ਕੱਚਾ ਚੁਕੰਦਰ ਹਰ ਕਿਸੇ ਲਈ ਨਹੀਂ! ਜਾਣੋ ਕਿਨ੍ਹਾਂ ਨੂੰ ਸਾਵਧਾਨ ਰਹਿਣ ਦੀ ਲੋੜ
Tuesday, Dec 23, 2025 - 03:48 PM (IST)
ਹੈਲਥ ਡੈਸਕ- ਚੁਕੰਦਰ (Beetroot) ਨੂੰ ਸਿਹਤ ਲਈ ਫਾਇਦੇਮੰਦ ਸੁਪਰਫੂਡ ਮੰਨਿਆ ਜਾਂਦਾ ਹੈ। ਇਹ ਸਰੀਰ 'ਚ ਊਰਜਾ ਵਧਾਉਣ, ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਅਤੇ ਦਿਲ ਦੀ ਸਿਹਤ ਨੂੰ ਸੁਧਾਰਨ 'ਚ ਮਦਦਗਾਰ ਹੈ। ਹਾਲੀਆਂ ਸਾਲਾਂ 'ਚ ਕਚਾ ਚੁਕੰਦਰ ਖਾਣ ਦਾ ਰੁਝਾਨ ਕਾਫ਼ੀ ਵਧਿਆ ਹੈ ਕਿਉਂਕਿ ਇਸ 'ਚ ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਭਰਪੂਰ ਮਾਤਰਾ 'ਚ ਹੁੰਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕੱਚਾ ਚੁਕੰਦਰ ਹਰ ਕਿਸੇ ਲਈ ਸੁਰੱਖਿਅਤ ਨਹੀਂ ਹੁੰਦਾ? ਕੁਝ ਲੋਕਾਂ ਲਈ ਇਹ ਨੁਕਸਾਨਦਾਇਕ ਵੀ ਸਾਬਤ ਹੋ ਸਕਦਾ ਹੈ।
ਕਿਨ੍ਹਾਂ ਲੋਕਾਂ ਨੂੰ ਕੱਚਾ ਚੁਕੰਦਰ ਨਹੀਂ ਖਾਣਾ ਚਾਹੀਦਾ?
ਕਿਡਨੀ ਸਟੋਨ ਜਾਂ ਕਿਡਨੀ ਦੀ ਸਮੱਸਿਆ ਵਾਲੇ ਲੋਕ
ਕੱਚੇ ਚੁਕੰਦਰ 'ਚ ਆਕਸਲੇਟ (Oxalates) ਹੁੰਦੇ ਹਨ, ਜੋ ਪਿਸ਼ਾਬ 'ਚ ਕ੍ਰਿਸਟਲ ਬਣਾ ਕੇ ਕਿਡਨੀ ਸਟੋਨ ਦਾ ਕਾਰਨ ਬਣ ਸਕਦੇ ਹਨ। ਇਸ ਲਈ ਜਿਨ੍ਹਾਂ ਨੂੰ ਪਹਿਲਾਂ ਤੋਂ ਕਿਡਨੀ ਸਟੋਨ ਜਾਂ ਪਿਸ਼ਾਬ ਨਾਲ ਸੰਬੰਧਤ ਸਮੱਸਿਆ ਹੈ, ਉਨ੍ਹਾਂ ਨੂੰ ਕੱਚਾ ਚੁਕੰਦਰ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਬਹੁਤ ਘੱਟ ਬਲੱਡ ਪ੍ਰੈਸ਼ਰ ਵਾਲੇ ਲੋਕ
ਚੁਕੰਦਰ ਬਲੱਡ ਪ੍ਰੈਸ਼ਰ ਘਟਾਉਣ 'ਚ ਮਦਦ ਕਰਦਾ ਹੈ। ਪਰ ਜੇ ਕਿਸੇ ਦਾ ਬਲੱਡ ਪ੍ਰੈਸ਼ਰ ਪਹਿਲਾਂ ਹੀ ਘੱਟ ਹੈ ਤਾਂ ਕੱਚਾ ਚੁਕੰਦਰ ਖਾਣ ਨਾਲ ਚੱਕਰ ਆਉਣ ਜਾਂ ਕਮਜ਼ੋਰੀ ਮਹਿਸੂਸ ਹੋ ਸਕਦੀ ਹੈ।
