅ ਆਉਂਦੇ ਹਨ। ਅਜਿਹੇ 'ਚ ਸਿਹਤ ਨਾਲ ਜੁੜੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ 'ਵਰਲਡ ਹਾਰਟ ਡੇਅ' ਦੇ ਮੌਕੇ 'ਤੇ ਕੁਝ ਅਜਿਹੇ ਸੰਕੇਤਾਂ ਦੇ ਬਾਰੇ 'ਚ ਦੱਸਦੇ ਹਾਂ ਜੋ ਦਿਲ ਦੀ ਸਿਹਤ ਖਰਾਬ ਹੋਣ ਵੱਲ ਇਸ਼ਾਰਾ ਕਰਦੇ ਹਨ।  

PunjabKesari
ਸੀਨੇ 'ਚ ਬੇਚੈਨੀ
ਸੀਨੇ 'ਚ ਲਗਾਤਾਰ ਸੜਨ, ਦਰਦ ਅਤੇ ਭਾਰੀਪਨ ਮਹਿਸੂਸ ਹੋਣ ਨਾਲ ਦਿਲ ਦੀਆਂ ਧਮਨੀਆਂ ਬਲਾਕ ਹੋਣ ਦਾ ਕਾਰਨ ਬਣਦੀ ਹੈ। ਅਜਿਹੇ 'ਚ ਇਸ ਨੂੰ ਇਗਨੋਰ ਕਰਨ ਦੀ ਬਜਾਏ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਆਪਣੀ ਡਾਈਟ ਦਾ ਵਿਸ਼ੇਸ਼ ਧਿਆਨ ਰੱਖੋ।
ਦਿਲ ਖਰਾਬ ਹੋਣਾ ਜਾਂ ਪੇਟ 'ਚ ਸੜਨ 
ਹਮੇਸ਼ਾ ਲੋਕਾਂ ਨੂੰ ਜ਼ਿਆਦਾ ਥਕਾਵਟ ਕਾਰਨ ਦਿਲ ਖਰਾਬ, ਚੱਕਰ ਆਉਂਦੇ ਹਨ। ਇਸ ਦੇ ਇਲਾਵਾ ਭਾਰੀ ਮਾਤਰਾ 'ਚ ਮਸਾਲੇਦਾਰ ਅਤੇ ਤਲਿਆ ਭੋਜਨ ਖਾਣ ਨਾਲ ਪੇਟ 'ਚ ਸੜਨ, ਗੈਸ ਅਤੇ ਦਰਦ ਆਦਿ ਦੀ ਪ੍ਰੇਸ਼ਾਨੀ ਹੋਣ ਦਾ ਕਾਰਨ ਬਣਦੇ ਹਨ। ਪਰ ਇਹ ਸਮੱਸਿਆਵਾਂ ਲੰਬੇ ਸਮੇਂ ਤੱਕ ਰਹਿਣ ਨਾਲ ਦਿਲ ਦੀ ਸਿਹਤ ਨੂੰ ਵਿਗਾੜਣ ਨਾਲ ਇਸ਼ਾਰਾ ਕਰਦੀ ਹੈ। ਅਜਿਹੇ 'ਚ ਸਮੇਂ ਰਹਿੰਦੇ ਇਨ੍ਹਾਂ ਸੰਕੇਤਾਂ 'ਤੇ ਧਿਆਨ ਦੇ ਕੇ ਡਾਕਟਰ ਨਾਲ ਸੰਪਰਕ ਜ਼ਰੂਰ ਕਰੋ। 
ਜਿਨ੍ਹਾਂ ਲੋਕਾਂ ਨੂੰ ਜ਼ਿਆਦਾ ਮਿਹਨਤ ਅਤੇ ਸਰੀਰਿਕ ਗਤੀਵਿਧੀ ਕੀਤੇ ਬਿਨ੍ਹਾਂ ਥਕਾਵਟ ਮਹਿਸੂਸ ਹੁੰਦੀ ਹੈ। ਨਾਲ ਹੀ ਸਾਹ ਚੜਣ ਲੱਗੇ ਤਾਂ ਇਹ ਦਿਲ ਦੀ ਸਥਿਤੀ ਖਰਾਬ ਹੋਣ ਦਾ ਸੰਕੇਤ ਦਿੰਦਾ ਹੈ। 

PunjabKesari
ਗਲੇ 'ਚ ਦਰਦ ਰਹਿਣਾ
ਉਂਝ ਤਾਂ ਗਲੇ 'ਚ ਦਰਦ ਜਾਂ ਖਰਾਬ ਹੋਣਾ ਇਕ ਆਮ ਗੱਲ ਹੈ। ਪਰ ਕਿਤੇ ਸੀਨੇ 'ਚ ਦਰਦ ਹੋਣ ਨਾਲ ਜਬੜਾ ਅਤੇ ਗਲਾ ਪ੍ਰਭਾਵਿਤ ਹੁੰਦਾ ਹੈ ਤਾਂ ਇਹ ਦਿਲ ਦੀ ਸਿਹਤ ਖਰਾਬ ਹੋਣ ਵੱਲ ਇਸ਼ਾਰਾ ਕਰਦਾ ਹੈ। 
ਖਰਾਟੇ ਲੈਣਾ
ਅੱਜ ਦੇ ਸਮੇਂ 'ਚ ਨੌਜਵਾਨ ਪੀੜ੍ਹੀ ਵੀ ਖਰਾਟੇ ਆਉਣ ਤੋਂ ਪ੍ਰੇਸ਼ਾਨ ਹੈ। ਅਜਿਹੇ 'ਚ ਜ਼ੋਰ ਨਾਲ ਖਰਾਟੇ ਲੈਣਾ ਸਲੀਪ ਐਪਨੀਆ ਵੱਲ ਇਸ਼ਾਰਾ ਕਰਦੇ ਹਨ। ਇਸ ਨਾਲ ਦਿਲ 'ਤੇ ਜ਼ਿਆਦਾ ਦਬਾਅ ਪੈਂਦਾ ਹੈ।
ਅਜਿਹੇ 'ਚ ਇਨ੍ਹਾਂ 'ਚੋਂ ਕੋਈ ਵੀ ਸੰਕੇਤ ਮਿਲਣ 'ਤੇ ਬਿਨ੍ਹਾਂ ਦੇਰੀ ਕੀਤੇ ਡਾਕਟਰ ਨਾਲ ਸੰਪਰਕ ਕਰੋ। ਨਾਲ ਹੀ ਆਪਣੀ ਡਾਈਟ ਦਾ ਖਾਸ ਤੌਰ 'ਤੇ ਧਿਆਨ ਰੱਖੋ।


Aarti dhillon

Content Editor

Related News