ਸਰੀਰ ''ਚ ਵਾਧੂ ਪ੍ਰੋਟੀਨ ਕਿਡਨੀ ਲਈ ਕਿਉਂ ਹੈ ਖਤਰੇ ਦੀ ਘੰਟੀ ? ਜਾਣੋ ਕੀ ਕਹਿਣਾ ਹੈ ਮਾਹਿਰ ਡਾਕਟਰਾਂ ਦਾ
Tuesday, Dec 30, 2025 - 01:57 PM (IST)
ਹੈਲਥ ਡੈਸਕ : ਅੱਜ ਕੱਲ੍ਹ ਸੋਲਿਡ ਬਾਡੀ ਬਣਾਉਣ ਅਤੇ ਸਰੀਰ ਨੂੰ ਫਿੱਟ ਰੱਖਣ ਦਾ ਕਰੇਜ਼ ਇੰਨਾ ਵਧਦਾ ਜਾ ਰਿਹਾ ਹੈ, ਕਈ ਲੋਕ ਜ਼ਿਆਦਾ ਪ੍ਰੋਟੀਨ ਡਾਈਟ ਲੈਂਦੇ ਹਨ ਖਾਸ ਕਰਕੇ ਜਿੰਮ ਜਾਣ ਦੇ ਸ਼ੌਕੀਨ ਵਰਕ ਆਊਟ ਕਰਨ ਤੋਂ ਬਾਅਦ ਹਾਈ ਪ੍ਰੋਟੀਨ ਡਾਈਟ ਲੈਂਦੇ ਹਨ। ਇੱਥੇ ਹੀ ਬਸ ਨਹੀਂ, ਨੌਜਵਾਨ ਆਪਣੀ ਬਾਡੀ ਬਣਾਉਣ ਲਈ ਪ੍ਰੋਟੀਨ ਡਾਈਟ ਤੋਂ ਇਲਾਵਾ ਪ੍ਰੋਟੀਨ ਸਪਲੀਮੈਂਟਸ ਦਾ ਇਸਤੇਮਾਲ ਵੀ ਕਰਦੇ ਹਨ ਅਤੇ ਪ੍ਰੋਟੀਨ ਦੀ ਸਹੀ ਮਾਤਰਾ ਜਾਣੇ ਬਿਨਾਂ ਪ੍ਰੋਟੀਨ ਦਾ ਸੇਵਨ ਜ਼ਿਆਦਾ ਕਰ ਲੈਂਦੇ ਹਨ।
ਕੁਝ ਲੋਕ ਮਸਲਜ਼ ਬਣਾਉਣ ਲਈ ਦਿਨ ਭਰ ਪ੍ਰੋਟੀਨ ਸ਼ੇਕ ਅਤੇ ਹਾਈ ਪ੍ਰੋਟੀਨ ਡਾਈਟ ਲੈਂਦੇ ਹਨ। ਪਰ ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਇਹ ਨਹੀਂ ਪਤਾ ਕਿ ਹਰ ਸਰੀਰ ਦੀ ਜ਼ਰੂਰਤ ਅਲੱਗ-ਅਲੱਗ ਹੁੰਦੀ ਹੈ ਅਤੇ ਪ੍ਰੋਟੀਨ ਆਪਣੇ ਸਰੀਰ ਦੀ ਜ਼ਰੂਰਤ ਅਨੁਸਾਰ ਲੈਣਾ ਹੀ ਸਹੀ ਹੁੰਦਾ ਹੈ।
ਜ਼ਿਆਦਾ ਪ੍ਰੋਟੀਨ ਕਿਡਨੀ ਲਈ ਸਮੱਸਿਆ
ਕਈ ਵਾਰ ਲੋਕ ਥਕਾਵਟ, ਪੇਟ ਨਾਲ ਜੁੜੀਆਂ ਸਮੱਸਿਆਵਾਂ ਜਾਂ ਯੂਰਿਨ 'ਚ ਬਦਲਾਅ ਵਾਲੇ ਸੰਕੇਤਾਂ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ। ਦਰਅਸਲ ਇਹ ਸਮੱਸਿਆਵਾਂ ਕਿਡਨੀ 'ਤੇ ਵਧ ਰਹੇ ਦਬਾਅ ਦੇ ਲੱਛਣ ਹੋ ਸਕਦੇ ਹਨ।
ਕੀ ਕਹਿਣਾ ਹੈ ਕਿਡਨੀ ਮਾਹਿਰਾਂ ਦਾ
