Health Tips: ਰਾਤ ਨੂੰ ਜੁਰਾਬਾਂ ਪਾ ਕੇ ਸੌਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਹੋਣਗੇ ਇਹ ਫ਼ਾਇਦੇ ਅਤੇ ਨੁਕਸਾਨ

Wednesday, Dec 22, 2021 - 12:18 PM (IST)

Health Tips: ਰਾਤ ਨੂੰ ਜੁਰਾਬਾਂ ਪਾ ਕੇ ਸੌਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਹੋਣਗੇ ਇਹ ਫ਼ਾਇਦੇ ਅਤੇ ਨੁਕਸਾਨ

ਜਲੰਧਰ (ਬਿਊਰੋ) - ਸਰਦੀ ਦੇ ਮੌਸਮ ’ਚ ਠੰਡ ਤੋਂ ਬਚਣ ਲਈ ਹਰ ਕੋਈ ਆਪਣਾ ਵਿਸ਼ੇਸ਼ ਧਿਆਨ ਰੱਖਦਾ ਹੈ। ਸਾਰੇ ਲੋਕ ਚੰਗੀ ਖ਼ੁਰਾਕ ਦੇ ਨਾਲ-ਨਾਲ ਗਰਮ ਕੱਪੜਿਆਂ ਨੂੰ ਲੈ ਕੇ ਵੀ ਬਹੁਤ ਸਾਵਧਾਨ ਰਹਿੰਦੇ ਹਨ। ਅਜਿਹੀ ਸਥਿਤੀ ’ਚ ਉਹ ਜ਼ਿਆਦਾ ਤੋਂ ਜ਼ਿਆਦਾ ਗਰਮ ਕੱਪੜੇ ਪਾਉਂਦੇ ਹਨ। ਨਾਲ ਹੀ ਪੈਰਾਂ ਨੂੰ ਗਰਮ ਰੱਖਣ ਲਈ ਜੁਰਾਬਾਂ ਦੀ ਵਰਤੋਂ ਵੀ ਕਰਦੇ ਹਨ। ਇਸ ਨਾਲ ਪੈਰਾਂ ਦੀ ਠੰਡ ਦਾ ਬਚਾਅ ਹੋ ਜਾਂਦਾ ਹੈ ਅਤੇ  ਰਾਤ ਦੇ ਸਮੇਂ ਆਰਾਮਦਾਇਕ ਨੀਂਦ ਆਉਣ ਵਿਚ ਸਹਾਇਤਾ ਮਿਲਦੀ ਹੈ। ਜੇਕਰ ਗੱਲ ਰਾਤ ਨੂੰ ਜੁਰਾਬਾਂ ਪਾ ਕੇ ਸੌਣ ਦੀ ਕੀਤੀ ਜਾਵੇ ਤਾਂ ਹਰ ਕਿਸੇ ਦੇ ਮਨ ‘ਚ ਇਸ ਬਾਰੇ ਵੱਖ-ਵੱਖ ਸਵਾਲ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਰਾਤ ਨੂੰ ਸੌਣ ਦੇ ਸਮੇਂ ਖ਼ਾਸ ਤੌਰ ’ਤੇ ਪੈਰਾਂ ’ਚ ਜੁਰਾਬਾਂ ਪਾ ਕੇ ਸੌਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਫ਼ਾਇਦਾ ਹੁੰਦਾ ਹੈ। ਕਈ ਲੋਕ ਇਸ ਨੂੰ ਨੁਕਸਾਨਦੇਹ ਵੀ ਮੰਨਦੇ ਹਨ। ਇਸੇ ਲਈ ਆਓ ਜਾਣਦੇ ਹਾਂ ਇਸ ਬਾਰੇ ਵਿਸਥਾਰ ‘ਚ…    

ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਹੋਣ ਵਾਲੇ ਫ਼ਾਇਦਿਆਂ ਦੇ ਬਾਰੇ…

ਸਰੀਰ ਨੂੰ ਅਰਾਮ ਮਿਲਦਾ ਹੈ
ਮੌਸਮ ‘ਚ ਬਦਲਾਅ ਆਉਣ ਨਾਲ ਇਸਦਾ ਅਸਰ ਸਰੀਰ ‘ਚ ਵੀ ਵੇਖਣ ਨੂੰ ਮਿਲਦਾ ਹੈ। ਇਸ ਤਰ੍ਹਾਂ ਸਰਦੀਆਂ ਵਿਚ ਜੁਰਾਬਾਂ ਪਾਉਣ ਨਾਲ ਸਰੀਰ ਦਾ ਤਾਪਮਾਨ ਸਹੀ ਰਹਿਣ ਵਿਚ ਮਦਦ ਮਿਲਦੀ ਹੈ। ਪੈਰਾਂ ਨੂੰ ਗਰਮਾਹਟ ਮਿਲਣ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਇਨ੍ਹਾਂ ਕਾਰਨਾਂ ਕਰਕੇ ਹੁੰਦੈ ‘ਸਾਈਲੈਂਟ ਹਾਰਟ ਅਟੈਕ’, ਧਿਆਨ ’ਚ ਰੱਖੋ ਇਹ ਖ਼ਾਸ ਗੱਲਾਂ

ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ਹੁੰਦੇ ਹਨ
ਜੁਰਾਬਾਂ ਪਾਉਣ ਨਾਲ ਪੈਰਾਂ ਨੂੰ ਗਰਮਾਹਟ ਮਿਲਦੀ ਹੈ। ਇਸ ਨਾਲ ਬਲੱਡ ਸਰਕੂਲੇਸ਼ਨ ਵਧੀਆ ਹੋਣ ਨਾਲ ਸਰੀਰ ਵਿਚ ਖੂਨ ਤੇ ਆਕਸੀਜਨ ਦਾ ਸਰਕੂਲੇਸ਼ਨ ਸਹੀ ਤਰੀਕੇ ਨਾਲ ਹੁੰਦਾ ਹੈ। ਅਜਿਹੇ ‘ਚ ਮਾਸਪੇਸ਼ੀਆਂ, ਦਿਲ ਅਤੇ ਫੇਫੜੇ ਮਜ਼ਬੂਤ ​​ਹੁੰਦੇ ਹਨ।

ਚੰਗੀ ਨੀਂਦ ਆਉਂਦੀ ਹੈ
ਅਕਸਰ ਪੈਰ ਠੰਡੇ ਹੋਣ ਕਾਰਨ ਨੀਂਦ ਨਾ ਪੂਰੀ ਹੋਣ ਦੀ ਸ਼ਿਕਾਇਤ ਰਹਿੰਦੀ ਹੈ। ਬਿਸਤਰੇ ‘ਚ ਜੁਰਾਬਾਂ ਪਾ ਕੇ ਰੱਖਣ ਨਾਲ ਚੰਗੀ ਨੀਂਦ ਆਉਣ ‘ਚ ਮਦਦ ਮਿਲਦੀ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਸਰੀਰ ’ਚ ਪਾਣੀ ਦੀ ਘਾਟ ਹੋਣ ’ਤੇ ‘ਚੱਕਰ’ ਆਉਣ ਸਣੇ ਵਿਖਾਈ ਦਿੰਦੇ ਨੇ ਇਹ ਲੱਛਣ, ਹੋ ਜਾਵੋ ਸਾਵਧਾਨ

ਪੈਰਾਂ ‘ਚ ਹੋਣ ਵਾਲੇ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਨੂੰ ਕਰੇ ਦੂਰ
ਸਰੀਰ ਨੂੰ ਠੰਡ ਲੱਗਣ ਕਾਰਨ ਪੈਰਾਂ ਦੀਆਂ ਉਂਗਲਾਂ ਸੁੰਨ ਹੋਣ ਲੱਗਦੀਆਂ ਹਨ। ਇਸ ਕਾਰਨ ਬਹੁਤ ਸਾਰੇ ਲੋਕਾਂ ਦੇ ਪੈਰਾਂ ‘ਚ ਦਰਦ, ਖੁਜਲੀ, ਜਲਣ, ਸੋਜ ਦੀ ਸ਼ਿਕਾਇਤ ਵੀ ਕਰਦੇ ਹਨ। ਹਾਲਾਂਕਿ ਇਹ ਕੋਈ ਗੰਭੀਰ ਸਮੱਸਿਆ ਨਹੀਂ ਹੈ ਪਰ ਇਸ ਤੋਂ ਬਚਣ ਲਈ ਜੁਰਾਬਾਂ ਪਹਿਨਣਾ ਸਭ ਤੋਂ ਸਹੀ ਤਰੀਕਾ ਹੈ।

ਜੁਰਾਬਾਂ ਪਾ ਕੇ ਸੌਣ ਨਾਲ ਹੋਣ ਵਾਲੇ ਨੁਕਸਾਨ…

ਇੰਫੈਕਸ਼ਨ ਹੋਣ ਦਾ ਖ਼ਤਰਾ
ਪੁਰਾਣੀ, ਤੰਗ ਅਤੇ ਗੰਦੀ ਜੁਰਾਬ ਪਾ ਕੇ ਸੌਣ ਨਾਲ ਇੰਫੈਕਸ਼ਨ ਹੋਣ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। 

