ਪੁਰਾਣੇ ਗਠੀਏ ਦੇ ਰੋਗ ਤੋਂ ਛੁਟਕਾਰਾ ਦਿਵਾਉਂਦਾ ਹੈ 'ਚਿਲਗੋਜ਼ਾ' ਜਾਣ ਲਓ ਖਾਣ ਦਾ ਤਰੀਕਾ
Saturday, Dec 27, 2025 - 05:34 PM (IST)
ਹੈਲਥ ਡੈਸਕ : ਕੀ ਤੁਸੀਂ ਕਦੇ 'ਚਿਲਗੋਜ਼ਾ' ਦਾ ਨਾਲ ਸੁਣਿਆ ਹੈ। ਸ਼ਾਇਦ ਬਹੁਤ ਹੀ ਘੱਟ ਲੋਕ ਇਸ ਬਾਰੇ ਜਾਣਦੇ ਹੋਣਗੇ। 'ਚਿਲਗੋਜ਼ਾ' (PINE NUTS) ਇਕ ਡ੍ਰਾਈ ਫਰੂਟ ਹੈ ਜੋ ਬਾਦਾਮ ਦੀ ਤਰ੍ਹਾਂ ਦਿਖਦਾ ਹੈ। ਦਰਅਸਲ ਇਸ ਡ੍ਰਾਈ ਫਰੂਟ ਨੂੰ ਆਯੁਰਵੈਦ 'ਚ ਪੁਰਾਣੇ ਗਠੀਏ ਦੀ ਬਿਮਾਰੀ ਤੋਂ ਛੁਟਕਾਰਾ ਦਿਵਾਉਣ ਲਈ ਰਾਮਬਾਣ ਮੰਨਿਆ ਗਿਆ ਹੈ। ਇਹ ਖਾਣ 'ਚ ਮਿੱਠਾ ਹੁੰਦਾ ਹੈ ਅਤੇ ਜਲਦੀ ਪਚ ਜਾਂਦਾ ਹੈ। 'ਚਿਲਗੋਜ਼ਾ' ਖਾਣ ਨਾਲ ਸਰੀਰ ਨੂੰ ਅਨੇਕਾਂ ਫਾਇਦੇ ਹੁੰਦੇ ਹਨ।
ਪੋਸ਼ਟਿਕ ਤੱਤਾਂ ਨਾਲ ਭਰਪੂਰ
ਚਿਲਗੋਜ਼ਾ 'ਚ ਹੈਲਦੀ ਫੈਟ, ਓਮੋਗਾ-3, ਆਇਰਨ, ਜ਼ਿੰਕ, ਮੈਗਨੀਸ਼ੀਅਮ ਅਤੇ ਫਾਈਬਰ ਵਰਗੇ ਪੋਸ਼ਟਿਕ ਤੱਤ ਭਰਪੂਰ ਮਾਤਰਾ 'ਚ ਹੁੰਦੇ ਹਨ। ਇਸਨੂੰ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਇਹ ਸਰੀਰ ਨੂੰ ਗਰਮਾਹਟ ਦਿੰਦਾ ਹੈ।
ਚਿਲਗੋਜ਼ਾ ਖਾਣ ਦੇ ਫਾਇਦੇ:
ਗਠੀਏ ਦੇ ਪੁਰਾਣੇ ਰੋਗ ਨੂੰ ਕਰੇ ਠੀਕ
ਚਿਲਗੋਜ਼ਾ ਖਾਣ ਨਾਲ ਗਠੀਏ ਦੇ ਰੋਗ ਤੋਂ ਛੁਟਕਾਰਾ ਮਿਲਦਾ ਹੈ। ਆਯੁਰਵੈਦ ਅਨੁਸਾਰ ਚਿਲਗੋਜ਼ਾ ਪਾਊਡਰ ਬਣਾ ਕੇ ਦੁੱਧ ਨਾਲ ਵੀ ਲਿਆ ਜਾ ਸਕਦਾ ਹੈ ਜਾਂ ਇਸਨੂੰ ਹਲਕਾ ਤਵੇ 'ਤੇ ਗਰਮ ਕਰਕੇ ਵੀ ਖਾਧਾ ਜਾ ਸਕਦਾ ਹੈ। ਜੇਕਰ ਚਿਲਗੋਜ਼ਾ ਸਹੀ ਮਾਤਰਾ 'ਚ ਸਹੀ ਸਮੇਂ 'ਤੇ ਖਾਧਾ ਜਾਵੇ ਤਾਂ ਪੁਰਾਣੇ ਤੋਂ ਪੁਰਾਣਾ ਗਠੀਆ ਵੀ ਠੀਕ ਹੋ ਜਾਂਦਾ ਹੈ।
ਨਪੁੰਸਕਤਾ ਦੀ ਸਮੱਸਿਆ ਚ ਚਿਲਗੋਜ਼ਾ ਦੇ ਲਾਭ
ਵਰਤਮਾਨ ਸਮੇਂ 'ਚ ਕਈ ਲੋਕ ਨਪੁੰਸਕਤਾ ਅਤੇ ਸੈਕਸ ਸੰਬੰਧੀ ਵਿਕਾਰਾਂ ਤੋਂ ਪੀੜਤ ਹਨ। ਚਿਲਗੋਜਾ ਖਾਣ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ। ਚਿਲਗੋਜ਼ਾ ਗਿਰੀ ਦਾ ਚੂਰਨ ਬਣਾ ਕੇ ਮਿਸ਼ਰੀ 'ਚ ਮਿਲਾ ਕੇ ਖਾਣ ਨਾਲ ਇਹ ਸਮੱਸਿਆ ਵੀ ਠੀਕ ਹੁੰਦੀ ਹੈ।
ਹੱਡੀਆਂ ਨੂੰ ਬਣਾਏ ਮਜ਼ਬੂਤ
ਇਹ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਰੋਜ਼ਾਨਾ ਚਿਲਗੋਜ਼ਾ ਖਾਣ ਸਰੀਰ ਦਾ ਵਜ਼ਨ ਕੰਟਰੋਲ 'ਚ ਰਹਿੰਦਾ ਹੈ। ਇਸ ਤੋਂ ਇਲਾਵਾ ਯਾਦਾਸ਼ਤ ਵਧਾਉਣ ਅਤੇ ਹਾਰਟ ਨੂੰ ਹੈਲਥੀ ਰੱਖਣ 'ਚ ਚਿਲਗੋਜ਼ਾ ਬੇਹੱਦ ਫਾਇਦੇਮੰਦ ਹੁੰਦਾ ਹੈ।
ਕੀ ਹੈ ਖਾਣ ਦਾ ਤਰੀਕਾ ?
ਚਿਲਗੋਜ਼ਾ ਪਾਊਡਰ ਬਣਾ ਕੇ ਦੁੱਧ ਨਾਲ ਲਿਆ ਜਾ ਸਕਦਾ ਹੈ ਜਾਂ ਫਿਰ ਇਸਨੂੰ ਹਲਕਾ ਤਵੇ 'ਤੇ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ। ਪਰ ਇਕ ਦਿਨ 'ਚ ਕੇਵਲ 4 ਤੋਂ 5 ਚਿਲਗੋਜ਼ੇ ਹੀ ਖਾਣੇ ਚਾਹੀਦੇ ਹਨ।
