ਕਿਵੇਂ ਕਰਨੀ ਚਾਹੀਦੀ ਹੈ ਸਵੇਰੇ-ਸ਼ਾਮ ਦੀ ਸੈਰ, ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ

Saturday, Oct 05, 2024 - 06:46 PM (IST)

ਕਿਵੇਂ ਕਰਨੀ ਚਾਹੀਦੀ ਹੈ ਸਵੇਰੇ-ਸ਼ਾਮ ਦੀ ਸੈਰ, ਕਿਤੇ ਤੁਸੀਂ ਤਾਂ ਨਹੀਂ ਕਰਦੇ ਇਹ ਗਲਤੀ

ਹੈਲਥ ਡੈਸਕ— ਖਰਾਬ ਲਾਈਫ ਸਟਾਈਲ ਦੇ ਚੱਲਦੇ ਅੱਜ ਕੱਲ ਲੋਕ ਘੱਟ ਉਮਰ 'ਚ ਹੀ ਬਿਮਾਰੀਆਂ ਦੇ ਘੇਰੇ 'ਚ ਆ ਜਾਂਦੇ ਹਨ। ਮਾਹਿਰਾਂ ਦੀ ਮੰਨਿਏ ਤਾਂ ਸਿਹਤਮੰਦ ਰਹਿਣ ਲਈ ਸਾਨੂੰ ਜ਼ਿਆਦਾ ਕੁਝ ਨਹੀਂ ਸਗੋਂ ਸਵੇਰੇ-ਸ਼ਾਮ ਸੈਰ ਕਰਨੀ ਚਾਹੀਦੀ ਹੈ। ਵਾਕਿੰਗ ਇਕ ਅਜਿਹਾ ਵਰਕਆਊਟ ਹੈ, ਜਿਸ ਨਾਲ ਪੂਰੀ ਬਾਡੀ ਨਾ ਸਿਰਫ ਐਕਟਿਵ ਰਹਿੰਦੀ ਹੈ ਸਗੋਂ ਇਸ ਨਾਲ ਸਾਰੇ ਅੰਗ ਵੀ ਸਹੀ ਤਰੀਕੇ ਨਾਲ ਕੰਮ ਕਰ ਕਰਦੇ ਹਨ। ਜੇਕਰ ਤੁਸੀਂ ਸਵੇਰੇ-ਸ਼ਾਮ 20-25 ਮਿੰਟ ਸੈਰ ਕਰਨ ਦੀ ਆਦਤ ਬਣਾ ਲਈ ਤਾਂ ਬਿਮਾਰੀਆਂ ਤੁਹਾਡੇ ਕੋਲ ਨਹੀਂ ਆਉਣਗੀਆਂ। 
ਕਿੰਨੇ ਸਮੇਂ ਅਤੇ ਕਿੰਨੇ ਕਦਮ ਚੱਲੋ?
ਮਾਹਿਰਾਂ ਮੁਤਾਬਕ ਹਰ ਵਿਅਕਤੀ ਨੂੰ ਰੋਜ਼ਾਨਾ 30 ਮਿੰਟ ਭਾਵ ਕਰੀਬ 10,000 ਕਦਮ (6-7 ਕਿਲੋਮੀਟਰ) ਚੱਲਣਾ ਚਾਹੀਦਾ। ਧਿਆਨ ਰੱਖੋ ਕਿ ਤੁਸੀਂ ਨਾਰਮਲ ਜਿਹਾ ਥੋੜ੍ਹਾ ਤੇਜ਼ ਚੱਲੋ। ਹਾਂ ਜੇਕਰ ਤੁਹਾਡੀ ਉਮਰ ਜ਼ਿਆਦਾ ਹੈ ਤਾਂ ਹੌਲੀ-ਹੌਲੀ ਚੱਲ ਸਕਦੇ ਹੋ। ਨਾਲ ਹੀ ਸੈਰ ਕਰਦੇ ਸਮੇਂ ਲੰਬਾ-ਲੰਬਾ ਸਾਹ ਲਓ ਤਾਂ ਜੋ ਫੇਫੜਿਆਂ ਨੂੰ ਭਰਪੂਰ ਆਕਸੀਜ਼ਨ ਮਿਲੇ।
ਕਿਸ ਉਮਰ 'ਚ ਕਿੰਨਾ ਚੱਲਣਾ ਚਾਹੀਦਾ?
6 ਤੋਂ 17 ਸਾਲ—ਲੜਕੇ 15000 ਕਦਮ ਅਤੇ ਲੜਕੀਆਂ 12000 ਕਦਮ ਚੱਲ ਸਕਦੀਆਂ ਹਨ।
18 ਤੋਂ 40 ਸਾਲ—ਇਕ ਦਿਨ 'ਚ 12000 ਕਦਮ 
40 ਦੇ ਪਾਰ—ਦਿਨ 'ਚ 11000 ਕਦਮ 
50 ਦੀ ਉਮਰ—ਪ੍ਰਤੀਦਿਨ 10000 ਕਦਮ
60 ਸਾਲ—ਰੋਜ਼ਾਨਾ ਦਿਨ 'ਚ 8000 ਕਦਮ
ਉੱਧਰ ਬਜ਼ੁਰਗ ਉਦੋਂ ਤੱਕ ਸੈਰ ਕਰ ਸਕਦੇ ਹਨ ਜਦੋਂ ਤੱਕ ਉਨ੍ਹਾਂ ਨੂੰ ਥਕਾਵਟ ਮਹਿਸੂਸ ਨਾ ਹੋਵੇ।  
ਚੱਲੋ ਅੱਜ ਤੁਹਾਨੂੰ ਦੱਸਦੇ ਹਾਂ ਕਿ ਰੋਜ਼ਾਨਾ ਸੈਰ ਕਰਨ ਨਾਲ ਕੀ-ਕੀ ਫਾਇਦੇ ਮਿਲਦੇ ਹਨ...