ਪੜ੍ਹੋ ਇਹ ਵੀ ਖ਼ਬਰ - Beauty Tips: ‘ਸਿਕਰੀ’ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ ਅਪਣਾਉਣ ਇਹ ਘਰੇਲੂ ਨੁਸਖ਼ੇ, ਵਾਲ ਹੋਣਗੇ ਮਜ਼ਬੂਤ

ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ
ਰਾਤ ਨੂੰ ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ਨੂੰ ਨੁਕਸਾਨ ਹੁੰਦਾ ਹੈ। ਇਸ ਨਾਲ ਪੈਰਾਂ ‘ਚ ਦਬਾਅ ਹੋਣ ਦੇ ਨਾਲ ਖੂਨ ਅਤੇ ਆਕਸੀਜਨ ਠੀਕ ਨਹੀਂ ਮਿਲੇਗਾ। ਨਾਲ ਹੀ ਪੈਰਾਂ ‘ਚੋਂ ਬਦਬੂ ਆਉਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯਾਦ ਰੱਖੋ ਕਿ ਤੁਸੀਂ ਜੋ ਵੀ ਜੁਰਾਬਾਂ ਪਾ ਰਹੇ ਹੋ ਉਹ ਸਾਫ਼ ਅਤੇ ਸਹੀ ਹੋਣ।  

ਬਲੱਡ ਸਰਕੂਲੇਸ਼ਨ ‘ਚ ਸੁਧਾਰ
ਜੁਰਾਬਾਂ ਪਾਉਣ ਨਾਲ ਬਲੱਡ ਸਰਕੂਲੇਸ਼ਨ ‘ਚ ਸੁਧਾਰ ਹੁੰਦਾ ਹੈ ਪਰ ਸਹੀ ਜੁਰਾਬਾਂ ਨਾ ਹੋਣ ਕਾਰਨ ਇਸਦੇ ਉਲਟ ਅਸਰ ਵੀ ਹੋ ਸਕਦੇ ਹਨ। ਅਜਿਹੇ ‘ਚ ਜੇ ਤੁਸੀਂ ਜ਼ਿਆਦਾ ਤੰਗ ਜੁਰਾਬਾਂ ਪਾਉਂਦੇ ਹੋ ਤਾਂ ਇਸ ਨਾਲ ਪੈਰਾਂ ਵਿੱਚ ਦਬਾਅ ਮਹਿਸੂਸ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - Health Tips: ਕੋਈ ਵੀ ਦਵਾਈ ਖਾਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ, ਨਹੀਂ ਤਾਂ ਹੋਵੇਗਾ ਨੁਕਸਾਨ

ਜ਼ਿਆਦਾ ਗਰਮਾਹਟ ਹੋਣ ਦੀ ਪ੍ਰੇਸ਼ਾਨੀ
ਜੁਰਾਬਾਂ ਪਾ ਕੇ ਸੌਣ ਨਾਲ ਪੈਰਾਂ ‘ਚ ਅਕੜਨ ਹੋਣ ਕਾਰਨ ਖੂਨ ਦੇ ਪ੍ਰਵਾਹ ਹੋਣ ਦਾ ਖ਼ਤਰਾ ਹੋ ਸਕਦਾ ਹੈ। ਜੁਰਾਬਾਂ ਠੰਡ ਤੋਂ ਬਚਾਉਣ ਦਾ ਕੰਮ ਕਰਦੀਆਂ ਹਨ ਪਰ ਇਸ ਨਾਲ ਇਸ ਦਾ ਮਾੜੇ ਅਸਰ ਹੋਣ ਦਾ ਖ਼ਤਰਾ ਰਹਿੰਦਾ ਹੈ। ਦਰਅਸਲ ਜੇ ਤੁਹਾਡੀਆਂ ਜੁਰਾਬਾਂ ‘ਚ ਹਵਾ ਨਹੀਂ ਨਿਕਲੇਗੀ ਤਾਂ ਇਸ ਨਾਲ ਜ਼ਿਆਦਾ ਗਰਮਾਹਟ ਹੋਣ ਦੀ ਪ੍ਰੇਸ਼ਾਨੀ ਹੋ ਸਕਦੀ ਹੈ।


author

rajwinder kaur

Content Editor

Related News