ਪੇਟ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕ
ਕੱਚੇ ਚੁਕੰਦਰ 'ਚ ਫਾਈਬਰ ਜ਼ਿਆਦਾ ਹੁੰਦਾ ਹੈ। ਗੈਸ, ਅਪਚ, ਐਸਿਡਿਟੀ ਜਾਂ ਕਮਜ਼ੋਰ ਪਾਚਨ ਵਾਲੇ ਲੋਕਾਂ ਨੂੰ ਇਹ ਸੀਮਿਤ ਮਾਤਰਾ 'ਚ ਜਾਂ ਪਕਾ ਕੇ ਹੀ ਖਾਣਾ ਚਾਹੀਦਾ ਹੈ, ਨਹੀਂ ਤਾਂ ਪੇਟ ਦੀ ਸਮੱਸਿਆ ਵਧ ਸਕਦੀ ਹੈ।
ਬਲੀਡਿੰਗ ਡਿਸਆਰਡਰ ਵਾਲੇ ਲੋਕ
ਚੁਕੰਦਰ 'ਚ ਵਿਟਾਮਿਨ K ਹੁੰਦਾ ਹੈ, ਜੋ ਖੂਨ ਦੇ ਥੱਕੇ ਬਣਨ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜੇ ਕੋਈ ਵਿਅਕਤੀ ਬਲੀਡਿੰਗ ਡਿਸਆਰਡਰ ਨਾਲ ਪੀੜਤ ਹੈ ਜਾਂ ਬਲੱਡ ਥਿਨਰ ਦਵਾਈ ਲੈ ਰਿਹਾ ਹੈ, ਤਾਂ ਕੱਚਾ ਚੁਕੰਦਰ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ।
ਐਲਰਜੀ ਵਾਲੇ ਲੋਕ
ਕਈ ਵਾਰ ਕੱਚਾ ਚੁਕੰਦਰ ਖਾਣ ਨਾਲ ਐਲਰਜੀ ਜਾਂ ਚਮੜੀ ‘ਤੇ ਦਾਣੇ ਆ ਸਕਦੇ ਹਨ। ਜਿਨ੍ਹਾਂ ਨੂੰ ਪਹਿਲਾਂ ਚੁਕੰਦਰ ਨਾਲ ਐਲਰਜੀ ਰਹੀ ਹੋਵੇ, ਉਨ੍ਹਾਂ ਨੂੰ ਇਸ ਤੋਂ ਪੂਰੀ ਤਰ੍ਹਾਂ ਬਚਣਾ ਚਾਹੀਦਾ ਹੈ।
ਕੱਚਾ ਚੁੱਕੰਦਰ ਸਹੀ ਤਰੀਕੇ ਨਾਲ ਕਿਵੇਂ ਖਾਈਏ?
- ਥੋੜੀ ਮਾਤਰਾ ਨਾਲ ਸ਼ੁਰੂ ਕਰੋ।
- ਚੁਕੰਦਰ ਨੂੰ ਚੰਗੀ ਤਰ੍ਹਾਂ ਧੋ ਕੇ ਅਤੇ ਛਿਲ ਕੇ ਵਰਤੋਂ।
- ਜੇ ਕਿਡਨੀ ਜਾਂ ਪੇਟ ਦੀ ਸਮੱਸਿਆ ਹੈ ਤਾਂ ਹਲਕਾ ਉਬਾਲ ਕੇ ਖਾਓ।
- ਕਿਸੇ ਵੀ ਸਿਹਤ ਸਮੱਸਿਆ 'ਚ ਡਾਕਟਰ ਨਾਲ ਸਲਾਹ ਜ਼ਰੂਰ ਕਰੋ।
ਨੋਟ– ਇਹ ਆਰਟੀਕਲ ਸਿਰਫ਼ ਆਮ ਜਾਣਕਾਰੀ ਲਈ ਹੈ। ਆਪਣੀ ਖੁਰਾਕ ਵਿੱਚ ਕੋਈ ਬਦਲਾਅ ਕਰਨ, ਕਿਸੇ ਵੀ ਬਿਮਾਰੀ ਨਾਲ ਸਬੰਧਤ ਕੋਈ ਵੀ ਉਪਾਅ ਕਰਨ ਜਾਂ ਕੋਈ ਵੀ ਘਰੇਲੂ ਨੁਸਖਾ ਅਪਣਾਉਣ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ।