ਕਿਡਨੀ ਦੇ ਮਾਹਿਰ ਡਾਕਟਰਾਂ ਦਾ ਕਹਿਣਾ ਹੈ ਕਿ ਪ੍ਰੋਟੀਨ ਸਰੀਰ ਲਈ ਜ਼ਰੂਰੀ ਪੋਸ਼ਕ ਤੱਤ ਹੈ। ਪਰ ਸਰੀਰ 'ਚ ਪ੍ਰੋਟੀਨ ਦੀ ਜ਼ਿਆਦਾ ਮਾਤਰਾ ਕਿਡਨੀ ਲਈ ਖਤਰੇ ਦੀ ਘੰਟੀ ਹੋ ਸਕਦਾ ਹੈ। ਕਿਡਨੀ ਦਾ ਕੰਮ ਸਰੀਰ ਵਿਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ ਹੁੰਦਾ ਹੈ। ਪਰ ਜਦੋਂ ਸਰੀਰ 'ਚ ਪ੍ਰੋਟੀਨ ਵਾਧੂ ਮਾਤਰਾ 'ਚ ਇਕੱਠਾ ਹੋ ਜਾਂਦਾ ਹੈ ਤਾਂ ਕਿਡਨੀ ਨੂੰ ਸਰੀਰ ਵਿਚੋਂ ਟਾਕਸਿਨਜ਼ ਬਾਹਰ ਕੱਢਣ 'ਚ ਜ਼ਿਆਦਾ ਮੇਹਨਤ ਕਰਨੀ ਪੈਂਦੀ ਹੈ। ਜੇਕਰ ਕਿਡਨੀ ਦੀ ਪਹਿਲਾਂ ਦੀ ਕਿਸੇ ਨੂੰ ਕੋਈ ਸਮੱਸਿਆ ਹੁੰਦੀ ਹੈ ਤਾਂ ਵਾਧੂ ਪ੍ਰੋਟੀਨ ਡਾਈਟ ਸਰੀਰ ਨੂੰ ਹੋਰ ਵੀ ਵਿਗਾੜ ਸਕਦੀ ਹੈ।
ਕਿਡਨੀ ਸਟੋਨ ਦਾ ਵਧਦਾ ਹੈ ਖਤਰਾ
ਵਾਧੂ ਪ੍ਰੋਟੀਨ ਸਰੀਰ ਨੂੰ ਡੀਹਾਈਡ੍ਰੇਟ ਕਰਦਾ ਹੈ। ਇਸ ਨਾਲ ਸਰੀਰ 'ਚ ਯੂਰਿਕ ਐਸਿਡ ਵਧ ਜਾਂਦਾ ਹੈ, ਜਿਸ ਨਾਲ ਕਿਡਨੀ ਸਟੋਨ ਦਾ ਖਤਰਾ ਵੀ ਵਧਦਾ ਹੈ। ਪ੍ਰੋਟੀਨ ਡਾਈਟ ਅਤੇ ਪ੍ਰੋਟੀਨ ਸਪਲੀਮੈਂਟਸ ਹਮੇਸ਼ਾ ਸਰੀਰ ਦੀ ਲੋੜ ਮੁਤਾਬਿਕ ਅਤੇ ਡਾਕਟਰ ਅਤੇ ਨਿਊਟ੍ਰੀਸ਼ਨਜ਼ ਦੀ ਸਲਾਹ ਅਨੁਸਾਰ ਲੈਣਾ ਹੀ ਠੀਕ ਰਹਿੰਦਾ ਹੈ।
ਸਰੀਰ ਲਈ ਕਿੰਨਾ ਪ੍ਰੋਟੀਨ ਹੈ ਜ਼ਰੂਰੀ ?
ਸਰੀਰ ਲਈ ਪ੍ਰੋਟੀਨ ਦੀ ਮਾਤਰਾ ਸਿਹਤ, ਉਮਰ, ਵਜ਼ਨ ਅਤੇ ਸਰੀਰਿਕ ਐਕਟੀਵਿਟੀ 'ਤੇ ਨਿਰਭਰ ਕਰਦਾ ਹੈ। ਪ੍ਰੋਟੀਨ ਪ੍ਰਕ੍ਰਿਤਿਕ ਭੋਜਨਾਂ ਜਿਵੇਂ ਕਿ ਦਾਲਾਂ, ਦੁੱਧ, ਦਹੀ, ਆਂਡਾ, ਪਨੀਰ ਅਤੇ ਡ੍ਰਾਈਫਰੂਟ। ਜਿੰਮ ਸ਼ੌਕੀਨਾਂ ਲਈ ਪ੍ਰੋਟੀਨ ਸਪਲੀਮੈਂਟਸ ਜ਼ਿਆਦ ਖਤਰਨਾਕ ਹੁੰਦੇ ਹਨ। ਹਰ ਵਿਅਕਤੀ ਨੂੰ ਆਪਣੇ ਵਜ਼ਨ ਦੇ ਹਿਸਾਬ ਨਾਲ ਸੀਮਿਤ ਮਾਤਰਾ 'ਚ ਹੀ ਪ੍ਰੋਟੀਨ ਲੈਣਾ ਚਾਹੀਦਾ ਹੈ।
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਬਿਨਾਂ ਡਾਕਟਰ ਦੀ ਸਲਾਹ ਤੋਂ ਪ੍ਰੋਟੀਨ ਸਪਲੀਮੈਂਟਸ ਖਾਣ ਤੋਂ ਪ੍ਰਹੇਜ਼ ਕਰੋ।
ਦਿਨ ਭਰ ਖੂਬ ਪਾਣੀ ਪੀਓ
ਸਰੀਰ 'ਚ ਥਕਾਵਟ, ਯੂਰਿਨ ਦੀ ਕੋਈ ਵੀ ਸਮੱਸਿਆ ਆਉਣ 'ਤੇ ਡਾਕਟਰ ਨਾਲ ਸੰਪਰਕ ਕਰੋ।