PunjabKesari
ਭਾਰ ਹੋਵੇਗਾ ਘੱਟ
ਸਵੇਰੇ-ਸ਼ਾਮ ਸੈਰ ਕਰਨ ਨਾਲ ਸਿਰਫ 3500 ਕੈਲੋਰੀ ਬਰਨ ਹੁੰਦੀ ਹੈ, ਜਿਸ ਨਾਲ ਭਾਰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸੈਰ ਕਰਨੀ ਹਰ ਉਮਰ ਦੇ ਲੋਕਾਂ ਲਈ ਫਾਇਦੇਮੰਦ ਹੈ। ਉੱਧਰ ਸਵੇਰੇ ਸੈਰ ਕਰਨ ਨਾਲ ਤੁਸੀਂ ਦਿਨ ਭਰ ਐਨਰਜੈਟਿਕ ਵੀ ਫੀਲ ਕਰਦੇ ਹੋ। 
ਦਿਲ ਨੂੰ ਰੱਖੇ ਸਿਹਤਮੰਦ
ਸਵੇਰੇ—ਸ਼ਾਮ ਦੀ ਸੈਰ ਤੁਹਾਡੇ ਦਿਲ ਨੂੰ ਵੀ ਜਵਾਨ ਰੱਖਣ 'ਚ ਮਦਦ ਕਰਦੀ ਹੈ। ਰਿਸਰਚ ਦੀ ਮੰਨੀਏ ਤਾਂ ਰੋਜ਼ਾਨਾ 15000 ਕਦਮ ਚੱਲਣ ਵਾਲੇ ਲੋਕਾਂ ਨੂੰ ਦਿਲ ਨਾਲ ਜੁੜੀਆਂ ਬਿਮਾਰੀਆਂ ਘੱਟ ਹੁੰਦੀਆਂ ਹਨ। ਦਰਅਸਲ ਸੈਰ ਕਰਨ ਨਾਲ ਬਲੱਡ ਸਰਕੁਲੇਸ਼ਨ ਵੱਧਦਾ ਹੈ ਅਤੇ ਕੈਲੇਸਟਰੋਲ ਕੰਟਰੋਲ 'ਚ ਰਹਿੰਦਾ ਹੈ। 
ਬਲੱਡ ਪ੍ਰੈੱਸ਼ਰ ਕਰੇ ਕੰਟਰੋਲ 'ਚ
ਬਲੱਡ ਪ੍ਰੈੱਸ਼ਰ ਦਾ ਵੱਧਣਾ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਅਜਿਹੇ 'ਚ ਸੈਰ ਕਰਨਾ ਤੁਹਾਡੇ ਲਈ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਰੋਜ਼ ਸਵੇਰੇ-ਸ਼ਾਮ ਸੈਰ ਕਰਨ ਨਾਲ ਬਲੱਡ ਪ੍ਰੈੱਸ਼ਰ ਨਾਰਮਲ ਰਹਿੰਦਾ ਹੈ। 
ਮਾਨਸਿਕ ਤੌਰ 'ਤੇ ਰਹੋਗੇ ਸਿਹਤਮੰਦ
ਇਕ ਰਿਸਰਚ ਮੁਤਾਬਕ ਸੈਰ ਕਰਨ ਨਾਲ ਦਿਮਾਗ ਅਤੇ ਤੰਤਰਿਕਾ ਤੰਤਰ 'ਚ ਮੌਜੂਦ ਹਾਰਮੋਨ ਐਕਟਿਵ ਰਹਿੰਦੇ ਹਨ, ਜਿਸ ਨਾਲ ਯਾਦਦਾਸ਼ਤ ਸਹੀ ਰਹਿੰਦੀ ਹੈ। ਇਸ ਨਾਲ ਤਣਾਅ, ਡਿਮੇਸ਼ੀਆ, ਡਿਪਰੈਸ਼ਨ ਅਤੇ ਅਲਜ਼ਾਈਮਰ ਦਾ ਖਤਰਾ ਵੀ ਘੱਟ ਹੁੰਦਾ ਹੈ। 

PunjabKesari
ਫੇਫੜੇ ਰਹਿੰਦੇ ਹਨ ਸਿਹਤਮੰਦ
ਕੋਰੋਨਾ ਵਰਗੀ ਭਿਆਨਕ ਬਿਮਾਰੀ ਆਉਣ ਤੋਂ ਬਾਅਦ ਸੈਰ ਕਰਨਾ ਲੋਕਾਂ ਲਈ ਹੋਰ ਵੀ ਜ਼ਰੂਰੀ ਹੈ ਕਿਉਂਕਿ ਇਸ ਨਾਲ ਫੇਫੜੇ ਸਿਹਤਮੰਦ ਰਹਿੰਦੇ ਹਨ। ਦੱਸ ਦੇਈਏ ਕਿ ਵਾਇਰਸ ਸਭ ਤੋਂ ਜ਼ਿਆਦਾ ਅਸਰ ਫੇਫੜਿਆਂ 'ਤੇ ਪਾਉਂਦਾ ਹੈ, ਜਿਸ ਨਾਲ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ। ਅਜਿਹੇ 'ਚ ਸੈਰ ਕਰਨਾ ਤੁਹਾਡੇ ਲਈ ਬਿਹਤਰ ਵਿਕਲਪ ਹੈ।
ਪੇਟ ਰਹਿੰਦਾ ਹੈ ਸਾਫ
ਕਬਜ਼, ਗੈਸ, ਅਪਚ ਵਰਗੀ ਸਮੱਸਿਆ ਰਹਿੰਦੀ ਹੈ ਤਾਂ ਸਵੇਰੇ ਜਾਂ ਸ਼ਾਮ 20-25 ਮਿੰਟ ਸੈਰ ਕਰੋ। ਇਸ ਤੋਂ ਇਲਾਵਾ ਭੋਜਨ ਖਾਣ ਤੋਂ ਬਾਅਦ ਵੀ 10 ਮਿੰਟ ਚੱਲੋ। ਇਸ ਨਾਲ ਤੁਹਾਨੂੰ ਕਦੇ ਵੀ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Aarti dhillon

Content Editor

Related News